12ਵੀਂ ਦੇ ਵਿਦਿਆਰਥੀਆਂ ਲਈ ਵਿਦਾਇਗੀ ਸਮਾਰੋਹ ਆਯੋਜਿਤ
ਡੀਏਵੀ ਪਬਲਿਕ ਸਕੂਲ ਵਿਖੇ ਜਮਾਤ ਬਾਰਵੀਂ ਦੇ ਵਿਦਿਆਰਥੀਆਂ ਲਈ ਵਿਦਾਇਗੀ ਸਮਾਰੋਹ ਆਯੋਜਿਤ
Publish Date: Sun, 15 Feb 2026 08:20 PM (IST)
Updated Date: Mon, 16 Feb 2026 04:15 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗੜ੍ਹਦੀਵਾਲਾ: ਲਾਲਾ ਜਗਤ ਨਾਰਾਇਣ ਡੀਏਵੀ ਪਬਲਿਕ ਸਕੂਲ ਗੜਦੀਵਾਲਾ ਵਿਖੇ ਪ੍ਰਿੰਸੀਪਲ ਸ਼ੇਖਰ ਮੌਕਲਿਨ ਦੀ ਅਗਵਾਈ ਹੇਠ ਸਕੂਲ ਦੇ ਪ੍ਰਗਣ ਵਿੱਚ ਜਮਾਤ 12ਵੀਂ ਦੇ ਵਿਦਿਆਰਥੀਆਂ ਲਈ ਵਿਦਾਇਗੀ ਸਮਾਰੋਹ ਬਹੁਤ ਹੀ ਉਤਸਾਹ ਅਤੇ ਉਮੰਗ ਨਾਲ ਮਨਾਇਆ ਗਿਆ। ਇਸ ਸਮਾਗਮ ਦਾ ਆਯੋਜਨ ਜਮਾਤ 11ਵੀ ਦੇ ਵਿਦਿਆਰਥੀਆ ਵੱਲੋਂ ਕੀਤਾ ਗਿਆ, ਜਿਨ੍ਹਾਂ ਨੇ ਆਪਣੇ ਸੀਨੀਅਰ ਵਿਦਿਆਰਥੀਆਂ ਨੂੰ ਯਾਦਗਾਰ ਵਿਦਾਈ ਦੇਣ ਲਈ ਵਿਸ਼ੇਸ਼ ਤਿਆਰੀਆਂ ਕੀਤੀਆਂ ਸਨ। ਸਕੂਲ ਦੇ ਹਾਲ ਨੂੰ ਗੁਬਾਰਿਆ ਫੁੱਲਾ ਅਤੇ ਰੰਗ-ਬਿਰੰਗੀ ਸਜਾਵਟ ਨਾਲ ਸਜਾਇਆ। ਗਿਆ ਸੀ। ਸਮਾਰੋਹ ਦੀ ਸ਼ੁਰੂਆਤ ਦੀਪ ਪ੍ਰਜਵਲਿਤ ਕਰ ਕੇ ਅਤੇ ਸਰਸਵਤੀ ਵੰਦਨਾ ਨਾਲ ਕੀਤੀ ਗਈ। ਇਸ ਤੋਂ ਬਾਅਦ ਜਮਾਤ 11ਵੀ ਦੇ ਵਿਦਿਆਰਥੀਆਂ ਵੱਲੋਂ ਜਮਾਤ 12ਵੀ ਦੇ ਵਿਦਿਆਰਥੀਆਂ ਦਾ ਫੁੱਲਾਂ ਨਾਲ ਸਵਾਗਤ ਕੀਤਾ ਗਿਆ। ਪ੍ਰੋਗਰਾਮ ਦੌਰਾਨ ਸਕੂਲ ਦੇ ਪ੍ਰਿੰਸੀਪਤ ਨੇ ਆਪਣੇ ਸੰਬੋਧਨ ’ਚ ਵਿਦਿਆਰਥੀਆਂ ਨੂੰ ਜੀਵਨ ਦੇ ਨਵੇਂ ਪੜਾਅ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਸਕੂਲੀ ਜੀਵਨ ਮਨੁੱਖ ਦੇ ਬਹਿਤਰ ਨਿਰਮਾਣ ਦਾ ਸਭ ਤੋਂ ਮਹੱਤਵਪੂਰਨ ਦਰ ਹੁੰਦਾ ਹੈ। ਅਧਿਆਪਕਾਂ ਨੇ ਵੀ ਆਪਣੇ ਅਨੁਭਵ ਸਾਂਝੇ ਕਰਦੇ ਹੋਏ ਵਿਦਿਆਰਥੀਆਂ ਨੂੰ ਮਿਹਨਤ, ਅਨੁਸ਼ਾਸਨ ਤੇ ਇਮਾਨਦਾਰੀ ਨਾਲ ਅੱਗੇ ਵੱਧਣ ਦੀ ਪ੍ਰੇਰਣਾ ਦਿੱਤੀ। ਵਿਦਿਆਰਥੀਆਂ ਵੱਲੋਂ ਭੰਗੜਾ, ਗਿੱਧਾ, ਨਾਟਕ, ਕਵਿਤਾ ਪਾਠ ਤੇ ਗੀਤ-ਸੰਗੀਤ ਅਤੇ ਕਈ ਹੋਰ ਗਤੀਵਿਧੀਆਂ ਦੀਆਂ ਪ੍ਰਸਤੁਤੀਆਂ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਚੇਅਰਪੋਲ ਅਤੇ ਫੇਅਰਵੈੱਲ ਦੇ ਖਿਤਾਬ ਵੀ ਦਿੱਤੇ ਗਏ। ਨਾਲ ਹੀ ਹੋਰ ਵਿਸ਼ੇਸ਼ ਸਨਮਾਨਾ ਨਾਲ ਵੀ ਵਿਦਿਆਰਥੀਆਂ ਨੂੰ ਨਵਾਜਿਆ ਗਿਆ। ਸਮਾਰੋਹ ਦਾ ਸਮਾਪਨ ਚਾਰ-ਪਾਠ ਅਤੇ ਸਮੂਹਿਕ ਫੋਟੋ ਸੈਸ਼ਨ ਨਾਲ ਕੀਤਾ ਗਿਆ।