ਢੱਡਰੀਆਂ ਵਾਲੇ ਦੇ ਚੇਤਨਾ ਸਮਾਗਮ ਸਬੰਧੀ ਪੋਸਟਰ ਰਿਲੀਜ਼
ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਕਰਵਾਏ ਜਾ ਰਹੇ ਤਿੰਨ ਦਿਨਾਂ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਸਬੰਧੀ ਪੋਸਟਰ ਰਿਲੀਜ਼
Publish Date: Sun, 15 Feb 2026 06:55 PM (IST)
Updated Date: Mon, 16 Feb 2026 04:10 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗੜ੍ਹਦੀਵਾਲਾ: ਗੜ੍ਹਦੀਵਾਲਾ ਵਿਖੇ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਵੈੱਲਫੇਅਰ ਸੋਸਾਇਟੀ ਗੜ੍ਹਦੀਵਾਲਾ ਵੱਲੋਂ ਆਰਮੀ ਗਰਾਊਂਡ ਖਾਲਸਾ ਕਾਲਜ ਗੜ੍ਹਦੀਵਾਲਾ ਨਜ਼ਦੀਕ 24 ਤੋਂ 26 ਮਾਰਚ 2026 ਨੂੰ ਕਰਵਾਏ ਜਾ ਰਹੇ ਹਨ। ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਗੁਰੂ ਮਾਨਿਉ ਗ੍ਰੰਥ ਚੇਤਨਾ ਸਮਾਗਮ ਸਬੰਧੀ ਇਲਾਕੇ ਦੀਆਂ ਧਾਰਮਿਕ 7 ਆਗੂਆਂ ਦੇ ਸਮਾਜਿਕ ਤੇ ਰਾਜਨੀਤਕ ਸਹਿਯੋਗ ਨਾਲ ਜ਼ਿੰਦਾ ਸ਼ਹੀਦ ਸੰਤ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਵੱਲੋਂ ਪੋਸਟਰ ਰਲੀਜ਼ ਕੀਤਾ ਗਿਆ । ਇਸ ਮੌਕੇ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਵੈੱਲਫੇਅਰ ਸੋਸਾਇਟੀ ਗੜ੍ਹਦੀਵਾਲਾ ਦੇ ਪ੍ਰਬੰਧਕਾਂ ਨੇ ਦੱਸਿਆ ਕਿ 24 ਮਾਰਚ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਚ ਸਮਾਗਮ ਦੀ ਆਰੰਭਤਾ ਸ਼ਾਮ 7 ਵਜੇ ਤੋਂ 10 ਹੋਵੇਗੀ। ਇਸ ਤੋਂ ਇਲਾਵਾ 25 ਮਾਰਚ ਨੂੰ ਨਿਰੰਤਰ ਸਮਾਗਮ ਸ਼ਾਮ 7 ਵਜੇ ਤੋਂ 10 ਵਜੇ ਚੱਲੇਗਾ। ਇਸ ਮੌਕੇ ਸਮਾਗਮ ਦੇ ਅਖੀਰਲੇ ਦਿਨ 26 ਮਾਰਚ ਨੂੰ ਸ਼ਾਮ 5 ਵਜੇ ਅੰਮ੍ਰਿਤ ਸੰਚਾਰ ਕਰਵਾਇਆ ਜਾਵੇਗਾ। ਉਪਰੰਤ ਸਮਾਗਮ ਦੀ ਦੇਰ ਰਾਤ ਸਮਾਪਤੀ ਕੀਤੀ ਜਾਵੇਗੀ। ਇਸ ਮੌਕੇ ਗੁਰੂ ਕੇ ਅਤੁੱਟ ਲੰਗਰ ਵਰਤਾਰੇ ਜਾਣਗੇ। ਇਸ ਮੌਕੇ ਪ੍ਰਬੰਧਕਾਂ ਵੱਲੋਂ ਸੰਤ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਸਮੇਤ ਰਾਜਨੀਤਕ ਤੇ ਧਾਰਮਿਕ ਤੇ ਸਮਾਜਿਕ ਆਗੂਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਵੈੱਲਫੇਅਰ ਸੋਸਾਇਟੀ ਗੜ੍ਹਦੀਵਾਲਾ, ਬਾਬਾ ਦੀਪ ਸਿੰਘ ਸੇਵਾ ਦਲ ਗੜ੍ਹਦੀਵਾਲਾ, ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਸਮੇਤ ਸਾਰੀਆਂ ਰਾਜਨੀਤਕ ਪਾਰਟੀਆਂ ਦੇ ਆਗੂ ਅਤੇ ਇਲਾਕਾ ਨਿਵਾਸੀ ਸੰਗਤਾਂ ਹਾਜ਼ਰ ਸਨ।