ਸੁਰਿੰਦਰ ਸਿੰਘ ਸਚਦੇਵਾ ਦੀਆਂ ਅੱਖਾਂ ਪਰਿਵਾਰ ਵੱਲੋਂਦਾਨ
ਸਵਰਗਵਾਸੀ ਸੁਰਿੰਦਰ ਸਿੰਘ ਸਚਦੇਵਾ ਦੀਆਂ ਪਰਿਵਾਰ ਵੱਲੋਂ ਅੱਖਾਂ ਦਾਨ
Publish Date: Mon, 16 Feb 2026 04:45 PM (IST)
Updated Date: Tue, 17 Feb 2026 04:04 AM (IST)
ਦਲਵਿੰਦਰ ਸਿੰਘ ਮਨੋਚਾ, ਪੰਜਾਬੀ ਜਾਗਰਣ, ਗੜ੍ਹਸ਼ੰਕਰ: ਸਵਰਗਵਾਸੀ ਸੁਰਿੰਦਰ ਸਿੰਘ ਸਚਦੇਵਾ ਜੋ ਕਿ ਸੋਮਵਾਰ ਸਵੇਰੇ ਅਕਾਲ ਚਲਾਣਾ ਕਰ ਗਏ ਸਨ ਦੇ ਪਰਿਵਾਰ ਵੱਲੋਂ ਮਰਨ ਉਪਰੰਤ ਉਨਾਂ ਦੀਆਂ ਅੱਖਾਂ ਦਾਨ ਕੀਤੀਆਂ ਗਈਆਂ। ਸੰਕਾਰਾ ਆਈ ਬੈਂਕ ਲੁਧਿਆਣਾ ਦੀ ਟੀਮ ਵੱਲੋਂ ਰੋਟਰੀ ਆਈ ਬੈਂਕ ਅਤੇ ਕਾਰਨੀਅਲ ਟਰਾਂਸਪਲਾਂਟ ਸੁਸਾਇਟੀ ਗੜ੍ਹਸ਼ੰਕਰ ਦੇ ਸਹਿਯੋਗ ਨਾਲ ਇਹ ਕਾਰਜ ਸਿਰੇ ਚੜਿਆ। ਪਰਿਵਾਰ ਵੱਲੋਂ ਸਵਰਗਵਾਸੀ ਸੁਰਿੰਦਰ ਸਿੰਘ ਸਚਦੇਵਾ ਦੇ ਪੁੱਤਰ ਗੁਰਪ੍ਰੀਤ ਸਿੰਘ ਸਚਦੇਵਾ, ਨੂੰਹ ਦਲਵਿੰਦਰ ਕੌਰ, ਭਰਾ ਇਕਬਾਲ ਸਿੰਘ ਸਚਦੇਵਾ, ਧੀ ਹਰਪ੍ਰੀਤ ਕੌਰ ਸਚਦੇਵਾ ਵੱਲੋਂ ਸੰਸਥਾ ਨੂੰ ਅੱਖਾਂ ਸੌਂਪੀਆਂ ਗਈਆਂ। ਇਸ ਮੌਕੇ ਸੰਸਥਾ ਦੇ ਚੇਅਰਮੈਨ ਡਾ. ਤਰਸੇਮ ਸਿੰਘ ਨੇ ਕਿਹਾ ਕਿ ਇਹ ਅੱਖਾਂ ਦੋ ਵਿਅਕਤੀਆਂ ਦੀ ਜ਼ਿੰਦਗੀ ਨੂੰ ਰੁਸ਼ਨਾਉਣਗੀਆਂ। ਪਰਿਵਾਰ ਵੱਲੋਂ ਕੀਤਾ ਗਿਆ ਇਹ ਉਪਰਾਲਾ ਬੇਹੱਦ ਸਲਾਹੁਣਯੋਗ ਹੈ ਅਤੇ ਸਵਰਗਵਾਸੀ ਸੁਰਿੰਦਰ ਸਿੰਘ ਸਚਦੇਵਾ ਦੀਆਂ ਅੱਖਾਂ ਮਰਨ ਉਪਰੰਤ ਵੀ ਜਹਾਨ ਦੇਖਦੀਆਂ ਰਹਿਣਗੀਆਂ। ਇਸ ਮੌਕੇ ਸੋਮਨਾਥ ਬੰਗੜ ਕੌਂਸਲਰ, ਜਸਵਿੰਦਰ ਸਿੰਘ ਬਜਾਜ, ਤਰਨ ਸਚਦੇਵਾ, ਲਖਵਿੰਦਰ ਸਿੰਘ ਪ੍ਰਧਾਨ ਗੜਸ਼ੰਕਰ ਯੂਨਿਟ, ਓਂਕਾਰ ਸਿੰਘ ਚਾਹਲਪੁਰੀ ਸਕੱਤਰ, ਰਾਜਨ ਮੱਲਹਣ ਕੈਸ਼ੀਅਰ, ਜਗਦੀਸ਼ ਰਾਏ ਆਦਿ ਹਾਜ਼ਰ ਸਨ।