‘ਆਪ’ ਨੇ ਫੂਕਿਆ ਕੇਂਦਰ ਸਰਕਾਰ ਦਾ ਪੁਤਲਾ, ਕੀਤੀ ਨਾਅਰੇਬਾਜ਼ੀ
ਆਪ ਨੇ ਫੂਕਿਆ ਕੇਂਦਰ ਸਰਕਾਰ ਦਾ ਪੁਤਲਾ , ਕੀਤੀ ਨਾਅਰੇਬਾਜ਼ੀ
Publish Date: Thu, 12 Feb 2026 05:04 PM (IST)
Updated Date: Fri, 13 Feb 2026 04:03 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਟਾਂਡਾ ਉੜਮੁੜ : ਕੇਂਦਰ ਸਰਕਾਰ ਵਲੋਂ ਅਮਰੀਕਾ ਸਰਕਾਰ ਨਾਲ ਕੀਤੇ ਕਿਸਾਨ ਤੇ ਵਪਾਰ ਮਾਰੂ ਸਮਝੌਤੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਵਲੋਂ ਸਰਕਾਰੀ ਹਸਪਤਾਲ ਟਾਂਡਾ ਚੌਂਕ ਵਿਖੇ ਕੇਂਦਰ ਸਰਕਾਰ ਦਾ ਪੁਤਲਾ ਫੂਕ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਆਪ ਕਿਸਾਨ ਵਿੰਗ ਦੇ ਜਨਰਲ ਸੈਕਟਰੀ ਹਰਮੀਤ ਸਿੰਘ ਔਲਖ ਦੀ ਅਗਵਾਈ ਵਿੱਚ ਹੋਏ ਇਸ ਪੁਤਲਾ ਫੂਕ ਪ੍ਰਦਰਸ਼ਨ ਮੌਕੇ ਆਮ ਆਦਮੀ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਤੇ ਹਲਕਾ ਵਿਧਾਇਕ ਉੜਮੁੜ ਟਾਂਡਾ ਜਸਵੀਰ ਸਿੰਘ ਰਾਜਾ ਗਿੱਲ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਸ ਮੌਕੇ ਬੋਲਦਿਆਂ ਵਿਧਾਇਕ ਰਾਜਾ ਗਿੱਲ ਤੇ ਹਰਮੀਤ ਔਲਖ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਕਿਸਾਨਾਂ ਤੇ ਵਪਾਰੀ ਤਬਕੇ ਸਬੰਧਤ ਜੋਂ ਸਮਝੌਤੇ ਅਮਰੀਕਾ ਸਰਕਾਰ ਨਾਲ ਕੀਤਾ ਗਿਆ ਹੈ ਉਹ ਕਿਸਾਨ ਤੇ ਵਪਾਰੀ ਵਿਰੋਧੀ ਹੈ। ਕੇਂਦਰ ਸਰਕਾਰ ਜੋਂ ਜਿਨਸਾ ਕਿਸਾਨਾਂ ਦਾ ਵਪਾਰਿਕ ਤਬਕੇ ਨਾਲ ਸਬੰਧਤ ਸਸਤੀਆਂ ਖਰੀਦ ਕਰਕੇ ਦੇਸ਼ ਵਿੱਚ ਵੇਚੇਗੀ ਉਸ ਨਾਲ ਕਿਸਾਨਾਂ ਤੇ ਵਪਾਰੀਆਂ ਦੀ ਤਿਆਰ ਵਸਤੂਆਂ ਦੀ ਵਿਕਰੀ ਨਹੀਂ ਹੋਵੇਗੀ, ਜਿਸ ਕਾਰਨ ਕਿਸਾਨਾਂ ਤੇ ਵਪਾਰੀ ਤਬਕੇ ਦਾ ਬਹੁਤ ਵੱਡਾ ਨੁਕਸਾਨ ਹੋਵੇਗਾ। ਆਮ ਆਦਮੀ ਪਾਰਟੀ ਦੇ ਸਰਪ੍ਰਸਤ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੇਂਦਰ ਸਰਕਾਰ ਤੇ ਅਮਰੀਕਾ ਸਰਕਾਰ ਵਿਚਕਾਰ ਹੋਏ ਇਸ ਕਿਸਾਨ ਤੇ ਵਪਾਰੀ ਵਿਰੋਧੀ ਸਮਝੌਤੇ ਖਿਲਾਫ ਕੇਂਦਰ ਸਰਕਾਰ ਦਾ ਪੁਤਲਾ ਫੂਕ ਪ੍ਰਦਰਸ਼ਨ ਪੂਰੇ ਪੰਜਾਬ ਵਿੱਚ ਕੀਤਾ ਜਾ ਰਿਹਾ ਹੈ। ਆਮ ਆਦਮੀ ਪਾਰਟੀ ਕਿਸਾਨਾਂ ਤੇ ਵਪਾਰੀਆਂ ਦੀ ਹਮਾਇਤੀ ਪਾਰਟੀ ਹੈ ਜੋਂ ਹਮੇਸ਼ਾ ਉਨਾਂ ਦੇ ਹੱਕਾਂ ਲਈ ਵੜਦੀ ਰਹੀ ਹੈ ਤੇ ਲੜਦੀ ਰਹੇਗੀ। ਇਸ ਮੌਕੇ ਕੌਂਸਲਰ ਹਰੀਕ੍ਰਿਸ਼ਨ ਸੈਣੀ, ਆਪ ਆਗੂ ਕੇਸ਼ਵ ਸੈਣੀ, ਸੋਨੂੰ ਖੰਨਾ, ਯੂਥ ਸਿਟੀ ਪ੍ਰਧਾਨ ਆਪ ਸ਼ਹਿਰੀ ਜਸਪ੍ਰੀਤ ਸਿੰਘ ਜੱਸੀ, ਅਮਨ ਘੁੰਮਣ, ਹਰਮੀਤ ਬੜੈਚ, ਆਸਨ ਸੋਂਧੀ, ਅਨਿਲ ਗੋਰਾ, ਗੁਰਮੀਤ ਬਿੱਟੂ, ਪ੍ਰੇਮ ਜੈਨ, ਗੁਰੂ ਮਰਵਾਹਾ, ਸੁਮਨ ਬਾਲਾ, ਕਮਲਧੀਰ, ਚੰਦਰਮੋਹਨ ਲਾਡੀ, ਗੋਲਡੀ ਵਰਮਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਪ ਆਗੂ ਤੇ ਵਰਕਰ ਹਾਜ਼ਰ ਸਨ।