ਸਿਲਵਰ ਓਕ ਸਕੂਲ 'ਚ ਹੋਇਆ ਫੇਅਰਵੈੱਲ ਸਮਾਗਮ
ਸਿਲਵਰ ਓਕ ਸਕੂਲ 'ਚ ਹੋਇਆ ਫੇਅਰਵੈੱਲ ਸਮਾਗਮ
Publish Date: Fri, 13 Feb 2026 04:38 PM (IST)
Updated Date: Sat, 14 Feb 2026 04:03 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਟਾਂਡਾ ਉੜਮੁੜ: ਸਿਲਵਰ ਓਕ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਸ਼ਹਿਬਾਜ਼ਪੁਰ ਟਾਂਡਾ ਵਿਖੇ ਪ੍ਰਿੰਸੀਪਲ ਮੁਨੀਸ਼ਾ ਸੰਗਰ ਦੀ ਅਗਵਾਈ ਵਿਚ 12ਵੀਂ ਕਲਾਸ ਦੇ ਵਿਦਿਆਰਥੀਆਂ ਲਈ “ਫੇਅਰਵੈੱਲ ਪਾਰਟੀ” ਦਾ ਸ਼ਾਨਦਾਰ ਸਮਾਗਮ ਆਯੋਜਨ ਕੀਤਾ ਗਿਆ ਜੋ ਕਿ 11ਵੀਂ ਕਲਾਸ ਦੇ ਵਿਦਿਆਰਥੀਆਂ ਵੱਲੋਂ ਆਪਣੇ ਸੀਨੀਅਰਾਂ ਨੂੰ ਸਨਮਾਨਿਤ ਵਿਦਾਇਗੀ ਦੇਣ ਲਈ ਕਰਵਾਇਆ ਗਿਆ। ਇਸ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਸਕੂਲ ਸੰਸਥਾ ਦਾ ਚੇਅਰਮੈਨ ਤਰਲੋਚਨ ਸਿੰਘ ਅਤੇ ਵਾਈਸ ਚੇਅਰਪਰਸਨ ਕਮਲੇਸ਼ ਕੌਰ ਬਤੌਰ ਮੁੱਖ ਮਹਿਮਾਨ ਦੇ ਰੂਪ ਵਿਚ ਸ਼ਾਮਲ ਹੋਏ। ਇਸ ਮੌਕੇ ਸਕੂਲ ਕੈਂਪਸ ਨੂੰ ਵਧੀਆ ਢੰਗ ਨਾਲ ਰੰਗ ਬਿਰੰਗੇ ਗੁਬਾਰੇ ਅਤੇ ਫੁੱਲਾਂ ਦੀ ਸਜਾਵਟ ਨਾਲ ਸਜਾਇਆ ਗਿਆ ਸੀ। ਇਸ ਸਮਾਗਮ ਦੀ ਸ਼ੁਰੂਆਤ ਮੌਕੇ ਚੇਅਰਮੈਨ ਤਰਲੋਚਨ ਸਿੰਘ ਨੇ ਦੀਪ ਜਗਾਉਣ ਨਾਲ ਕੀਤੀ। ਇਸ ਮੌਕੇ ਸਭਿਆਚਾਰਕ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਵੱਲੋਂ ਭੰਗੜਾ, ਗਿੱਧਾ, ਗੀਤ-ਸੰਗੀਤ, ਨਾਟਕ ਅਤੇ ਕੋਰੀਓਗ੍ਰਾਫੀ ਰਾਹੀਂ ਰੰਗਾਰੰਗ ਪੇਸ਼ਕਾਰੀਆਂ ਪੇਸ਼ ਕੀਤੀਆਂ ਗਈਆਂ। ਇਸ ਮੌਕੇ 11ਵੀਂ ਕਲਾਸ ਦੇ ਵਿਦਿਆਰਥੀਆਂ ਨੇ ਆਪਣੇ ਸੀਨੀਅਰਾਂ ਲਈ ਖਾਸ ਟਾਈਟਲ ਅਤੇ ਯਾਦਗਾਰੀ ਉਪਹਾਰ ਵੀ ਤਿਆਰ ਕੀਤੇ। ਇਸ ਦੌਰਾਨ ਮਿਸਟਰ ਫੇਅਰਵੈੱਲ ਸਿਮਰਦੀਪ ਸਿੰਘ ਅਤੇ ਮਿਸ ਫੇਅਰਵੈਲ ਵਜੋਂ ਨਵਨੀਤ ਕੌਰ ਦੀ ਚੋਣ ਹੋਈ। ਇਸ ਮੌਕੇ ਸਕੂਲ ਪ੍ਰਿੰਸੀਪਲ ਸੰਗਰ ਨੇ ਵਿਦਿਆਰਥੀ ਨੂੰ ਸਚਾਈ, ਮਿਹਨਤ ਅਤੇ ਅਨੁਸ਼ਾਸਨ ਨਾਲ ਜੀਵਨ ਦੇ ਹਰ ਮੈਦਾਨ ਵਿੱਚ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ। ਚੇਅਰਮੈਨ ਤਰਲੋਚਨ ਸਿੰਘ ਨੇ ਵਿਦਿਆਰਥੀਆਂ ਨੂੰ ਪ੍ਰੀਖਿਆ ਲਈ ਸ਼ੁੱਭਕਾਮਨਾਵਾਂ ਵੀ ਦਿੱਤੀਆਂ । ਸਮਾਗਮ ਦੇ ਅੰਤ ਵਿੱਚ ਸਮੂਹਿਕ ਫੋਟੋਗ੍ਰਾਫੀ ਅਤੇ ਰਿਫਰੈਸ਼ਮੈਂਟ ਦਾ ਪ੍ਰਬੰਧ ਕੀਤਾ ਗਿਆ। ਇਹ ਫੇਅਰਵੈੱਲ ਸਮਾਗਮ 12ਵੀਂ ਕਲਾਸ ਦੇ ਵਿਦਿਆਰਥੀਆਂ ਲਈ ਇਕ ਯਾਦਗਾਰ ਪਲ ਬਣ ਗਿਆ, ਜਿਸ ਨੂੰ ਉਹ ਹਮੇਸ਼ਾਂ ਆਪਣੀ ਜ਼ਿੰਦਗੀ ਵਿਚ ਸਾਂਭ ਕੇ ਰੱਖਣਗੇ। ਇਸ ਮੌਕੇ ਮੈਨੇਜਰ ਗਜਿੰਦਰ ਪਾਲ ਸਿੰਘ, ਟਰਾਂਸਪੋਰਟ ਮੈਨੇਜਰ ਤਰਨ ਸੈਣੀ, ਜਗਬੰਧਨ ਸਿੰਘ, ਬਿਕਰਮਜੀਤ ਸਿੰਘ ਭੇਲਾ, ਅਮਰਜੀਤ ਕੌਰ ਸੈਣੀ, ਹਰਮਿੰਦਰ, ਹਰਜੀਤ, ਵਿਨੇ, ਸ਼ਿਲਪਾ, ਅੰਕਿਤਾ, ਸੁਮਿਤ, ਪਿੰਕੀ, ਪੰਕਜ, ਸੁਰੇਸ਼, ਇਕਬਾਲ, ਕੁਲਵੀਰ, ਮਮਤਾ, ਅੰਕਿਤਾ, ਬਲਜੀਤ, ਕੰਚਨ, ਕਿਰਨ, ਸੁਸ਼ੀਲ, ਸੁਰੇਸ਼, ਬਲਦੇਵ, ਮੋਨੀਕਾ, ਰਮਨ, ਸੋਨੂ ਰਾਣੀ, ਕਿਰਨਪ੍ਰੀਤ, ਪਰਮਜੀਤ ਕੌਰ, ਰਮਨਦੀਪ, ਅਮਰਜੀਤ, ਰਾਜਵੀਰ ਕੌਰ, ਗੁਰਪ੍ਰੀਤ, ਵਿਸ਼ਾਲੀ, ਅਰਚਨਾ, ਕਮਲਜੀਤ, ਰਜਵਿੰਦਰ, ਸੱਤਿਆ ਤੇ ਹੋਰ ਸਟਾਫ ਵੀ ਮੌਜੂਦ ਸੀ।