ਸ੍ਰੀ ਖੁਰਾਲਗੜ੍ਹ ਸਾਹਿਬ ਲਈ 2 ਲੱਖ ਰੁਪਏ ਦੀ ਕਾਰ ਸੇਵਾ ਭੇਟ
ਸ੍ਰੀ ਖੁਰਾਲਗੜ੍ਹ ਸਾਹਿਬ ਲਈ ਦੋ ਲੱਖ ਰੁਪਏ ਦੀ ਕਾਰ ਸੇਵਾ ਭੇਟ
Publish Date: Fri, 13 Feb 2026 05:19 PM (IST)
Updated Date: Sat, 14 Feb 2026 04:06 AM (IST)
ਅਸ਼ਵਨੀ ਸ਼ਰਮਾ, ਪੰਜਾਬੀ ਜਾਗਰਣ, ਬੀਣੇਵਾਲ ਬੀਤ: ਬਖਸ਼ੀ ਰਾਮ ਮਾਹੀ ਨੰਗਲ ਵੱਲੋਂ ਤਪ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਬਣ ਰਹੇ ਮਾਤਾ ਕਲਸਾਂ ਯਾਤਰੀ ਨਿਵਾਸ ਲਈ ਉਨਾਂ ਦੇ ਸਪੁੱਤਰ ਡਾਕਟਰ ਪ੍ਰਵੀਨ ਮਾਹੀ ਵੱਲੋਂ 2 ਲੱਖ ਰੁਪਏ ਦੀ ਸੇਵਾ ਭੇਟ ਕੀਤੀ ਗਈ। ਬਖਸ਼ੀ ਰਾਮ ਮਾਹੀ ਵੱਲੋਂ ਹਰ ਸਾਲ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ’ਤੇ ਲੰਗਰ ਦੀ ਸੇਵਾ ਕੀਤੀ ਜਾਂਦੀ ਹੈ, ਸਮੇਂ ਸਮੇਂ ਤੇ ਸੇਵਕ ਪਰਿਵਾਰ ਵੱਲੋਂ ਤਪ ਅਸਥਾਨ ਦੀਆਂ ਕਾਰ ਸੇਵਾਵਾਂ ਵਿੱਚ ਯੋਗਦਾਨ ਪਾਇਆ ਜਾਂਦਾ ਹੈ। ਇਸ ਮੌਕੇ ਚੇਅਰਮੈਨ ਡਾਕਟਰ ਕੁਲਵਰਨ ਸਿੰਘ ਵੱਲੋਂ ਸੇਵਕ ਪਰਿਵਾਰ ਦਾ ਧੰਨਵਾਦ ਕੀਤਾ ਗਿਆ। ਮੱਖਣ ਸਿੰਘ ਵਾਹਿਦਪੁਰੀ, ਕੈਸੀਅਰ ਹਰਭਜਨ ਸਿੰਘ ਵੱਲੋਂ ਸਿਰੋਪਾਓ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਾਬਾ ਕੇਵਲ ਸਿੰਘ, ਚੇਅਰਮੈਨ ਡਾ. ਕੁਲਵਰਨ ਸਿੰਘ, ਬਾਬਾ ਨਰੇਸ਼ ਸਿੰਘ, ਕੈਸ਼ੀਅਰ ਹਰਭਜਨ ਸਿੰਘ, ਬਾਬਾ ਸੁਖਦੇਵ ਸਿੰਘ, ਮੱਖਣ ਸਿੰਘ, ਚੌਧਰੀ ਜੀਤ ਸਿੰਘ ਹਾਜ਼ਰ ਸਨ।