ਰੋਟਰੀ ਆਈ ਬੈਂਕ ਨੇ 4153 ਮਰੀਜ਼ਾਂ ਦੇ ਪੁਤਲੀਆਂ ਲਗਵਾਈਆਂ
ਰੋਟਰੀ ਆਈ ਬੈਂਕ ਨੇ 4153 ਮਰੀਜ਼ਾਂ ਦੇ ਪੁਤਲੀਆਂ ਲਗਵਾਈਆਂ
Publish Date: Thu, 12 Feb 2026 04:13 PM (IST)
Updated Date: Fri, 13 Feb 2026 04:00 AM (IST)
ਦਲਵਿੰਦਰ ਸਿੰਘ ਮਨੋਚਾ, ਪੰਜਾਬੀ ਜਾਗਰਣ, ਗੜ੍ਹਸ਼ੰਕਰ: ਰੋਟਰੀ ਆਈ ਬੈਂਕ ਅਤੇ ਕਾਰਨੀਅਲ ਟਰਾਂਸਪਲਾਂਟ ਸੁਸਾਇਟੀ ਵੱਲੋਂ ਜੇ ਬੀ ਬਹਿਲ ਦੀ ਪ੍ਰਧਾਨਗੀ ਹੇਠ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਬੀਤੇ ਦਿਨੀਂ ਅੱਖ ਦੀ ਖਰਾਬ ਪੁਤਲੀ ਦੇ ਕਰਵਾਏ ਗਏ ਆਪਰੇਸ਼ਨ ਅਸ਼ਵਨੀ ਕੁਮਾਰ ਪਿੰਡ ਭਗੌਰਾਂ ਦੀ ਪੱਟੀ ਕਨੇਡਾ ਨਿਵਾਸੀ ਜਸਕਰਨ ਸਿੰਘ ਲੇਹਲ ਅਤੇ ਦਰਬਜੀਤ ਸਿੰਘ ਵੱਲੋਂ ਖੋਲੀ ਗਈ। ਚੇਅਰਮੈਨ ਡਾ. ਤਰਸੇਮ ਸਿੰਘ ਨੇ ਦੱਸਿਆ ਕਿ ਸੰਸਥਾ ਵੱਲੋਂ 4153 ਮਰੀਜ਼ਾਂ ਦੀਆਂ ਪੁਤਲੀਆਂ ਲਗਵਾਈਆਂ ਜਾ ਚੁੱਕੀਆਂ ਹਨ ਤੇ ਹੁਣ ਤੱਕ ਸੰਸਥਾ 29 ਮ੍ਰਿਤਕ ਸਰੀਰ ਮੈਡੀਕਲ ਕਾਲਜਾਂ ਨੂੰ ਭੇਜ ਚੁੱਕੀ ਹੈ। ਡਾ. ਲਖਵਿੰਦਰ ਕੁਮਾਰ ਪ੍ਰਧਾਨ ਤਹਿਸੀਲ ਯੂਨਿਟ ਗੜ੍ਹਸ਼ੰਕਰ ਨੇ ਦੱਸਿਆ ਕਿ ਇਹ ਸੇਵਾ ਸੰਸਥਾ ਵੱਲੋਂ ਬਿਲਕੁਲ ਮੁਫਤ ਕੀਤੀ ਜਾਂਦੀ ਹੈ ਅਤੇ ਕੋਈ ਵੀ ਅੱਖ ਦੀ ਖਰਾਬ ਪੁਤਲੀ ਦਾ ਮਰੀਜ਼ ਸੰਸਥਾ ਨਾਲ ਸੰਪਰਕ ਕਰ ਸਕਦਾ ਹੈ। ਇਸ ਮੌਕੇ ਮਦਨ ਮਹਾਜਨ, ਅਸ਼ਵਨੀ ਦੱਤਾ, ਓਂਕਾਰ ਸਿੰਘ ਚਾਹਲਪੁਰੀ, ਪ੍ਰੋ ਜਗਦੀਸ਼ ਰਾਏ, ਪ੍ਰੋ ਸੁਰਿੰਦਰ ਸਿੰਘ, ਹੈਪੀ ਸਾਧੋਵਾਲ ਆਦਿ ਮੌਜੂਦ ਸਨ।