ਮਹਾ-ਸ਼ਿਵਰਾਤਰੀ ਨੂੰ ਸਮਰਪਿਤ ਸਨਾਤਨ ਧਰਮ ਸਭਾ ਨੇ ਕੱਢੀ ਸ਼ੋਭਾ ਯਾਤਰਾ
ਮਹਾਂ ਸ਼ਿਵਰਾਤਰੀ ਨੂੰ ਸਮਰਪਿਤ ਸਨਾਤਨ ਧਰਮ ਸਭਾ ਨੇ ਬੀਤ ਇਲਾਕੇ ਚ ਸ਼ੋਭਾ ਯਾਤਰਾ ਕੱਢੀ
Publish Date: Sat, 14 Feb 2026 06:09 PM (IST)
Updated Date: Sun, 15 Feb 2026 04:09 AM (IST)

ਅਸ਼ਵਨੀ ਸ਼ਰਮਾ, ਪੰਜਾਬੀ ਜਾਗਰਣ, ਬੀਣੇਵਾਲ ਬੀਤ: ਸਨਾਤਨ ਧਰਮ ਸਭਾ ਇਲਾਕਾ ਬੀਤ ਵਲੋਂ ਮਹਾਂ ਸ਼ਿਵਰਾਤਰੀ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਸ਼ੋਭਾ ਯਾਤਰਾ ਚ ਭਗਵਾਨ ਸ਼ਿਵ, ਮਾਤਾ ਪਾਰਵਤੀ, ਮਾਤਾ ਮਹਾਂ ਕਾਲੀ ਤੇ ਹੋਰ ਦੇਵੀ ਦੇਵਤਿਆਂ ਦੀਆਂ ਝਾਕੀਆਂ ਸ਼ੋਭਾ ਯਾਤਰਾ ਵਿਚ ਸ਼ਾਮਿਲ ਕੀਤੀਆਂ ਗਈਆਂ। ਸ਼ੋਭਾ ਯਾਤਰਾ ਕੁਟੀਆ ਮਹਾਰਾਜ ਭੂਰੀ ਵਾਲੇ ਸ੍ਰੀ ਖੁਰਾਲਗੜ੍ਹ ਸਾਹਿਬ ਤੋਂ ਸਵੇਰੇ 10 ਵਜੇ ਸ਼ੁਰੂ ਹੋ ਕੇ ਪਿੰਡ ਕਾਲੇਵਾਲ ਬੀਤ, ਸੀਹਵਾਂ, ਸੇਖੋਵਾਲ, ਹੈਬੋਵਾਲ, ਹਰਵਾਂ, ਟੱਬਾ, ਨੈਣਵਾਂ, ਅਚਲਪੁਰ, ਕਾਣੇਵਾਲ, ਮਲਕੋਵਾਲ ਰਸਤੇ ਤੋਂ ਹੁੰਦੀ ਹੋਈ ਸ਼ਾਮ ਨੂੰ ਸੀਤਲਾ ਮਾਤਾ ਮੰਦਿਰ ਡੱਲੇਵਾਲ ਵਿਖੇ ਸਮਾਪਤ ਹੋਈ। ਸ਼ੋਭਾ ਯਾਤਰਾ ਦਾ ਸੰਗਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਅਤੇ ਥਾਂ-ਥਾਂ ’ਤੇ ਚਾਹ, ਪਕੌੜਿਆਂ, ਫਲਾਂ, ਜਲਜੀਰਾ ਆਦਿ ਦੇ ਲੰਗਰ ਲਾਏ ਗਏ। ਸ਼ੋਭਾ ਯਾਤਰਾ ਵਿੱਚ ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ, ਬੀਜੇਪੀ ਗੜ੍ਹਸ਼ੰਕਰ ਦੇ ਇੰਚਾਰਜ ਨਿਮਿਸ਼ਾ ਮਹਿਤਾ, ਰਜਿੰਦਰ ਸਿੰਘ ਸੂਕਾ ਸਾਬਕਾ ਪ੍ਰਧਾਨ ਨਗਰ ਕੌਂਸਲ ਗੜ੍ਹਸ਼ੰਕਰ, ਭਾਜਪਾ ਦੇ ਜ਼ਿਲ੍ਹਾ ਉਪ ਪ੍ਰਧਾਨ ਰਾਜ ਕੁਮਾਰ ਰਾਣਾ, ਆਪ ਆਗੂ ਪ੍ਰਿੰਸ ਚੌਧਰੀ, ਮਾਸਟਰ ਪਵਨ ਸ਼ਰਮਾ, ਰਾਜੀਵ ਕੁਮਾਰ ਰਿੰਕੂ, ਰਾਹੁਲ ਕੌਛੜ, ਡਾ: ਜਸਵੀਰ ਸਿੰਘ ਰਾਣਾ, ਬਾਬਾ ਕੇਵਲ ਸਿੰਘ ਖੁਰਾਲਗੜ੍ਹ ਸਾਹਿਬ, ਬਾਬਾ ਨਰੇਸ਼ ਸਿੰਘ, ਬਾਬਾ ਸੁਖਦੇਵ ਸਿੰਘ, ਅਜੈਬ ਸਿੰਘ ਬੋਪਾਰਾਏ, ਕੇਸਾਂ ਕੰਬਾਲਾ, ਕਮਲ ਕਟਾਰੀਆ ਸੰਮਤੀ ਮੈਂਬਰ, ਡਾ ਨਰੇਸ਼ ਕੰਬਾਲਾ, ਵਿਜੇ ਕੁਮਾਰ ਸਰਪੰਚ ਟੱਬਾ, ਸਰਪੰਚ ਰਵਿੰਦਰ ਪੁਰੀ, ਬੱਬਲੀ ਲਾਲਾ ਕਾਲੇਵਾਲ, ਸਾਬਕਾ ਸਰਪੰਚ ਰੋਸ਼ਨ ਲਾਲ, ਜਸਵਿੰਦਰ ਬਿੱਲਾਂ ਵਰਮਾ, ਗੁਰੂ ਦੱਤ ਸ਼ਰਮਾ, ਸ਼ਿਵ ਕੁਮਾਰ ਟੱਬਾ, ਪੰਡਿਤ ਨੀਲ ਕੰਠ ਟੱਬਾ, ਰਾਜਨ ਕੁਮਾਰ ਲੋਚੂ ਸ਼ਰਮਾ, ਗੌਰਵ ਪੁਰੀ, ਮਹੇਸ਼ ਪੁਰੀ, ਦਿਨੇਸ਼ ਪੁਰੀ, ਸਮੇਤ ਸੰਗਤਾਂ ਸ਼ਾਮਿਲ ਸਨ।