ਜਥੇਦਾਰ ‘ਚੱਕ’ ਵੱਲੋਂ ਨਵ-ਨਿਯੁਕਤ ਸਰਕਲ ਪ੍ਰਧਾਨਾਂ ਦਾ ਸਨਮਾਨ
ਜਥੇਦਾਰ ‘ਚੱਕ’ ਵੱਲੋਂ ਨਵ-ਨਿਯੁਕਤ ਸਰਕਲ ਪ੍ਰਧਾਨਾਂ ਦਾ ਸਨਮਾਨ
Publish Date: Thu, 12 Feb 2026 05:18 PM (IST)
Updated Date: Fri, 13 Feb 2026 04:06 AM (IST)

ਅਕਾਲੀ ਦਲ ਦੀਆਂ ਨੀਤੀਆਂ ਸਲਾਹੁਣ ਲੱਗੇ ਸੂਬਾ ਵਾਸੀ : ਅੱਲ੍ਹਾ ਬਖ਼ਸ਼ ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ: ਹਲਕਾ ਮੁਕੇਰੀਆਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਨਵ-ਨਿਯੁਕਤ ਸਰਕਲ ਪ੍ਰਧਾਨਾਂ ਦੇ ਸਨਮਾਨ ਲਈ ਇੱਕ ਵਿਸ਼ੇਸ਼ ਬੈਠਕ ਜਥੇਦਾਰ ਰਵਿੰਦਰ ਸਿੰਘ ‘ਚੱਕ’ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗ੍ਰਹਿ ਵਿਖੇ ਕਰਵਾਈ ਗਈ। ਬੈਠਕ ਨੂੰ ਸੰਬੋਧਨ ਕਰਦਿਆਂ ਜਥੇਦਾਰ ਰਵਿੰਦਰ ਸਿੰਘ ‘ਚੱਕ’ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾਂ ਹੀ ਜ਼ਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਜੋਸ਼ੀਲੇ, ਮਿਹਨਤੀ ਅਤੇ ਵਫ਼ਾਦਾਰ ਪਾਰਟੀ ਵਰਕਰਾਂ ਨੂੰ ਬਣਦਾ ਮਾਣ-ਸਨਮਾਨ ਦਿੱਤਾ ਹੈ ਅਤੇ ਭਵਿੱਖ ਵਿੱਚ ਵੀ ਇਹ ਪਰੰਪਰਾ ਜਾਰੀ ਰਹੇਗੀ। ਅਕਾਲੀ ਦਲ ਦੀ ਮਜ਼ਬੂਤੀ ਦਾ ਆਧਾਰ ਉਸਦਾ ਕੈਡਰ ਹੈ, ਜੋ ਹਰ ਹਾਲਾਤ ਵਿੱਚ ਪਾਰਟੀ ਨਾਲ ਡਟ ਕੇ ਖੜ੍ਹਾ ਰਿਹਾ ਹੈ। ਸੀਨੀਅਰ ਯੂਥ ਆਗੂ ਬਿਕਰਮ ਸਿੰਘ ਅੱਲ੍ਹਾ ਬਖ਼ਸ਼ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਮੌਜੂਦਾ ਸੱਤਾਧਾਰੀ ਪਾਰਟੀ ਦੀ ਸਰਕਾਰ ਤੋਂ ਅੱਕੇ ਹੋਏ ਪੰਜਾਬ ਦੇ ਲੋਕ ਹੁਣ ਮੁੜ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਅਤੇ ਵਿਕਾਸਮੁਖੀ ਕਾਰਜਾਂ ਨੂੰ ਸਲਾਹੁਣ ਲੱਗ ਪਏ ਹਨ। ਪੰਜਾਬ ਦੀ ਜਨਤਾ ਨੂੰ ਪੂਰਾ ਭਰੋਸਾ ਹੋ ਚੁੱਕਾ ਹੈ ਕਿ ਅਕਾਲੀ ਦਲ ਤੋਂ ਇਲਾਵਾ ਕੋਈ ਹੋਰ ਸਿਆਸੀ ਪਾਰਟੀ ਪੰਜਾਬ ਅਤੇ ਪੰਜਾਬੀਅਤ ਦੀ ਸੱਚੇ ਅਰਥਾਂ ਵਿੱਚ ਭਲਾਈ ਨਹੀਂ ਕਰ ਸਕਦੀ। ਉਨ੍ਹਾਂ ਦਾਅਵਾ ਕੀਤਾ ਕਿ ਇਹੀ ਕਾਰਨ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੇ ਲੋਕ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਤਤਪਰ ਹਨ। ਇਸ ਸਮੇਂ ਜਥੇਦਾਰ ਰਵਿੰਦਰ ਸਿੰਘ ‘ਚੱਕ’ ਨੇ ਸਰਕਲ ਚਨੌਰ ਤੋਂ ਸਰਬਜੀਤ ਸਿੰਘ ਸੋਢੀ ਰੰਗਾ, ਸਰਕਲ ਭੰਗਾਲਾ ਤੋਂ ਮਾਸਟਰ ਅਤਰ ਸਿੰਘ, ਸਰਕਲ ਐਮਾਂ ਮਾਂਗਟ ਤੋਂ ਬਲਵੀਰ ਸਿੰਘ, ਸਰਕਲ ਪੰਡੋਰੀ ਤੋਂ ਬੀਬੀ ਬਲਵਿੰਦਰਜੀਤ ਕੌਰ, ਸਰਕਲ ਧਨੋਆ ਤੋਂ ਬੀਬੀ ਸੰਜਨਾ ਰੰਜਨ, ਸਰਕਲ ਨੌਸ਼ਹਿਰਾ ਪੱਤਣ ਤੋਂ ਅਮਰਜੀਤ ਸਿੰਘ ਅਤੇ ਸਰਕਲ ਹਾਜੀਪੁਰ ਤੋਂ ਗੁਰਦਿਆਲ ਸਿੰਘ ਨੂੰ ਪ੍ਰਧਾਨ ਨਿਯੁਕਤ ਹੋਣ ’ਤੇ ਮੁਬਾਰਕਬਾਦ ਦਿੰਦਿਆਂ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ। ਨਵ-ਨਿਯੁਕਤ ਪ੍ਰਧਾਨਾਂ ਨੇ ਪਾਰਟੀ ਹਾਈ ਕਮਾਨ ਦਾ ਧੰਨਵਾਦ ਕਰਦੇ ਹੋਏ ਭਰੋਸਾ ਦਿਵਾਇਆ ਕਿ ਉਨ੍ਹਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਨੂੰ ਉਹ ਪੂਰੀ ਮਿਹਨਤ, ਲਗਨ ਅਤੇ ਇਮਾਨਦਾਰੀ ਨਾਲ ਨਿਭਾਉਣਗੇ ਅਤੇ ਪਾਰਟੀ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤ ਕਰਨ ਲਈ ਹਰ ਸੰਭਵ ਯਤਨ ਕਰਨਗੇ। ਇਸ ਮੌਕੇ ਜਥੇ. ਸੌਦਾਗਰ ਸਿੰਘ ਚਨੌਰ, ਜਥੇਦਾਰ ਜਸਵਿੰਦਰ ਸਿੰਘ ਬਿੱਟੂ, ਯੂਥ ਆਗੂ ਹਰਮਨਜੀਤ ਸਿੰਘ ‘ਚੱਕ’, ਬਲਵੀਰ ਸਿੰਘ ਬਿਸ਼ਨਪੁਰ, ਰਣਜੀਤ ਸਿੰਘ ਡਾਲੋਵਾਲ, ਯੁਗਪਾਲ ਸਿੰਘ ਹੈਪੀ, ਵੀਰ ਸਿੰਘ, ਡਾ. ਬਹਾਦਰ ਸਿੰਘ ਮਾਨਸਰ, ਡਾ. ਸੰਤੋਖ ਸਿੰਘ ਮੰਝਪੁਰ, ਕਮਲਜੀਤ ਸਿੰਘ, ਗੁਰਜਿੰਦਰ ਸਿੰਘ ‘ਚੱਕ’, ਸੁਖਵਿੰਦਰ ਸਿੰਘ, ਨਰਿੰਦਰ ਸਿੰਘ, ਮੁਕੇਸ਼ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਹਾਜ਼ਰ ਸਨ।