ਮੈਥੇਮੈਟਿਕ ਸੁਸਾਇਟੀ ਨੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇ
ਹਰਿਆਣਾ ਕਾਲਜ ਵਿਖੇ ਮੈਥੇਮੈਟਿਕ ਸੁਸਾਇਟੀ ਵਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
Publish Date: Sat, 14 Feb 2026 05:30 PM (IST)
Updated Date: Sun, 15 Feb 2026 04:06 AM (IST)

ਕਮਲ, ਪੰਜਾਬੀ ਜਾਗਰਣ, ਹਰਿਆਣਾ : ਜੀਜੀਡੀਐੱਸਡੀ.ਕਾਲਜ ਹਰਿਆਣਾ ਦੀ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਡਾ. ਦੇਸ਼ ਬੰਧੂ, ਸਕੱਤਰ ਡਾ. ਗੁਰਦੀਪ ਕੁਮਾਰ ਸ਼ਰਮਾ, ਦੇ ਦਿਸ਼ਾ ਨਿਰਦੇਸ਼ਾਂ ਅਧੀਨ ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਦੀ ਯੋਗ ਅਗਵਾਈ ਹੇਠ ਮੈਥੇਮੈਟਿਕ ਵਿਭਾਗ ਦੀ ਰਾਮਾਨੁਜਨ ਸੁਸਾਇਟੀ ਤੇ ਆਈ.ਆਈ.ਸੀ. ਦੇ ਸਹਿਯੋਗ ਨਾਲ ਡਾ. ਹੇਮਲਤਾ ਦੀ ਨਿਗਰਾਨੀ ਵਿੱਚ ਅਲੱਗ ਵਿਸ਼ਆਂ ਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ। ਜਿਸ ਵਿੱਚ ਬੀ.ਏ. ਤੇ ਬੀ.ਐਸ.ਸੀ. ਦੇ ਵਿਿਦਆਰਥੀਆਂ ਨੇ ਭਾਗ ਲਿਆ। ਇਸ ’ਚ ਮੁੱਖ ਵਿਸ਼ੇ ਜਿਵੇਂ ਏ.ਆਈ. ਇਨ ਮੈਥੇਮੈਟਿਕ ਕ੍ਰਿਪਟੋਗ੍ਰਾਫੀ, ਮੈਥਮੈਟਿਕ ਦੀ ਰੋਜ਼ਾਨਾ ਜ਼ਿੰਦਗੀ ਵਿੱਚ ਵਰਤੋਂ, ਫੀਬੋ ਨੇਕੀ ਸੀਕੀਐੱਸ, ਮੈਥਮੈਟਿਕ ਇੰਨ ਸੋਲਰ ਸਿਸਟਮ, ਮੈਥਮੈਟਿਕ ਇੰਨ ਮੈਡੀਕਲ ਫੀਲਡ, ਰੋਡ ਸੇਫਟੀ ਵਿਸ਼ਿਆਂ ’ਤੇ ਪੋਸਟਰ ਬਣਾਏ ਗਏ, ਜਿਸ ’ਚ ਮਨਜੋਤ ਕੌਰ ਬੀਏ ਭਾਗ ਤੀਜਾ ਨੇ ਪਹਿਲਾ ਸਥਾਨ, ਬਲਜਿੰਦਰ ਕੌਰ ਬੀਐੱਸਸੀ ਨੇ ਦੂਜਾ ਤੇ ਰਵਿੰਦਰ ਸੈਣੀ ਬੀਐੱਸਸੀ ਭਾਗ ਤੀਜਾ ਨੇ ਦੂਜਾ ਸਥਾਨ, ਹਿਮਾਨੀ ਬੀਐੱਸਸੀ ਭਾਗ ਪਹਿਲਾ, ਮੁਸਕਾਨ ਬੀਐੱਸਸੀ ਭਾਗ ਦੂਜਾ ਤੇ ਰੀਤਿਕਾ ਦੇਵੀ ਬੀਐੱਸਸੀ ਭਾਗ ਦੂਜਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਦਾ ਉਦੇਸ਼ ਵਿਦਆਰਥੀਆਂ ਨੂੰ ਅਲੱਗ ਅਲੱਗ ਵਿਸ਼ਆਂ ਸਬੰਧੀ ਵਿਸ਼ੇਸ਼ ਜਾਣਕਾਰੀ ਪ੍ਰਦਾਨ ਕਰਨਾ ਤੇ ਮੈਥਮੈਟਿਕ ਸਬੰਧੀ ਜਾਗਰੂਕ ਕਰਨਾ ਸੀ। ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਜੀ ਨੇ ਮੈਥਮੈਟਿਕ ਵਿਭਾਗ ਦੁਆਰਾ ਕਰਵਾਏ ਗਏ ਪੋਸਟਰ ਮੁਕਾਬਲੇ ਦੀ ਸ਼ਲਾਘਾ ਕੀਤੀ ਤੇ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਮੁਕਾਬਲੇ ਕਰਵਾਉਂਦੇ ਰਹਿਣਾ ਚਾਹੀਦਾ ਹੈ ਤਾਂ ਜੋ ਵਿਦਆਰਥੀਆਂ ਦਾ ਬੋਧਿਕ ਵਿਕਾਸ ਹੋ ਸਕੇ। ਅੰਤ ਵਿੱਚ ਡਾ. ਹੇਮਲਤਾ ਅਤੇ ਪ੍ਰੋ. ਪਾਰਸ ਨੇ ਬੱਚਿਆਂ ਨੂੰ ਅਲੱਗ ਅਲੱਗ ਵਿਸ਼ਆਂ ਸੰਬੰਧੀ ਵਿਸ਼ੇਸ਼ ਜਾਣਕਾਰੀ ਦਿੱਤੀ ਤਾਂ ਜ਼ੋ ਵਿਦਆਰਥੀਆਂ ਦਾ ਸਰਵਪੱਖੀ ਵਿਕਾਸ ਹੋ ਸਕੇ।