ਬੀਤ ਭਲਾਈ ਕਮੇਟੀ ਦੀ ਅਹਿਮ ਮੀਟਿੰਗ 1 ਮਾਰਚ ਨੂੰ
ਬੀਤ ਭਲਾਈ ਕਮੇਟੀ ਦੀ ਅਹਿਮ ਮੀਟਿੰਗ 1 ਮਾਰਚ ਨੂੰ ਅਚੱਲਪੁਰ ਵਿਖੇ ਹੋਵੇਗੀ
Publish Date: Thu, 12 Feb 2026 05:33 PM (IST)
Updated Date: Fri, 13 Feb 2026 04:06 AM (IST)
ਅਸ਼ਵਨੀ ਸ਼ਰਮਾ, ਪੰਜਾਬੀ ਜਾਗਰਣ, ਬੀਣੇਵਾਲ ਬੀਤ: ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਤ ਭਲਾਈ ਕਮੇਟੀ ਦੇ ਪ੍ਰਧਾਨ ਬਲਵੀਰ ਸਿੰਘ ਬੈਂਸ ਅਤੇ ਜਰਨਲ ਸਕੱਤਰ ਨਰਿੰਦਰ ਸਿੰਘ ਸੋਨੀ ਨੇ ਦੱਸਿਆ ਕਿ ਬੀਤ ਭਲਾਈ ਕਮੇਟੀ (ਇਲਾਕਾ ਬੀਤ) ਦੀ ਅਹਿਮ ਮੀਟਿੰਗ 1 ਮਾਰਚ ਦਿਨ ਐਤਵਾਰ ਨੂੰ ਹੋਵੇਗੀ। ਜਿਸ ਵਿੱਚ ਉਨ੍ਹਾਂ ਨੇ ਸਮੂਹ ਕਮੇਟੀ ਮੈਬਰ ਸਹਿਬਾਨ ਅਤੇ ਬੀਤ ਇਲਾਕੇ ਦੇ ਸਰਪੰਚ ਸਹਿਬਾਨ ਅਤੇ ਬੀਤ ਇਲਾਕੇ ਦੇ ਬਲਾਕ ਸੰਮਤੀ ਮੈਂਬਰ, ਜ਼ਿਲ੍ਹਾ ਪ੍ਰੀਸ਼ਦ ਮੈਬਰ ਸਹਿਬਾਨ ਨੂੰ ਸ਼ਾਮਲ ਹੋਣ ਦੀ ਬੇਨਤੀ ਕੀਤੀ। ਉਹਨਾਂ ਨੇ ਦੱਸਿਆ ਕਿ ਮੀਟਿੰਗ ਸਵੇਰੇ ਠੀਕ 9-30 ਵਜੇ ਬੀਤ ਭਲਾਈ ਕਮੇਟੀ ਦੇ ਦਫਤਰ ਅੱਚਲਪੁਰ ਮਜਾਰੀ ਵਿਖੇ ਰੱਖੀ ਗਈ ਹੈ, ਜਿਸ ਵਿੱਚ ਬੀਤ ਇਲਾਕੇ ਦੀਆਂ ਸਮੱਸਿਆ ਸਬੰਧੀ ਅਤੇ ਪੰਜਾਬ ਸਰਕਾਰ ਵਲੋਂ ਬੀਤ ਭਲਾਈ ਕਮੇਟੀ ਨੂੰ 5 ਲੱਖ ਰੁਪਏ ਦੀ ਗਰਾਂਟ ਜੋ ਸਾਡੇ ਹਲਕਾ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਦੇ ਯਤਨਾਂ ਸਦਕਾ ਮਿਲੀ ਹੈ, ਉਸ ਨੂੰ ਖਰਚਨ ਸਬੰਧੀ ਅਤੇ ਬੀਤ ਭਲਾਈ ਕਮੇਟੀ ਦੀ ਚੋਣ ਸਬੰਧੀ ਗਲਬਾਤ ਕੀਤੀ ਜਾਵੇਗੀ। ਉਨ੍ਹਾਂ ਸਾਰੇ ਹੀ ਕਮੇਟੀ ਮੈਂਬਰਾਂ, ਸਰਪੰਚਾਂ,ਬਲਾਕ ਸੰਮਤੀ ਮੈਬਰ, ਜਿਲ੍ਹਾ ਪ੍ਰੀਸ਼ਦ ਮੈਬਰ ਨੂੰ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ।