ਪੰਡਿਤ ਦੀਨਦਿਆਲ ਉਪਾਧਿਆਏ ਨੂੰ ਸ਼ਰਧਾ ਦੇ ਫੁੱਲ ਕੀਤੇ ਭੇਟ
ਪੰਡਿਤ ਦੀਨਦਿਆਲ ਉਪਾਧਿਆਏ ਨੂੰ ਸ਼ਰਧਾ ਦੇ ਫੁੱਲ ਕੀਤੇ ਭੇਟ
Publish Date: Thu, 12 Feb 2026 04:30 PM (IST)
Updated Date: Fri, 13 Feb 2026 04:03 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੁਕੇਰੀਆਂ: ਸਥਾਨਕ ਜ਼ਿਲ੍ਹਾ ਭਾਜਪਾ ਦਫ਼ਤਰ ਵਿਖੇ ਪੰਡਿਤ ਦੀਨਦਿਆਲ ਉਪਾਧਿਆਏ ਨੂੰ ਉਨ੍ਹਾਂ ਦੀ ਬਰਸੀ ਤੇ ਸ਼ਰਧਾਂਜਲੀ ਭੇਟ ਕੀਤੀ ਗਈ। ਜ਼ਿਲ੍ਹਾ ਪ੍ਰਧਾਨ ਅਜੈ ਕੌਸ਼ਲ ਸੇਠੂ ਦੀ ਅਗਵਾਈ ਵਿੱਚ ਕਰਵਾਏ ਸ਼ਰਧਾਂਜਲੀ ਸਮਾਗਮ ਦੌਰਾਨ ਪਾਰਟੀ ਆਗੂਆਂ ਅਤੇ ਕਾਰਕੁੰਨਾਂ ਵੱਲੋਂ ਪੰਡਿਤ ਉਪਾਧਿਆਏ ਨੂੰ ਨਮਨ ਕਰਦਿਆਂ ਉਨ੍ਹਾਂ ਦੇ ਵਿਚਾਰਾਂ ਨੂੰ ਯਾਦ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਚੋਣ ਇੰਚਾਰਜ ਅਨਿਲ ਰਾਮਪਾਲ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਸਮਾਗਮ ਨੂੰ ਸੰਬੋਧਨ ਕਰਦਿਆਂ ਅਨਿਲ ਰਾਮਪਾਲ ਨੇ ਕਿਹਾ ਕਿ ਪੰਡਿਤ ਦੀਨਦਿਆਲ ਉਪਾਧਿਆਏ ਭਾਰਤੀ ਰਾਜਨੀਤੀ ਦੇ ਉਹ ਮਹਾਨ ਵਿਚਾਰਕ ਸਨ, ਜਿਨ੍ਹਾਂ ਨੇ ਸੱਤਾ ਦੀ ਬਜਾਏ ਸਮਾਜ ਸੇਵਾ ਨੂੰ ਆਪਣਾ ਜੀਵਨ ਮੰਤਵ ਬਣਾਇਆ। ਉਹ ਸਿਰਫ਼ ਇੱਕ ਸਿਆਸੀ ਨੇਤਾ ਹੀ ਨਹੀਂ, ਸਗੋਂ ਇੱਕ ਮਹਾਨ ਦੇਸ਼ ਭਗਤ ਵੀ ਸਨ, ਜਿਨ੍ਹਾਂ ਨੇ ਰਾਸ਼ਟਰ ਹਿੱਤ ਲਈ ਆਪਣਾ ਪੂਰਾ ਜੀਵਨ ਸਮਰਪਿਤ ਕਰ ਦਿੱਤਾ ਤੇ ਉਨ੍ਹਾਂ ਦਾ ਮੰਨਣਾ ਸੀ ਕਿ ਭਾਰਤ ਨੂੰ ਸ਼ਕਤੀਸ਼ਾਲੀ ਅਤੇ ਆਤਮਨਿਰਭਰ ਬਣਾਉਣ ਲਈ ਸਨਾਤਨ ਸੰਸਕ੍ਰਿਤੀ ਦੀਆਂ ਕਦਰਾਂ-ਕੀਮਤਾਂ ’ਤੇ ਆਧਾਰਿਤ ਨੀਤੀਆਂ ਅਪਣਾਉਣੀਆਂ ਲਾਜ਼ਮੀ ਹਨ। ‘ਅੰਤਯੋਦਿਆ’ ਦਾ ਸਿਧਾਂਤ ਦੇ ਕੇ ਉਨ੍ਹਾਂ ਗਰੀਬ ਅਤੇ ਵਾਂਝੇ ਵਰਗ ਤੱਕ ਵਿਕਾਸ ਦੀ ਰੌਸ਼ਨੀ ਪਹੁੰਚਾਉਣ ’ਤੇ ਜ਼ੋਰ ਦਿੱਤਾ। ਸਮਾਗਮ ਵਿੱਚ ਹਲਕਾ ਵਿਧਾਇਕ ਜੰਗੀ ਲਾਲ ਮਹਾਜਨ, ਸੀਨੀਅਰ ਆਗੂ ਸ਼ੰਭੂ ਨਾਥ ਭਾਰਤੀ, ਜ਼ਿਲ੍ਹਾ ਜਨਰਲ ਸਕੱਤਰ ਰਘੂਨਾਥ ਸਿੰਘ ਰਾਣਾ, ਜਨਰਲ ਸਕੱਤਰ ਯੋਗੇਸ਼ ਸਪਰਾ, ਜ਼ਿਲ੍ਹਾ ਉਪ ਪ੍ਰਧਾਨ ਵਿਕਾਸ ਮਨਕੋਟੀਆ, ਅਨਿਲ ਵਸ਼ਿਸ਼ਟ, ਦਵਿੰਦਰ ਮਹਾਜਨ, ਮੰਡਲ ਪ੍ਰਧਾਨ ਸ਼ੰਮੀ ਵਸ਼ਿਸ਼ਟ, ਸੁਨੀਲ ਕੁਮਾਰ ਡਿੰਪੀ, ਕੁਲਤਾਰ ਸਿੰਘ ਹੈਪੀ, ਮਨੋਜ ਕੁਮਾਰ, ਨਰੇਸ਼ ਰਾਣਾ, ਕੁਲਦੀਪ ਰਾਜ ਕਾਲਾ, ਅੰਜਨਾ ਕਟੋਚ, ਨੇਕ ਮਨਹਾਸ, ਪ੍ਰਭਾ, ਸਰਪੰਚ ਰਵੀ ਕੁਮਾਰ, ਸਰਪੰਚ ਸੁਭਾਸ਼ ਸਿੰਘ, ਤਲਬ ਸਿੰਘ, ਰਾਜੇਸ਼ ਕੁਮਾਰ ਬਿੱਲੂ, ਰਾਮ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਭਾਜਪਾ ਕਾਰਕੁੰਨ ਮੌਜ਼ੂਦ ਸਨ।