ਬਾਹਲਾ ਵੱਲੋਂ ਗਰੀਬ ਪਰਿਵਾਰ ਨੂੰ ਮਾਇਕ ਸਹਾਇਤਾ
ਸਮਾਜਸੇਵੀ ਲੰਬੜਦਾਰ ਪਰਮਜੀਤ ਸਿੰਘ ਬਾਹਲਾ ਵੱਲੋਂ ਗਰੀਬ ਪਰਿਵਾਰ ਨੂੰ ਮਾਇਕ ਸਹਾਇਤਾ
Publish Date: Tue, 10 Feb 2026 05:00 PM (IST)
Updated Date: Wed, 11 Feb 2026 04:03 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗੜ੍ਹਦੀਵਾਲਾ: ਪਰਮਜੀਤ ਸਿੰਘ ਬਾਹਲਾ ਵੱਲੋਂ ਆਪਣੇ ਸਮਾਜ ਭਲਾਈ ਦੇ ਕੰਮਾਂ ਨੂੰ ਅੱਗੇ ਵਧਾਉਂਦੇ ਹੋਏ ਬੁੱਲੋਵਾਲ ਦੇ ਨਜ਼ਦੀਕੀ ਪਿੰਡ ਢੱਡੇ ਇੱਕ ਪਰਿਵਾਰ ਦੀ ਦਵਾਈਆਂ ਲੈਣ ਲਈ ਆਰਥਿਕ ਮਦਦ ਕੀਤੀ ਗਈ। ਇਸ ਮੌਕੇ ਤੇ ਪਰਮਜੀਤ ਸਿੰਘ ਲੰਬੜਦਾਰ ਨੇ ਦੱਸਿਆ ਕਿ ਘਰ ਵਿੱਚ ਕੋਈ ਕਮਾਉਣ ਵਾਲਾ ਵੀ ਨਹੀਂ ਹੈ ਤੇ ਪਰਿਵਾਰ ਕਾਫੀ ਪਰੇਸ਼ਾਨ ਹੈ। ਧਰਮਪਾਲ ਪਿਛਲੇ ਲੰਬੇ ਸਮੇਂ ਤੋਂ ਬਿਮਾਰ ਹੈ ਤੇ ਘਰ ਦੇ ਹਾਲਾਤ ਵੀ ਠੀਕ ਨਹੀਂ ਹਨ ਅਤੇ ਨਾ ਹੀ ਕੋਈ ਘਰ ਵਿੱਚ ਹੋਰ ਕਮਾਉਣ ਵਾਲਾ ਹੈ। ਇਸ ਸਾਰੇ ਹਾਲਾਤਾਂ ਨੂੰ ਦੇਖਦੇ ਹੋਏ ਲੰਬਰਦਾਰ ਪਰਮਜੀਤ ਸਿੰਘ ਨੇ ਪਰਿਵਾਰ ਦੀ ਬਾਂਹ ਫੜੀ। ਇਸ ਮੌਕੇ ਤੇ ਧਰਮਪਾਲ ਅਤੇ ਉਹਨਾਂ ਦੀ ਪਤਨੀ ਵੱਲੋਂ ਲੰਬੜਦਾਰ ਪਰਮਜੀਤ ਸਿੰਘ ਦਾ ਬਹੁਤ ਧੰਨਵਾਦ ਕੀਤਾ ਗਿਆ।