4 ਮੁਲਜ਼ਮ ਗ੍ਰਿਫ਼ਤਾਰ, ਦੋ ਪਿਸਟਲ ਤੇ 5 ਜ਼ਿੰਦਾ ਰੌਂਦ ਬਰਾਮਦ
ਹਰਿਆਣਾ ਪੁਲਿਸ ਵੱਲੋਂ ਚਾਰ ਆਰੋਪੀ ਗ੍ਰਿਫ਼ਤਾਰ, ਦੋ ਪਿਸਟਲ ਤੇ ਪੰਜ ਜਿੰਦਾ ਰੌਂਦ ਬਰਾਮਦ
Publish Date: Fri, 13 Feb 2026 05:57 PM (IST)
Updated Date: Sat, 14 Feb 2026 04:09 AM (IST)
ਸਟਾਫ ਰਿਪੋਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ: ਹਰਿਆਣਾ ਥਾਣਾ ਪੁਲਿਸ ਨੇ ਅਸਲਾ ਐਕਟ ਤਹਿਤ ਕਾਰਵਾਈ ਕਰਦਿਆਂ ਚਾਰ ਆਰੋਪੀਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਦੋ ਪਿਸਟਲ ਅਤੇ 5 ਜ਼ਿੰਦਾ ਰੌਂਦ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ, ਜਦਕਿ ਇੱਕ ਹੋਰ ਮੁਲਜ਼ਮ ਦੀ ਗ੍ਰਿਫ਼ਤਾਰੀ ਹਾਲੇ ਬਾਕੀ ਦੱਸੀ ਜਾ ਰਹੀ ਹੈ। ਪੁਲਿਸ ਨੇ ਦੱਸਿਆ ਕਿ ਐਸ.ਆਈ. ਕਿਰਨ ਸਿੰਘ, ਮੁੱਖ ਅਫਸਰ ਥਾਣਾ ਹਰਿਆਣਾ ਵੱਲੋਂ ਗੁਪਤ ਸੂਚਨਾ ਦੇ ਆਧਾਰ ’ਤੇ 4 ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਜਗਦੀਪ ਸਿੰਘ ਉਰਫ ਜੱਗੀ ਵਾਸੀ ਬੱਸੀ ਪਿੰਡ ਬਲੀਦਾਦ ਖਾ, ਗੁਆਮਨਤ ਸਿੰਘ ਉਰਫ ਮੰਨਤ ਅਤੇ ਦੀਨੇਸ਼ ਕੁਮਾਰ, ਦੋਵੇਂ ਵਾਸੀ, ਹਰਿਆਣਾ ਅਤੇ ਮਨਜੋਤ ਸਿੰਘ ਉਰਫ ਬਾਬਾ ਵਾਸੀ ਪਿੰਡ ਧੰਨੋਵਾਲ ਵਜੋਂ ਹੋਈ ਹੈ। ਪੁਲਿਸ ਮੁਤਾਬਕ ਪੁੱਛਗਿੱਛ ਦੌਰਾਨ ਦੁਸਹਿਰਾ ਗਰਾਊਂਡ ਚੌਕ, ਹਰਿਆਣਾ ਨੇੜੇ ਤੋਂ ਦੋ ਪਿਸਟਲ ਤੇ ਪੰਜ ਜ਼ਿੰਦਾ ਰੌਂਦ ਕਥਿਤ ਤੌਰ ’ਤੇ ਬਰਾਮਦ ਕੀਤੇ ਗਏ ਹਨ। ਪੁਲਿਸ ਨੇ ਇਹ ਵੀ ਦੱਸਿਆ ਕਿ ਇਸ ਮਾਮਲੇ ਵਿੱਚ ਪੰਜਵਾਂ ਆਰੋਪੀ ਸਿਧਾਤ ਸਹਿਗਲ ਉਰਫ ਅਰਜਨ ਸਹਿਗਲ ਵਾਸੀ ਮਕਾਨ ਸੈਂਟਰਲ ਟਾਊਨ ਜਲੰਧਰ, ਦੀ ਗ੍ਰਿਫ਼ਤਾਰੀ ਹਾਲੇ ਬਾਕੀ ਹੈ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।