ਕਾਰ ਮੋਟਰਸਾਈਕਲ ਦੀ ਟੱਕਰ ’ਚ ਇੱਕ ਦੀ ਮੌਤ
ਕਾਰ ਮੋਟਰਸਾਈਕਲ ਦੀ ਟੱਕਰ ਚ ਇੱਕ ਦੀ ਮੌਤ
Publish Date: Tue, 10 Feb 2026 06:13 PM (IST)
Updated Date: Wed, 11 Feb 2026 04:06 AM (IST)
ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ, ਟਾਂਡਾ ਉੜਮੁੜ : ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ ’ਤੇ ਪੈਂਦੇ ਦਾਰਾਪੁਰ ਬਾਈਪਾਸ ਸਰਵਿਸ ਲੇਨ ’ਤੇ ਇੱਕ ਕਾਰ ਤੇ ਮੋਟਰਸਾਈਕਲ ਦੀ ਟੱਕਰ ’ਚ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਇਸ ਮੌਕੇ ਕਾਰ ਸਵਾਰ ਮੌਕੇ ਤੋਂ ਕਾਰ ਸਮੇਤ ਭੱਜਣ ’ਚ ਸਫਲ ਹੋ ਗਿਆ। ਮ੍ਰਿਤਕ ਵਿਅਕਤੀ ਦੀ ਪਛਾਣ ਮਨਦੀਪ ਕੁਮਾਰ ਪੁੱਤਰ ਤਰਸੇਮ ਲਾਲ ਵਾਸੀ ਘੋਗਰਾ ਵਜੋਂ ਹੋਈ ਹੈ। ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਮਨਦੀਪ ਕੁਮਾਰ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਜਲੰਧਰ ਤੋਂ ਆਪਣੇ ਪਿੰਡ ਘੋਗਰਾ ਵੱਲ ਜਾ ਰਿਹਾ ਸੀ ਕਿ ਜਦੋਂ ਉਹ ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ’ਤੇ ਦਾਰਾਪੁਰ ਬਾਈਪਾਸ ਸਰਵਿਸ ਲੇਨ ’ਤੇ ਜਾ ਰਿਹਾ ਸੀ ਕਿ ਪਿੱਛਿਓਂ ਆਈ ਇੱਕ ਕਾਰ ਨੇ ਉਸਨੂੰ ਟੱਕਰ ਮਾਰੀ ਦਿੱਤੀ ਤੇ ਮਨਦੀਪ ਨੂੰ ਘੜੀਸਦੇ ਹੋਏ 5 ਸੌ ਮੀਟਰ ਤੱਕ ਲੈ ਗਈ ਤੇ ਮੌਕੇ ਤੇ ਕਾਰ ਚਾਲਕ ਕਾਰ ਸਮੇਤ ਫ਼ਰਾਰ ਹੋ ਗਿਆ। ਮਨਦੀਪ ਨੂੰ ਜ਼ਖਮੀ ਹਾਲਤ ’ਚ ਸਰਕਾਰੀ ਹਸਪਤਾਲ ਟਾਂਡਾ ਪਹੁੰਚਾਇਆਂ ਗਿਆ, ਜਿੱਥੇ ਡਾਕਟਰਾਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਟਾਂਡਾ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਮ੍ਰਿਤਕ ਦੀ ਲਾਸ਼ ਆਪਣੇ ਕਬਜ਼ੇ ’ਚ ਲੈ ਕੇ ਕਾਰਵਾਈ ਕਰਦੇ ਹੋਏ ਕਾਰ ਨੂੰ ਕਸਬਾ ਖੁੱਡਾ ਨਜ਼ਦੀਕ ਕਾਬੂ ਕਰ ਲਿਆ ਪਰ ਚਾਲਕ ਅਜੇ ਫ਼ਰਾਰ ਹੈ।