ਮਾਤਾ ਚਿੰਤਪੂਰਨੀ ਚੌਕ ’ਚ ਛੋਲਿਆਂ ਤੇ ਹਲਵੇ ਦਾ ਲੰਗਰ ਲਾਇਆ
ਸੰਕ੍ਰਾਂਤੀ ਮੌਕੇ ਮਾਤਾ ਚਿੰਤਪੂਰਨੀ ਚੌਕ ਵਿਖੇ ਛੋਲਿਆਂ ਤੇ ਹਲਵੇ ਦਾ ਲੰਗਰ ਲਗਾਇਆ
Publish Date: Thu, 12 Feb 2026 06:24 PM (IST)
Updated Date: Fri, 13 Feb 2026 04:09 AM (IST)
ਸਟਾਫ ਰਿਪੋਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ: ਸੰਕ੍ਰਾਂਤੀ ਦੇ ਪਾਵਨ ਮੌਕੇ ‘ਤੇ ਸ਼ਹਿਰ ਦੇ ਮਾਤਾ ਚਿੰਤਪੂਰਨੀ ਚੌਕ ਵਿਖੇ ਯੁਵਾ ਵਾਹਿਨੀ ਵੱਲੋਂ ਛੋਲਿਆਂ ਅਤੇ ਹਲਵੇ ਦਾ ਲੰਗਰ ਲਗਾ ਕੇ ਸ਼ਰਧਾਲੂਆਂ ਨੂੰ ਪ੍ਰਸਾਦ ਵੰਡਿਆ ਗਿਆ। ਇਸ ਮੌਕੇ ਯੁਵਾ ਵਾਹਿਨੀ ਦੇ ਮੁਖੀ ਅਸ਼ਵਿਨ ਸ਼ਰਮਾ ਛੋਟਾ ਨੇ ਕਿਹਾ ਕਿ ਮਾਤਾ ਚਿੰਤਪੂਰਨੀ ਚੌਕ ਸਾਰੇ ਨਾਗਰਿਕਾਂ ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਾਬਕਾ ਕੈਬਨਿਟ ਮੰਤਰੀ ਅਤੇ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਦੇ ਸਹਿਯੋਗ ਨਾਲ ਚੌਕ ਵਿਖੇ ਇੱਕ ਵੱਡਾ ਐਲਸੀਡੀ ਸਕ੍ਰੀਨ ਵੀ ਲਗਾਇਆ ਗਿਆ ਹੈ, ਜਿਸ ਰਾਹੀਂ ਇਥੋਂ ਲੰਘਣ ਵਾਲੇ ਲੋਕ ਮਾਤਾ ਚਿੰਤਪੂਰਨੀ ਜੀ ਦੇ ਲਾਈਵ ਦਰਸ਼ਨ ਕਰ ਸਕਦੇ ਹਨ। ਇਸ ਲੰਗਰ ਸਮਾਗਮ ਵਿੱਚ ਸਬਜ਼ੀ ਮੰਡੀ ਦੇ ਪ੍ਰਧਾਨ ਤਰਸੇਮ ਲਾਲ, ਸਲਾਹਕਾਰ ਚਰਨਜੀਤ ਸੇਠੀ, ਕੁਲਦੀਪ, ਪ੍ਰਦੀਪ ਕੁਮਾਰ, ਵਿਕਾਸ ਸ਼ਰਮਾ, ਬਲਜੀਤ ਜੀਤੂ, ਵੰਸ਼ ਕੁਮਾਰ, ਅਜੈ ਕੁਮਾਰ, ਕਵੀ ਚੌਧਰੀ, ਸੁਰਜੀਤ ਕੌਰ, ਬਬਲੀ, ਸੁਮਨ, ਮਹਿੰਦਰ ਕੌਰ, ਰੂੜੀ, ਸ਼ਿਵਾਨੀ, ਸ਼ੋਧਨ ਆਦਿ ਹਾਜ਼ਰ ਸਨ।