ਐੱਸਡੀਐੱਮ ਵੱਲੋਂ ‘ਮਿਸ਼ਨ ਸਮਾਈਲ 3.0’ ਹੈਲਪ ਡੈਸਕ ਦਾ ਨਿਰੀਖਣ
ਐਸ.ਡੀ.ਐਮ. ਗੁਰਸਿਮਰਨਜੀਤ ਕੌਰ ਵੱਲੋਂ ‘ਮਿਸ਼ਨ ਸਮਾਈਲ 3.0’ ਹੈਲਪ ਡੈਸਕ ਦਾ ਨਿਰੀਖਣ, ਨਸ਼ਾ ਮੁਕਤੀ ਲਈ ਦਿੱਤਾ ਸਨੇਹਾ
Publish Date: Tue, 10 Feb 2026 05:55 PM (IST)
Updated Date: Wed, 11 Feb 2026 04:06 AM (IST)

ਨਸ਼ਾ ਮੁਕਤੀ ਲਈ ਦਿੱਤਾ ਸਨੇਹਾ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਨਸ਼ਾ ਮੁਕਤੀ ਅਭਿਆਨ ‘ਮਿਸ਼ਨ ਸਮਾਈਲ 3.0’ ਨੂੰ ਜ਼ਮੀਨੀ ਪੱਧਰ ’ਤੇ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਅੱਜ ਸਬ ਡਿਵੀਜ਼ਨਲ ਮੈਜਿਸਟਰੇਟ (ਐੱਸਡੀਐੱਮ) ਗੁਰਸਿਮਰਨਜੀਤ ਕੌਰ ਵੱਲੋਂ ਆਪਣੇ ਦਫ਼ਤਰ ਵਿਖੇ ਸਥਾਪਿਤ ਵਿਸ਼ੇਸ਼ ਹੈਲਪ ਡੈਸਕ ਦਾ ਦੌਰਾ ਕਰਕੇ ਨਿਰੀਖਣ ਕੀਤਾ ਗਿਆ। ਦੌਰੇ ਦੌਰਾਨ ਐੱਸਡੀਐੱਮ ਨੇ ਹੈਲਪ ਡੈਸਕ ’ਤੇ ਤਾਇਨਾਤ ਕੌਂਸਲਰਾਂ ਨਾਲ ਗੱਲਬਾਤ ਕਰਦਿਆਂ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਕੌਂਸਲਰ ਚੰਦਨ, ਕੌਂਸਲਰ ਰਜਵਿੰਦਰ ਕੌਰ ਅਤੇ ਕੌਂਸਲਰ ਤਰੁਣ ਪ੍ਰਕਾਸ਼ ਵੱਲੋਂ ਨਸ਼ਾ ਪੀੜਤਾਂ ਦੀ ਕੌਂਸਲਿੰਗ ਅਤੇ ਜਾਗਰੂਕਤਾ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਐੱਸਡੀਐੱਮ ਗੁਰਸਿਮਰਨਜੀਤ ਕੌਰ ਨੇ ਕਿਹਾ ਕਿ ਪ੍ਰਸ਼ਾਸਨ ਦਾ ਮੁੱਖ ਉਦੇਸ਼ ਨਸ਼ਾ ਪੀੜਤ ਵਿਅਕਤੀਆਂ ਨੂੰ ਸਮਾਜ ਦੀ ਮੁੱਖ ਧਾਰਾ ਨਾਲ ਜੋੜਨਾ ਹੈ। ਉਨ੍ਹਾਂ ਦੱਸਿਆ ਕਿ ਇਹ ਹੈਲਪ ਡੈਸਕ ਲੋਕਾਂ ਨੂੰ ਨਸ਼ਾਖੋਰੀ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਦੇ ਨਾਲ-ਨਾਲ ਮਾਨਸਿਕ ਸਹਾਇਤਾ ਪ੍ਰਦਾਨ ਕਰਨ ਵਿੱਚ ਵੀ ਅਹੰਮ ਭੂਮਿਕਾ ਨਿਭਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਕਿਸੇ ਨੂੰ ਵੀ ਨਸ਼ੇ ਸਬੰਧੀ ਸਮੱਸਿਆ ਹੈ ਤਾਂ ਉਹ ਬਿਨਾਂ ਕਿਸੇ ਡਰ ਦੇ ਕੌਂਸਲਰਾਂ ਨਾਲ ਸੰਪਰਕ ਕਰਕੇ ਮਦਦ ਲੈਣ, ਤਾਂ ਜੋ ਤੰਦਰੁਸਤ ਅਤੇ ਨਸ਼ਾ-ਮੁਕਤ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ। ਇਸ ਮੌਕੇ ਕੌਂਸਲਰਾਂ ਵੱਲੋਂ ਐੱਸਡੀਐੱਮ ਨੂੰ ਹੁਣ ਤੱਕ ਕੌਂਸਲਿੰਗ ਲਈ ਆਏ ਕੇਸਾਂ ਤੇ ਮਿਸ਼ਨ ਦੀ ਪ੍ਰਗਤੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਵੀ ਦਿੱਤੀ ਗਈ।