ਭਾਰਤੀ ਕਿਸਾਨ ਯੂਨੀਅਨ ਏਕਤਾ ਸੰਘਰਸ਼ ਨੇ ਮੋਦੀ ਤੇ ਟਰੰਪ ਦਾ ਪੁਤਲਾ ਫੂਕਿਆ
ਭਾਰਤੀ ਕਿਸਾਨ ਯੂਨੀਅਨ ਏਕਤਾ ਸੰਘਰਸ਼ ਨੇ ਮੋਦੀ ਤੇ ਟਰੰਪ ਦਾ ਪੁਤਲਾ ਫੂਕਿਆ
Publish Date: Thu, 12 Feb 2026 05:07 PM (IST)
Updated Date: Fri, 13 Feb 2026 04:03 AM (IST)
ਮਹੇਸ਼ਵਰ ਕੁਮਾਰ ਛਾਬੜਾ, ਪੰਜਾਬੀ ਜਾਗਰਣ, ਨਸਰਾਲਾ: ਕਿਸਾਨ ਯੂਨੀਅਨ ਸੰਘਰਸ਼ ਵਲੋ ਫਗਲਾਣੇ ਤੋਂ ਮਾਰਚ ਕਰਕੇ ਮੇਹਟੀਆਣੇ ਵਿਖੇ ਮੋਦੀ ਤੇ ਟਰੰਪ ਸਰਕਾਰ ਦੀਆਂ ਗਲਤ ਆਰਥਿਕ ਰਾਜਨੀਤਕ ਨੀਤੀਆਂ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਆਗੂਆਂ ਨੇ ਕਿਹਾ ਕਿ ਭਾਰਤ ਸਰਕਾਰ ਦੇ ਸਮਾਨ ਉੱਪਰ 18 ਫੀਸਦੀ ਟੈਰਿਫ ਤੇ ਅਮਰੀਕਾ ਸਮਾਨ ਦੇ ਨਿਰਯਾਤ ਉੱਪਰ ਭਾਰਤ ਵੱਲੋਂ ਜ਼ੀਰੋ ਟੈਂਰੀਫ ਖੇਤੀ ਨੀਤੀ ਕਿਸਾਨਾਂ ਆੜ੍ਹਤੀਆਂ ਆਮ ਲੋਕਾਂ ਫਸਲਾ ਦੀ ਐਮਐੱਸਪੀ ਵੱਖ ਵੱਖ ਰਾਜਾਂ ’ਚ ਕਣਕ ਝੋਨਾ ਸਣੇ 26, ਫਸਲਾਂ ਦੀ ਪੈਦਾਵਾਰ ਕਰਨ ਵਾਲੇ ਰਾਜਾ ਦੇ ਲੋਕਾਂ ਦੇ ਨਿੱਕੀਆਂ ਨੂੰ ਪ੍ਰਭਾਵਿਤ ਕਰਨ ਦੇ ਨਾਲ ਨਾਲ ਡੇਅਰੀ ਉਤਪਾਦ ਤੇ ਜੈਟਟਿਕ ਭੋਜਨ ਤੇ ਸਮਾਨ ਵੀ ਭਾਰਤੀ ਬਜ਼ਾਰ ਵਿੱਚ ਲੋਕਾਂ ਦੇ ਲੋਕਲ ਰੁਜ਼ਗਾਰ ਤੇ ਜੀਵਨ ਨੂੰ ਪ੍ਰਭਾਵਿਤ ਕਰੇਗਾ। ਇਸ ਮੌਕੇ ਸਰਕਾਰ ਦੀਆਂ ਗਲਤ ਨੀਤੀਆ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ।