ਲੁੱਟ-ਖੋਹ ਤੇ ਚੋਰੀ ਕਰਨ ਵਾਲੇ 3 ਮੁਲਜ਼ਮ ਗ੍ਰਿਫਤਾਰ
ਮੁਕੇਰੀਆਂ ਪੁਲਿਸ ਵੱਲੋਂ ਲੁੱਟ-ਖੋਹ ਤੇ ਚੋਰੀ ਕਰਨ ਵਾਲੇ 3 ਆਰੋਪੀ ਗ੍ਰਿਫਤਾਰ
Publish Date: Fri, 13 Feb 2026 06:25 PM (IST)
Updated Date: Sat, 14 Feb 2026 04:09 AM (IST)
ਸੋਨੇ ਦੇ ਗਹਿਣੇ ਅਤੇ 60 ਹਜ਼ਾਰ ਦੀ ਨਕਦੀ ਬਰਾਮਦ ਸਟਾਫ ਰਿਪੋਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਮੁਕੇਰੀਆਂ ਪੁਲਿਸ ਨੇ ਚੋਰੀ ਤੇ ਲੁੱਟ-ਖੋਹ ਦੀਆਂ ਵਾਰਦਾਤਾਂ ’ਚ ਸ਼ਾਮਲ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਕਥਿਤ ਤੌਰ ’ਤੇ ਇਕ ਸੋਨੇ ਦੀ ਜੈਂਟਸ ਚੇਨ, ਇਕ ਲੇਡੀਜ਼ ਟਾਪਸ ਦਾ ਜੋੜਾ, ਦੋ ਜੈਂਟਸ ਮੁੰਦਰੀਆਂ, ਇਕ ਲੇਡੀਜ਼ ਕੋਕਾ, 60,000 ਰੁਪਏ ਨਕਦੀ ਬਰਾਮਦ ਕੀਤੀ ਹੈ। ਪੁਲਿਸ ਮੁਤਾਬਕ ਨਾਕਾਬੰਦੀ ਦੌਰਾਨ ਨਰੇਸ਼ ਕੁਮਾਰ ਵਾਸੀ ਚਰਖਾ ਕਾਲੋਨੀ ਮੁਕੇਰੀਆਂ, ਮੋਹਣ ਲਾਲ ਵਾਸੀ ਦੇਹਰੀਵਾਲ (ਜ਼ਿਲ੍ਹਾ ਪਠਾਨਕੋਟ) ਤੇ ਜਗਦੀਸ ਸਿੰਘ ਵਾਸੀ ਅਜੀਤ ਨਗਰ ਕਾਲੋਨੀ ਮੁਕੇਰੀਆਂ ਨੂੰ ਚੋਰੀ ਦੇ ਸਾਮਾਨ ਸਮੇਤ ਕਾਬੂ ਕੀਤਾ ਗਿਆ। ਇਸ ਸਬੰਧੀ ਥਾਣਾ ਮੁਕੇਰੀਆਂ ’ਚ ਮੁਕੱਦਮਾ ਨੰਬਰ 29 ਮਿਤੀ 10 ਫਰਵਰੀ 2026 ਅਧੀਨ ਧਾਰਾ 331 ਤੇ 305 ਭਾਰਤੀ ਨਿਆਏ ਸੰਹਿਤਾ ਤਹਿਤ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ ਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਤੇ ਪੁੱਛਗਿੱਛ ਜਾਰੀ ਹੈ।