ਲੋੜਵੰਦ ਵਿਦਿਆਰਥੀਆਂ ਨੂੰ ਕਾਪੀਆਂ, ਬਸਤੇ ਅਤੇ ਫੀਸ ਸਹਾਇਤਾ ਪ੍ਰਦਾਨ
ਨਾਰੂ ਨੰਗਲ ਸਕੂਲ ਦੇ ਲੋੜਵੰਦ ਵਿਦਿਆਰਥੀਆਂ ਨੂੰ ਕਾਪੀਆਂ, ਬਸਤੇ ਅਤੇ ਫੀਸ ਸਹਾਇਤਾ ਪ੍ਰਦਾਨ
Publish Date: Sat, 14 Feb 2026 05:22 PM (IST)
Updated Date: Sun, 15 Feb 2026 04:04 AM (IST)

ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ: ਦਿ ਨਾਰਥ ਜ਼ੋਨ ਬੈਂਕ ਸਟਾਫ (ਸ.ਸ) ਥਰਿਫਟ ਐਂਡ ਕਰੈਡਿਟ ਸੁਸਾਇਟੀ ਲਿਮਿਟਡ, ਹੁਸ਼ਿਆਰਪੁਰ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਾਰੂ ਨੰਗਲ ਵਿੱਚ ਦਾਖਲਾ ਮੁਹਿੰਮ ਨੂੰ ਉਤਸ਼ਾਹਿਤ ਕਰਨ ਲਈ ਲੋੜਵੰਦ ਵਿਦਿਆਰਥੀਆਂ ਨੂੰ ਕਾਪੀਆਂ, ਬਸਤੇ ਅਤੇ ਪੜ੍ਹਾਈ ਸਮੱਗਰੀ ਭੇਟ ਕੀਤੀ ਗਈ। ਸੁਸਾਇਟੀ ਦੇ ਪ੍ਰਧਾਨ ਜਗਦੇਵ ਸਿੰਘ ਪਰਮਾਰ ਨੇ ਮੌਕੇ ‘ਤੇ ਐਲਾਨ ਕੀਤਾ ਕਿ ਸੁਸਾਇਟੀ ਵੱਲੋਂ ਲੋੜਵੰਦ ਵਿਦਿਆਰਥੀਆਂ ਦੀ ਸਲਾਨਾ ਫੀਸ ਅਤੇ ਦਾਖਲਾ ਫੀਸ (ਬੋਰਡ ਵੱਲੋਂ ਨਿਰਧਾਰਤ) ਦਾ ਭੁਗਤਾਨ ਕਰਨ ਦੀ ਜ਼ਿੰਮੇਵਾਰੀ ਲਈ ਗਈ ਹੈ, ਤਾਂ ਜੋ ਕੋਈ ਵੀ ਬੱਚਾ ਪੜ੍ਹਾਈ ਤੋਂ ਵੰਜਿਤ ਨਾ ਰਹੇ। ਇਸ ਮੌਕੇ ਸੁਸਾਇਟੀ ਦੇ ਅਹੁਦੇਦਾਰ ਐਚ.ਸੀ. ਮਨੋਚਾ ਨੇ ਵਿਦਿਆਰਥੀਆਂ ਨੂੰ ਨਿਸ਼ਚਿੰਤ ਹੋ ਕੇ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਸੁਸਾਇਟੀ ਹਰ ਸਮੇਂ ਲੋੜਵੰਦ ਬੱਚਿਆਂ ਦੀ ਮਦਦ ਲਈ ਤਤਪਰ ਰਹੇਗੀ। ਸੁਸਾਇਟੀ ਦੀ ਅਹੁਦੇਦਾਰ ਕਾਂਤਾ ਸੋਡੀ ਨੇ ਪੰਜ ਵਿਦਿਆਰਥੀਆਂ ਨੂੰ ਨਿੱਜੀ ਪੱਧਰ ‘ਤੇ ਅਡਾਪਟ ਕਰਨ ਦਾ ਐਲਾਨ ਕੀਤਾ। ਇਸਦੇ ਨਾਲ ਹੀ ਸੁਸਾਇਟੀ ਦੇ ਸਕੱਤਰ ਪੀ.ਸੀ. ਸ਼ਰਮਾ ਨੇ 20 ਵਿਦਿਆਰਥੀਆਂ ਦੀ ਪੜ੍ਹਾਈ ਦਾ ਖਰਚਾ ਸੁਸਾਇਟੀ ਵੱਲੋਂ ਉਠਾਉਣ ਦਾ ਐਲਾਨ ਕਰਦਿਆਂ ਸਕੂਲ ਮੈਨੇਜਮੈਂਟ ਕਮੇਟੀ ਦਾ ਧੰਨਵਾਦ ਕੀਤਾ। ਸਕੂਲ ਮੈਨੇਜਮੈਂਟ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਆਏ ਹੋਏ ਅਹੁਦੇਦਾਰਾਂ ਦਾ ਧੰਨਵਾਦ ਕੀਤਾ। ਸਕੂਲ ਪ੍ਰਿੰਸੀਪਲ ਸ਼ੈਲੇਂਦਰ ਠਾਕੁਰ ਨੇ ਇਸ ਉੱਦਮ ਲਈ ਸੁਸਾਇਟੀ ਦਾ ਆਭਾਰ ਪ੍ਰਗਟ ਕੀਤਾ। ਇਸ ਮੌਕੇ ਸੰਤ ਲਾਲ, ਕਾਂਤਾ ਮਹੇ, ਹਰਭਜਨ ਸਿੰਘ, ਅਸ਼ੋਕ ਕੁਮਾਰ ਸ਼ਰਮਾ, ਪਲਵਿੰਦਰ ਸਿੰਘ, ਜਗਤਾਰ ਸਿੰਘ, ਅਵਤਾਰ ਸਿੰਘ, ਭਜਨ ਸਿੰਘ, ਜਸਪਾਲ ਸਿੰਘ, ਹਰਮਨਪ੍ਰੀਤ ਸਿੰਘ ਆਦਿ ਹਾਜ਼ਰ ਰਹੇ।