ਸ਼ੋਅਦ ਮੁਕੇਰੀਆਂ ਦੇ ਵਫ਼ਦ ਨੇ ਕੀਤਾ ਮਜੀਠੀਆ ਦਾ ਸਨਮਾਨ
ਸ਼ੋਅਦ ਮੁਕੇਰੀਆਂ ਦੇ ਵਫ਼ਦ ਨੇ ਕੀਤਾ ਮਜੀਠੀਆ ਦਾ ਸਨਮਾਨ
Publish Date: Fri, 13 Feb 2026 04:47 PM (IST)
Updated Date: Sat, 14 Feb 2026 04:04 AM (IST)

ਮਜੀਠੀਆ ਨੇ ਪੰਜਾਬ ਦੇ ਮਸਲਿਆਂ ਨੂੰ ਪ੍ਰਮੁੱਖਤਾ ਨਾਲ ਉਭਾਰਿਆ : ਅੱਲ੍ਹਾ ਬਖ਼ਸ਼ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੁਕੇਰੀਆਂ: ਮੁਕੇਰੀਆਂ ਤੋਂ ਸੀਨੀਅਰ ਯੂਥ ਅਕਾਲੀ ਆਗੂ ਬਿਕਰਮ ਸਿੰਘ ਅੱਲ੍ਹਾ ਬਖ਼ਸ਼ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਮੁਕੇਰੀਆਂ ਦੇ ਅਹੁੱਦੇਦਾਰਾਂ ਅਤੇ ਵਰਕਰਾਂ ਦਾ ਇੱਕ ਵਫ਼ਦ ਬਿਕਰਮ ਸਿੰਘ ਮਜੀਠੀਆ ਦੇ ਨਿਵਾਸ ਸਥਾਨ ’ਤੇ ਪੁੱਜਿਆ, ਜਿੱਥੇ ਉਨ੍ਹਾਂ ਨੂੰ ਜਮਾਨਤ ਮਿਲਣ ’ਤੇ ਮੁਬਾਰਕਬਾਦ ਦਿੰਦਿਆਂ ਸਿਰੋਪਾਓ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ। ਵਫ਼ਦ ਵੱਲੋਂ ਮਜੀਠੀਆ ਦੀ ਚੜ੍ਹਦੀ ਕਲਾ ਅਤੇ ਪਾਰਟੀ ਪ੍ਰਤੀ ਉਨ੍ਹਾਂ ਦੀ ਲਗਾਤਾਰ ਵਚਨਬੱਧਤਾ ਦੀ ਸ਼ਲਾਘਾ ਕੀਤੀ ਗਈ। ਗੱਲਬਾਤ ਦੌਰਾਨ ਬਿਕਰਮ ਸਿੰਘ ਅੱਲ੍ਹਾ ਬਖ਼ਸ਼ ਨੇ ਕਿਹਾ ਕਿ ਲਗਭਗ ਸੱਤ ਮਹੀਨੇ ਦੀ ਹਿਰਾਸਤ ਮਗਰੋਂ ਮਜੀਠੀਆ ਦਾ ਜੇਲ੍ਹ ਤੋਂ ਬਾਹਰ ਆਉਣਾ ਨਿਸ਼ਚਤ ਤੌਰ ’ਤੇ ਅਕਾਲੀ ਦਲ ਲਈ ਖੁਸ਼ੀ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਨਿਆਂਪਾਲਿਕਾ ’ਤੇ ਲੋਕਾਂ ਦੇ ਭਰੋਸੇ ਨੂੰ ਹੋਰ ਮਜ਼ਬੂਤ ਕਰਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮੌਜੂਦਾ ਸਰਕਾਰ ਵੱਲੋਂ ਸਿਆਸੀ ਵਿਰੋਧੀਆਂ ਨੂੰ ਦਬਾਉਣ ਲਈ ਸਿਆਸਤ ਤੋਂ ਪ੍ਰੇਰਿਤ ਕਾਰਵਾਈਆਂ ਕੀਤੀਆਂ ਗਈਆਂ, ਪਰ ਸੱਚ ਨੂੰ ਲੰਮੇ ਸਮੇਂ ਤੱਕ ਦਬਾਇਆ ਨਹੀਂ ਜਾ ਸਕਦਾ। ਮਜੀਠੀਆ ਨੂੰ ਜ਼ਮਾਨਤ ਮਿਲਣ ਨਾਲ ਸ਼੍ਰੋਮਣੀ ਅਕਾਲੀ ਦਲ ਹੋਰ ਮਜ਼ਬੂਤ ਹੋ ਕੇ ਸਾਹਮਣੇ ਆਵੇਗਾ ਅਤੇ ਪਾਰਟੀ ਨਵੀਂ ਤਾਕਤ ਨਾਲ ਲੋਕਾਂ ਦੀ ਸੇਵਾ ਕਰੇਗੀ। ਮਜੀਠੀਆ ਨੇ ਹਮੇਸ਼ਾਂ ਪੰਜਾਬ ਦੇ ਲੋਕਾਂ ਦੇ ਮਸਲਿਆਂ ਨੂੰ ਪ੍ਰਮੁੱਖਤਾ ਨਾਲ ਉਭਾਰਿਆ ਹੈ ਅਤੇ ਪਾਰਟੀ ਵਰਕਰ ਉਨ੍ਹਾਂ ਦੇ ਨਾਲ ਮਜ਼ਬੂਤੀ ਨਾਲ ਖੜੇ ਰਹੇ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਸ਼ਾਨਦਾਰ ਪ੍ਰਦਰਸ਼ਨ ਨਾਲ ਸੂਬੇ ਦੀ ਵਾਗਡੋਰ ਸੰਭਾਲੇਗਾ। ਵਫ਼ਦ ਵਿੱਚ ਜਥੇਦਾਰ ਆਸਾ ਸਿੰਘ ਕੋਲੀਆਂ, ਜਥੇਦਾਰ ਸੌਦਾਗਰ ਸਿੰਘ ਚਨੌਰ, ਜਥੇਦਾਰ ਜਸਵਿੰਦਰ ਸਿੰਘ ਬਿੱਟੂ, ਹਰਮਨਜੀਤ ਸਿੰਘ ਚੱਕ, ਬਲਵੀਰ ਸਿੰਘ ਬਿਸ਼ਨਪੁਰ, ਅਮਰਜੀਤ ਸਿੰਘ ਨੌਸ਼ਹਿਰਾ, ਬੀਬੀ ਰੰਜਨਾ ਸੰਜਨ, ਬੀਬੀ ਬਲਵਿੰਦਰਜੀਤ ਕੌਰ, ਸਰਬਜੀਤ ਸਿੰਘ ਸੋਢੀ ਰੰਗਾ, ਬਲਜੀਤ ਸਿੰਘ ਛੰਨੀ ਨੰਦ ਸਿੰਘ, ਰਣਜੀਤ ਸਿੰਘ ਡਾਲੋਵਾਲ, ਯੁਗਪਾਲ ਸਿੰਘ ਹੈਪੀ, ਡਾ. ਬਹਾਦਰ ਸਿੰਘ ਮਾਨਸਰ, ਬੀਬੀ ਬਲਵਿੰਦਰ ਕੌਰ ਖਾਲਸਾ, ਡਾ. ਸੰਤੋਖ ਸਿੰਘ ਮੰਝਪੁਰ, ਗੁਰਜਿੰਦਰ ਸਿੰਘ ਚੱਕ, ਸੁਖਵਿੰਦਰ ਸਿੰਘ, ਕਰਨਵੀਰ ਸਿੰਘ, ਗੁਰਪ੍ਰੀਤ ਸਿੰਘ ਆਦਿ ਨੇ ਸ਼ਮੂਲੀਅਤ ਕੀਤੀ।