ਟੈੱਟ ਦੀ ਪ੍ਰੀਖਿਆ ਖਿਲਾਫ ਅਵਿਨਾਸ਼ ਖੰਨਾ ਨੂੰ ਦਿੱਤਾ ਮੰਗ-ਪੱਤਰ
ਸਰਵਿਸ ਵਿੱਚ ਬਣੇ ਰਹਿਣ ਅਤੇ ਤਰੱਕੀ ਲਈ ਟੈੱਟ ਦੀ ਪ੍ਰੀਖਿਆ ਖਿਲਾਫ ਅਵਿਨਾਸ਼ ਖੰਨਾ ਨੂੰ ਦਿੱਤਾ ਮੰਗ ਪੱਤਰ
Publish Date: Sat, 14 Feb 2026 07:10 PM (IST)
Updated Date: Sun, 15 Feb 2026 04:12 AM (IST)

ਦਲਵਿੰਦਰ ਸਿੰਘ ਮਨੋਚਾ, ਪੰਜਾਬੀ ਜਾਗਰਣ, ਗੜ੍ਹਸ਼ੰਕਰ: ਸੁਪਰੀਮ ਕੋਰਟ ਵੱਲੋਂ 2010 ਤੋਂ ਪਹਿਲਾਂ ਭਰਤੀ ਅਧਿਆਪਕਾਂ ਨੂੰ ਸਰਵਿਸ ਵਿੱਚ ਬਣੇ ਰਹਿਣ ਅਤੇ ਤਰੱਕੀ ਲੈਣ ਲਈ ਟੈਟ ਦੀ ਪ੍ਰੀਖਿਆ ਪਾਸ ਕਰਨ ਦੀ ਲਗਾਈ ਗਈ ਸ਼ਰਤ ਖਿਲਾਫ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ਇੱਕ ਮੰਗ ਪੱਤਰ ਸਾਬਕਾ ਮੈਂਬਰ ਪਾਰਲੀਮੈਂਟ ਅਵਿਨਾਸ਼ ਰਾਏ ਖੰਨਾ ਨੂੰ ਸੌਂਪਿਆ ਗਿਆ। ਇਸ ਮੌਕੇ ਅਧਿਆਪਕਾਂ ਨੇ ਕਿਹਾ ਕਿ ਅਧਿਆਪਕ ਸਿੱਖਿਆ ਪ੍ਰਣਾਲੀ ਦੀ ਰੀੜ ਦੀ ਹੱਡੀ ਹਨ। ਜੇਕਰ ਉਨਾਂ ਦੀ ਨੌਕਰੀ ਦੀ ਸੁਰੱਖਿਆ ਅਤੇ ਸੇਵਾ ਸ਼ਰਤਾਂ ਅਸਥਿਰ ਰਹਿਣਗੀਆਂ ਤਾਂ ਇਸ ਦਾ ਸਿੱਧਾ ਅਸਰ ਵਿਦਿਆਰਥੀਆਂ ਦੀ ਪੜ੍ਹਾਈ ਅਤੇ ਸਿੱਖਿਆ ਦੇ ਮਿਆਰ ਤੇ ਪਵੇਗਾ।ਮੌਜੂਦਾ ਸਥਿਤੀ ਵਿੱਚ ਉਹ ਅਨਿਸਚਿਤਤਾ ਅਤੇ ਮਾਨਸਿਕ ਦਬਾਅ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਦੇਸ਼ ਭਰ ਦੇ ਅਧਿਆਪਕਾਂ ਦੇ ਹਿੱਤ ਵਿੱਚ ਯੋਗ ਕਦਮ ਚੁੱਕਦਿਆਂ ਕਾਨੂੰਨ ਵਿੱਚ ਲੋੜੀਂਦੇ ਬਦਲਾਅ ਕਰਨ ਲਈ ਸੰਸਦ ਵਿੱਚ ਇੱਕ ਉਚਿਤ ਬਿੱਲ ਲਿਆ ਕੇ ਇਸ ਫੈਸਲੇ ਨੂੰ ਅਧਿਆਪਕਾਂ ਦੇ ਹੱਕ ਵਿੱਚ ਰੱਦ ਜਾਂ ਸੰਸ਼ੋਧਿਤ ਕੀਤਾ ਜਾਵੇ। ਜੇਕਰ ਇਸ ਸਬੰਧੀ ਸਰਕਾਰ ਵਲੋਂ ਠੋਸ ਕਦਮ ਨਹੀਂ ਚੁੱਕੇ ਜਾਂਦੇ ਤਾਂ ਸਾਰੇ ਦੇਸ਼ ਦੇ ਅਧਿਆਪਕ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਡੀਟੀਐਫ ਆਗੂ ਮੁਕੇਸ਼ ਕੁਮਾਰ, ਸੁਖਦੇਵ ਡਾਨਸੀਵਾਲ , ਗਿਆਨ ਚੰਦ, ਵਿਨੇ ਕੁਮਾਰ, ਜਰਨੈਲ ਸਿੰਘ, ਪ੍ਰਦੀਪ ਸਿੰਘ, ਮਨਜੀਤ ਸਿੰਘ ਬੰਗਾ,ਜਸਵਿੰਦਰ ਸਿੰਘ,ਬਲਵਿੰਦਰ ਖਾਨਪੁਰ, ਮਨਜੀਤ ਸਿੰਘ, ਵਿਨੋਦ ਕੁਮਾਰ, ਰਮੇਸ਼ ਮਲਕੋਵਾਲ, ਮੈਡਮ ਸਾਰਾ ਸਿੱਧੂ, ਮਨਜੀਤ ਕੌਰ,ਗੁਰਬਖਸ਼ ਕੌਰ, ਤ੍ਰਿਪਤੀ, ਨੀਨੂੰ ਘੁਲਾਟੀ, ਅਮਨਦੀਪ ਵਾਲੀਆ, ਵਿਨੇ ਗੁਪਤਾ,ਜੋਤੀ ਖੁਰਾਣਾ,ਕੇਵਲ ਕੌਰ,ਕਾਂਤਾ ਰਾਣੀ, ਅਨੀਤਾ ਰਾਣੀ,ਹਰਜਿੰਦਰ ਕੌਰ, ਕਿਰਨ ਬਾਲਾ, ਬਲਜੀਤ ਸਿੰਘ,ਸੰਜੀਵ ਕੁਮਾਰ,ਨਰਿੰਦਰ ਕੁਮਾਰ,ਰਾਜਦੀਪ ਸਿੰਘ,ਹੰਸ ਰਾਜ, ਰਜਿੰਦਰ ਸਿੰਘ ਆਦਿ ਹਾਜ਼ਰ ਸਨ।