ਨਸ਼ਾ ਮੁਕਤੀ ਕੇਂਦਰ ਵਿਖੇ ਓਰਲ ਕੈਂਸਰ ਜਾਗਰੂਕਤਾ ਸੈਮੀਨਾਰ
ਆਈ.ਡੀ.ਏ. ਪੰਜਾਬ ਅਤੇ ਵੁਮੈਨ ਡੈਂਟਲ ਕੌਂਸਲ ਵੱਲੋਂ ਨਸ਼ਾ ਮੁਕਤੀ ਕੇਂਦਰ ਵਿਖੇ ਓਰਲ ਕੈਂਸਰ ਜਾਗਰੂਕਤਾ ਸੈਮੀਨਾਰ
Publish Date: Tue, 10 Feb 2026 05:53 PM (IST)
Updated Date: Wed, 11 Feb 2026 04:06 AM (IST)

ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਇੰਡੀਅਨ ਡੈਂਟਲ ਐਸੋਸਿਏਸ਼ਨ (ਆਈ.ਡੀ.ਏ.) ਪੰਜਾਬ ਅਤੇ ਵੁਮੈਨ ਡੈਂਟਲ ਕੌਂਸਲ ਹੁਸ਼ਿਆਰਪੁਰ ਵੱਲੋਂ ਜ਼ਿਲ੍ਹਾ ਨਸ਼ਾ ਮੁਕਤੀ ਮੁੜ ਵਸੇਬਾ ਕੇਂਦਰ ਹੁਸ਼ਿਆਰਪੁਰ ਵਿਖੇ ਓਰਲ ਕੈਂਸਰ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਸੈਮੀਨਾਰ ਵਿੱਚ ਆਈਡੀਏ ਹੁਸ਼ਿਆਰਪੁਰ ਤੋਂ ਡਾ. ਰਸ਼ੀਮ ਬਰੂਟਾ, ਡਾ. ਸਰਿਤਾ ਅਗਰਵਾਲ, ਡਾ. ਜਸਲੀਨ ਚਾਵਲਾ, ਡਾ. ਅਨੁ ਸੈਣੀ, ਡਾ. ਮੀਨਾਕਸ਼ੀ ਚੰਦਰ, ਡਾ. ਚਾਰੁ ਗੁਲਾਟੀ ਅਤੇ ਡਾ. ਗੁਲਵੀਨ ਸਮੇਤ ਹੋਰ ਡਾਕਟਰ ਮੌਜੂਦ ਰਹੇ। ਕੇਂਦਰ ਦੇ ਕੌਂਸਲਰ ਪ੍ਰਸ਼ਾਂਤ ਆਦਿਆ ਵੱਲੋਂ ਆਈ ਹੋਈ ਟੀਮ ਦਾ ਸਵਾਗਤ ਕੀਤਾ ਗਿਆ ਅਤੇ ਕੇਂਦਰ ਦੀ ਕਾਰਗੁਜ਼ਾਰੀ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਡਾ. ਰਸ਼ੀਮ ਬਰੂਟਾ ਨੇ ਵੁਮੈਨ ਡੈਂਟਲ ਕੌਂਸਲ ਦੇ ਉਦੇਸ਼ਾਂ ਅਤੇ ਓਰਲ ਕੈਂਸਰ ਜਾਗਰੂਕਤਾ ਅਭਿਆਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਡਾ. ਸਮ੍ਰਿਤੀ ਨੇ ਮੂੰਹ ਦੇ ਕੈਂਸਰ ਦੇ ਮੁੱਖ ਲੱਛਣਾਂ ਬਾਰੇ ਦੱਸਦਿਆਂ ਕਿਹਾ ਕਿ ਲਗਾਤਾਰ ਛਾਲੇ, ਲਾਲ ਜਾਂ ਚਿੱਟੇ ਧੱਬੇ, ਮੂੰਹ ਵਿੱਚ ਗੰਢ ਜਾਂ ਸੋਜ, ਖਾਣ-ਪੀਣ ਵਿੱਚ ਮੁਸ਼ਕਿਲ, ਦੰਦਾਂ ਦਾ ਢਿੱਲਾਪਨ, ਗਲੇ ਵਿੱਚ ਖ਼ਰਾਸ਼, ਕੰਨ ਦਰਦ, ਸਵਾਦ ਵਿੱਚ ਬਦਲਾਅ ਅਤੇ ਵਜ਼ਨ ਘਟਣਾ ਆਦਿ ਲੱਛਣ ਹੋ ਸਕਦੇ ਹਨ। ਉਨ੍ਹਾਂ ਨੇ ਲੋਕਾਂ ਨੂੰ ਸਮੇਂ ਸਿਰ ਜਾਂਚ ਅਤੇ ਇਲਾਜ ਲਈ ਜਾਗਰੂਕ ਹੋਣ ਦੀ ਅਪੀਲ ਕੀਤੀ। ਅੰਤ ਵਿੱਚ ਡਾ. ਜਸਲੀਨ ਕੌਰ ਅਤੇ ਕੌਂਸਲਰ ਸੰਦੀਪ ਕੁਮਾਰੀ ਵੱਲੋਂ ਆਈ ਟੀਮ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਰਜਵਿੰਦਰ ਕੌਰ, ਪਰਮਿੰਦਰ ਕੌਰ (ਕੌਂਸਲਰ), ਰਾਜਵਿੰਦਰ ਕੌਰ (ਸਟਾਫ ਨਰਸ), ਹਰੀਸ਼ ਕੁਮਾਰੀ ਆਦਿ ਵੀ ਹਾਜ਼ਰ ਸਨ।