ਲਾਪਤਾ ਭਰਾ ਨੂੰ ਲੱਭਣ ਦੀ ਭੈਣ ਨੇ ਲਾਈ ਗੁਹਾਰ
ਮੰਗਲਵਾਰ ਤੋਂ ਪਰਿਵਾਰ ਸਮੇਤ ਲਾਪਤਾ ਭਰਾ ਨੂੰ ਲੱਭਣ ਦੀ ਭੈਣ ਨੇ ਲਾਈ ਗੁਹਾਰ
Publish Date: Fri, 13 Feb 2026 06:51 PM (IST)
Updated Date: Sat, 14 Feb 2026 04:12 AM (IST)
ਦਲਵਿੰਦਰ ਸਿੰਘ ਮਨੋਚਾ, ਪੰਜਾਬੀ ਜਾਗਰਣ, ਗੜ੍ਹਸ਼ੰਕਰ: ਗੜ੍ਹਸ਼ੰਕਰ ਦੇ ਪਿੰਡ ਹਾਜੀਪੁਰ ਦੇ ਮੰਗਲਵਾਰ ਤੋਂ ਪਰਿਵਾਰ ਸਮੇਤ ਲਾਪਤਾ ਹੋਏ ਭਰਾ ਨੂੰ ਲੱਭਣ ਲਈ ਭੈਣ ਨੇ ਮਦਦ ਦੀ ਗੁਹਾਰ ਲਗਾਈ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਮੁਕੇਸ਼ ਕੁਮਾਰ ਪੁੱਤਰ ਰਾਮ ਨਿਵਾਜ ਵਾਸੀ ਪਿੰਡ ਹਾਜੀਪੁਰ ਥਾਣਾ ਗੜਸ਼ੰਕਰ ਦੀ ਭੈਣ ਅਤੇ ਜੀਜਾ ਜੋਨੀ ਕੁਮਾਰ ਨੇ ਦੱਸਿਆ ਕਿ ਮੁਕੇਸ਼ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਜਾਡਲਾ ਵਿਖੇ ਡਾਕਖਾਨੇ ਵਿੱਚ ਕੰਮ ਕਰਦਾ ਹੈ। ਉਨ੍ਹਾਂ ਦੱਸਿਆ ਕਿ ਮੰਗਲਵਾਰ ਨੂੰ ਉਹ ਆਪਣੇ ਕੰਮ ਤੋਂ ਘਰ ਪਰਤਿਆ ਅਤੇ ਆਪਣੀ ਪਤਨੀ ਅਤੇ 3 ਬੱਚਿਆਂ ਨਾਲ ਗੱਡੀ ਵਿੱਚ ਬੈਠਕੇ ਕਿਸੇ ਥਾਂ ਤੇ ਲਾਪਤਾ ਹੋ ਗਿਆ। ਪੀੜਿਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਵਲੋਂ ਡਾਕਖਾਨਾ ਜਾਡਲਾ ਅਤੇ ਰਿਸ਼ਤੇਦਾਰਾਂ ਨੂੰ ਸੂਚਿਤ ਕੀਤਾ ਗਿਆ ਪ੍ਰੰਤੂ ਉਨ੍ਹਾਂ ਨੂੰ ਲੱਭਣ ਵਿੱਚ ਅਸਮਰੱਥ ਰਹੇ। ਉਨ੍ਹਾਂ ਦੱਸਿਆ ਕਿ ਥਾਣਾ ਗੜ੍ਹਸ਼ੰਕਰ ਦੇ ਮੁਲਾਜ਼ਮਾਂ ਵਲੋਂ ਸ਼ਿਕਾਇਤ ਲੈਣ ਤੋਂ ਇਨਕਾਰ ਕੀਤਾ ਗਿਆ ਹੈ। ਪੀੜਤ ਪਰਿਵਾਰ ਨੇ ਮੁਕੇਸ਼ ਕੁਮਾਰ ਅਤੇ ਉਸ ਦੇ ਪਰਿਵਾਰ ਨੂੰ ਲੱਭਣ ਦੀ ਅਪੀਲ ਕੀਤੀ ਹੈ।