30ਵੇਂ ਗੋਲਡ ਕਬੱਡੀ ਕੱਪ ਪਿੰਡ ਡੱਫਰ ਦੀਆਂ ਤਿਆਰੀਆਂ ਜ਼ੋਰਾਂ ’ਤੇ
30 ਵੇਂ ਗੋਲਡ ਕਬੱਡੀ ਕੱਪ ਪਿੰਡ ਡੱਫਰ ਦੀਆਂ ਤਿਆਰੀਆਂ ਜ਼ੋਰਾਂ ’ਤੇ
Publish Date: Thu, 12 Feb 2026 05:36 PM (IST)
Updated Date: Fri, 13 Feb 2026 04:06 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗੜ੍ਹਦੀਵਾਲਾ: ਪ੍ਰਿੰਸੀਪਲ ਹੇਮਰਾਜ ਸਪੋਰਟਸ ਕਲੱਬ ਅਤੇ ਵੈੱਲਫੇਅਰ ਕਲੱਬ ਰਜਿਸਟਰਡ ਡੱਫਰ ਵੱਲੋਂ ਮੈਨੇਜਰ ਫਕੀਰ ਸਿੰਘ ਸਹੋਤਾ ਦੀ ਅਗਵਾਈ ਵਿੱਚ 30 ਵੇਂ ਗੋਲਡ ਕਬੱਡੀ ਕੱਪ ਪਿੰਡ ਡੱਫਰ ਦੀਆਂ ਤਰੀਕਾਂ ਐਲਾਨ ਕੀਤੀਆਂ ਗਈਆਂ ਅਤੇ ਨਾਲ ਹੀ ਟੂਰਨਾਮੈਂਟ ਦੀਆਂ ਤਿਆਰੀਆਂ ਜ਼ੋਰਾਂ ’ਤੇ ਚੱਲ ਰਹੀਆਂ ਹਨ। ਇਸ ਮੌਕੇ ਕਲੱਬ ਦੇ ਪ੍ਰਧਾਨ ਮੈਨੇਜਰ ਫਕੀਰ ਸਿੰਘ ਸਹੋਤਾ ਦੁਬਾਰਾ ਦੱਸਿਆ ਗਿਆ ਕਿ ਲੰਬੇ ਸਮੇਂ ਤੋਂ ਪਿੰਡ ਡੱਫਰ ਵਿਖੇ ਅੰਤਰਰਾਸ਼ਟਰੀ ਕਬੱਡੀ ਕੱਪ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵੱਡੇ ਪੱਧਰ ’ਤੇ ਮਿਤੀ 22 ਅਤੇ 23 ਫਰਵਰੀ ਦਿਨ ਐਤਵਾਰ ਤੇ ਸੋਮਵਾਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਫਰ ਦੀ ਗਰਾਉਂਡ ਵਿਖੇ ਆਯੋਜਨ ਕੀਤਾ ਜਾਵੇਗਾ। ਇਸ 30 ਵੇ ਗੋਲਡ ਕਬੱਡੀ ਕੱਪ ਵਿੱਚ 22 ਫਰਵਰੀ ਨੂੰ 35 ਕਿਲੋ, 45 ਕਿੱਲੋ, 55 ਕਿਲੋ ਅਤੇ 65 ਕਿੱਲੋ ਭਾਰ ਵਰਗ ਦੇ ਜ਼ਿਲ੍ਹਾ ਹੁਸ਼ਿਆਰਪੁਰ ਨਾਲ ਸੰਬੰਧਿਤ ਟੀਮਾਂ ਅਤੇ ਖਿਡਾਰੀ ਭਾਗ ਲੈ ਸਕਣਗੇ। ਇਸੇ ਤਰ੍ਹਾਂ ਹੀ 23 ਫਰਵਰੀ ਨੂੰ 4 ਅੰਤਰਰਾਸ਼ਟਰੀ ਕਬੱਡੀ ਕਲੱਬਾਂ ਵਿੱਚ ਦੁਨੀਆਂ ਦੇ ਸੁਪਰਸਟਾਰ ਖਿਡਾਰੀ ਆਪਣੀ ਖੇਡ ਦਾ ਪ੍ਰਦਰਸ਼ਨ ਕਰਨਗੇ, ਜਿਸ ਦਾ ਪਹਿਲਾ ਇਨਾਮ 3 ਲੱਖ ਰੁਪਏ ਅਤੇ ਦੂਸਰਾ ਇਨਾਮ ਢਾਈ ਲੱਖ ਹੋਵੇਗਾ। ਬੈਸਟ ਰੇਡਰ ਅਤੇ ਬੈਸਟ ਜਾਫੀ ਨੂੰ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ ਜਾਵੇਗਾ। ਸੈਮੀਫਾਈਨਲ ਮੈਚ ਵਿੱਚੋਂ ਹਾਰਨ ਵਾਲੀਆਂ ਟੀਮਾਂ ਨੂੰ ਦੋ ਦੋ ਲੱਖ ਰੁਪਿਆ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਕਲੱਬ ਦੇ ਵਾਈਸ ਪ੍ਰਧਾਨ ਸਰਬਜੀਤ ਸਿੰਘ ਸਾਬੀ ਯੂਐਸਏ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਦੌਰਾਨ ਜਨਰਲ ਸੈਕਟਰੀ ਡਾਕਟਰ ਸਵਿੰਦਰ ਸਿੰਘ ਲਾਖਾ, ਕੈਸ਼ੀਅਰ ਮਾਸਟਰ ਅਮੀਰ ਸਿੰਘ, ਮਨੋਵਿਗਿਆਨੀ ਹਰਜੋਤ ਸਿੰਘ ਸਹੋਤਾ, ਇੰਦਰਪਾਲ ਸਿੰਘ, ਸੁਖਪਾਲ ਸਿੰਘ, ਕੁਲਵੰਤ ਸਿੰਘ ,ਨਛੱਤਰ ਸਿੰਘ, ਕਰਮਜੀਤ ਸਿੰਘ ਰਾਜੂ, ਦਲਜੀਤ ਸਿੰਘ, ਪਰਮਜੀਤ ਸਿੰਘ ਪੱਪੂ, ਕਰਤਾਰ ਸਿੰਘ ਕਾਰੀ, ਲਖਵਿੰਦਰ ਸਿੰਘ ,ਦਿਲਬਾਗ ਸਿੰਘ, ਸੁਰਜੀਤ ਸਿੰਘ ,ਕਸ਼ਮੀਰ ਸਿੰਘ, ਬਲਵੀਰ ਸਿੰਘ ਸਹੋਤਾ ਦੀ ਹਾਜ਼ਰ ਸਨ।