ਰੁਦਰਾ ਅਭਿਸ਼ੇਕ-ਸ਼੍ਰੀ ਸੁੰਦਰ ਕਾਂਡ ਪਾਠ ਕਰਵਇਆ
ਰੁਦਰਾ ਅਭਿਸ਼ੇਕ - ਸ਼੍ਰੀ ਸੁੰਦਰ ਕਾਂਡ ਪਾਠ ਮੌਕੇ ਭਵਨੌਰ 'ਚ ਅਧਿਆਤਮਕ ਬਾਬਾ ਅਵਤਾਰ ਨਾਥ ਨੇ ਹਾਜ਼ਰੀ ਭਰੀ
Publish Date: Tue, 10 Feb 2026 04:54 PM (IST)
Updated Date: Wed, 11 Feb 2026 04:02 AM (IST)
ਭਵਨੌਰ ’ਚ ਅਧਿਆਤਮਕ ਬਾਬਾ ਅਵਤਾਰ ਨਾਥ ਨੇ ਹਾਜ਼ਰੀ ਭਰੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਦਾਤਾਰਪੁਰ : ਕੰਢੀ ਦੇ ਪਿੰਡ ਭਵਨੌਰ ਚ ਅਧਿਆਤਮਕ ਬਾਬਾ ਅਵਤਾਰ ਨਾਥ ਜੀ ਨੇ ਸ਼ਿਵ ਸ਼ੰਕਰ ਦੇ ਪਾਰਥਿਵ ਸ਼ਿਵਲਿੰਗ ਦੀ ਵਿਧੀ ਵਿਧਾਨ ਅਨੁਸਾਰ ਅਰਾਧਨਾ ਕਰਦੇ ਹੋਏ ਰੁਦਰਾ ਅਭਿਸ਼ੇਕ ’ਤੇ ਸ਼੍ਰੀ ਸੁੰਦਰ ਕਾਂਡ ਪਾਠ ਭਵਨੌਰ ਦੀ ਪਾਵਨ ਧਰਤੀ ਤੇ ਕਰਦਿਆਂ ਸਮੂਹ ਸੰਗਤਾਂ ਨੂੰ ਪ੍ਰਮਾਤਮਾ ਨਾਲ ਜੁੜਨ ਤੇ ਪ੍ਰਭੂ ਬੰਦਗੀ ਲਈ ਪ੍ਰੇਰਿਤ ਕੀਤਾ। ਪਿੰਡ ਭਵਨੌਰ ਦੇ ਸਤਿਕਾਰਯੋਗ ਮਲਕੀਤ ਸਿੰਘ ਰਾਣਾ ਤੇ ਉਨ੍ਹਾਂ ਦੀ ਪਤਨੀ ਨੀਲਮ ਦੇਵੀ ਨੇ ਆਪਣੀ ਨੇਕ ਕਿਰਤ ਕਮਾਈ ਵਿਚੋਂ ਸ਼ਿਵ ਸ਼ੰਕਰ ਰੁਦਰਾ ਅਭਿਸ਼ੇਕ ਤੇ ਸ਼੍ਰੀ ਸੁੰਦਰ ਕਾਂਡ ਪਾਠ ਕਰਵਾਇਆ। ਅਧਿਆਤਮਿਕ ਗਿਆਨਵਾਨ ਬਾਬਾ ਅਵਤਾਰ ਨਾਥ ਜੀ ਨੇ ਰੁਦਰਾ ਅਭਿਸ਼ੇਕ, ਹਵਨ ਤੇ ਸ਼੍ਰੀ ਸੁੰਦਰ ਕਾਂਡ ਪਾਠ ਕਰਦੇ ਹੋਏ ਸਮੁੱਚੀ ਮਾਨਵਤਾ ਦੇ ਕਲਿਆਣ ਲਈ ਅਰਦਾਸ ਕੀਤੀ। ਉਨ੍ਹਾਂ ਮਾਨਸ ਦੇਹ ਚ ਬਿਰਾਜਮਾਨ ਪਵਿੱਤਰ ਆਤਮਾ ਨੂੰ ਪ੍ਰਮਾਤਮਾ ਸੰਗ ਇਕਮਿਕ ਹੋਣ ਲਈ ਅਧਿਆਤਮਵਾਦ ਨੂੰ ਉਤਮ ਮਾਰਗ ਦੱਸਿਆ। ਭਜਨ ਮੰਡਲੀ ਨੇ ਆਪਣੀ ਸੁਰੀਲੀ ਆਵਾਜ਼ ਨਾਲ਼ ਸਤਸੰਗ ਕਰੋ ਜਵਾਨੀ ਮੇ ਬੁਢਾਪਾ ਕਿਸ ਨੇ ਦੇਖਾ ਹੈ, ਸਤਗੁਰ ਹੋਏ ਦਿਆਲ ਭਜਨ ਗਾਇਨ ਰਾਹੀਂ ਪੰਡਾਲ ਵਿੱਚ ਸੰਗਤਾਂ ਨੂੰ ਮੰਤਰ ਮੁਗਧ ਕੀਤਾ।