ਮਾਡਰਨ ਗਰੁੱਪ ਆਫ਼ ਕਾਲਜ਼ਿਜ਼ ਨੇ ਗੈਸਟ ਲੈਕਚਰ ਕਰਵਾਏ
ਮਾਡਰਨ ਗਰੁੱਪ ਆਫ਼ ਕਾਲਜਿਸ ਨੇ ਗੈਸਟ ਲੈਕਚਰ ਕਰਵਾਏ
Publish Date: Tue, 10 Feb 2026 04:50 PM (IST)
Updated Date: Wed, 11 Feb 2026 04:00 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੁਕੇਰੀਆਂ: ਮਾਡਰਨ ਗਰੁੱਪ ਆਫ਼ ਕਾਲਜ਼ਿਜ਼ ਪੰਡੋਰੀ ਭਗਤ ਮੁਕੇਰੀਆਂ ਵਿਖੇ ਇੱਕੋ ਦਿਨ ਦੋ ਵੱਖ-ਵੱਖ ਅਹਿਮ ਗੈਸਟ ਲੈਕਚਰ ਕਰਵਾਏ ਗਏ। ਦੋ ਸੈਸ਼ਨਾਂ ਦੌਰਾਨ ਜੀਵਨ ਦੇ ਦੋ ਮਹੱਤਵਪੂਰਨ ਪਹਿਲੂਆਂ ਨਿਰੋਈ ਸਰੀਰਿਕ ਸਿਹਤ ਅਤੇ ਵਿੱਤੀ ਸਵੈ-ਨਿਰਭਰਤਾ ਨਾਲ ਸੰਬੰਧਿਤ ਗੈਸਟ ਲੈਕਚਰਾਂ ਦੌਰਾਨ ਵਿਸ਼ਾ ਮਾਹਰਾਂ ਨੇ ਵਿਦਿਆਰਥੀਆਂ ਦੇ ਰੂਬਰੂ ਹੁੰਦਿਆਂ ਉਨ੍ਹਾਂ ਨੂੰ ਜਾਗਰੂਕ ਕੀਤਾ। ਸਵੇਰ ਦੇ ਸ਼ੈਸ਼ਨ ਦੌਰਾਨ ਆਲੀਡ ਹੈੱਲਥ ਸਾਇੰਸਜ਼ ਵਿਭਾਗ ਵੱਲੋਂ “ਮਨੁੱਖੀ ਸਿਹਤ ਵਿੱਚ ਜੜੀ-ਬੂਟੀਆਂ ਦੀ ਭੂਮਿਕਾ” ਵਿਸ਼ੇ ’ਤੇ ਇੱਕ ਵਿਦਿਅਕ ਗੈਸਟ ਲੈਕਚਰ ਕਰਵਾਇਆ ਗਿਆ। ਇਸ ਸੈਸ਼ਨ ਦਾ ਸੰਚਾਲਨ ਵਿਭਾਗ ਮੁੱਖੀ ਸੋਨਾਲੀ ਸੈਣੀ ਨੇ ਕੀਤਾ। ਮੁੱਖ ਮਹਿਮਾਨ ਅਤੇ ਵਿਸ਼ਾ ਮਾਹਰ ਵਜੋਂ ਐੱਸਪੀਐੱਨ ਕਾਲਜ ਮੁਕੇਰੀਆਂ ਦੀ ਜੀਵ ਵਿਗਿਆਨ ਵਿਭਾਗ ਦੀ ਸਹਾਇਕ ਪ੍ਰੋਫੈੱਸਰ ਡਾ. ਇਸ਼ਾ ਸ਼ਰਮਾ ਨੇ ਸ਼ਿਰਕਤ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਨਿੰਮ, ਤੁਲਸੀ, ਅਸ਼ਵਗੰਧਾ, ਆਂਵਲਾ, ਹਲਦੀ, ਅਦਰਕ, ਲਸਣ, ਸਦਾਬਹਾਰ ਅਤੇ ਭ੍ਰਿੰਗਰਾਜ ਵਰਗੀਆਂ ਦੇਸੀ ਜੜੀ-ਬੂਟੀਆਂ ਦੇ ਰੋਗ-ਨਿਵਾਰਕ ਗੁਣਾਂ ਅਤੇ ਆਧੁਨਿਕ ਜੀਵਨ-ਸ਼ੈਲੀ ਵਿੱਚ ਉਨ੍ਹਾਂ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਮੈਡੀਕਲ ਲੈਬ ਸਾਇੰਸਜ਼, ਰੇਡੀਓਲੋਜੀ ਅਤੇ ਆਪਰੇਸ਼ਨ ਥੀਏਟਰ ਦੇ ਵਿਦਿਆਰਥੀਆਂ ਨੇ ਇਸ ਸੈਸ਼ਨ ਵਿੱਚ ਉਤਸ਼ਾਹ ਨਾਲ ਭਾਗ ਲਿਆ ਅਤੇ ਪ੍ਰਾਚੀਨ ਆਯੁਰਵੈਦਿਕ ਗਿਆਨ ਤੋਂ ਜਾਣੂ ਹੋਏ। ਦੁਪਹਿਰ ਦੇ ਸ਼ੈਸ਼ਨ ਦੌਰਾਨ ਮੈਨੇਜਮੈਂਟ ਐਂਡ ਅਕਾਊਂਟਿੰਗ ਵਿਭਾਗ ਵੱਲੋਂ ਨੋਵਾਈਜ਼ ਲਰਨਿੰਗ ਅਕੈਡਮੀ ਬੰਗਲੁਰੂ ਦੇ ਸਹਿਯੋਗ ਨਾਲ “ਵਿੱਤੀ ਕਲਿਆਣ ਰਾਹੀਂ ਮਹਿਲਾ ਸਸ਼ਕਤੀਕਰਨ” ਵਿਸ਼ੇ ’ਤੇ ਇੱਕ ਵਰਚੁਅਲ ਜਾਗਰੂਕਤਾ ਸੈਸ਼ਨ ਕਰਵਾਇਆ ਗਿਆ। ਮੁੱਖ ਬੁਲਾਰੇ ਤੇ ਵਿਸ਼ਾ ਮਾਹਰ ਵਜੋਂ ਵਿੱਤੀ ਸਿੱਖਿਅਕ ਨਮਰਤਾ ਅਰੋੜਾ ਨੇ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੂੰ ਵਿੱਤੀ ਯੋਜਨਾਬੰਦੀ, ਟੀਚਾ-ਅਧਾਰਿਤ ਨਿਵੇਸ਼, ਮਿਊਚੂਅਲ ਫੰਡ, ਐਕੁਇਟੀ ਬਾਜ਼ਾਰ ਅਤੇ ਵਿੱਤੀ ਧੋਖਾਧੜੀਆਂ ਤੋਂ ਬਚਾਅ ਬਾਰੇ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਛੋਟੀ ਉਮਰ ਵਿੱਚ ਨਿਵੇਸ਼ ਸ਼ੁਰੂ ਕਰ ਕੇ ਆਤਮ-ਨਿਰਭਰ ਬਣਨ ਦੀ ਪ੍ਰੇਰਣਾ ਦਿੱਤੀ। ਦੋਵੇਂ ਸੈਸ਼ਨਾਂ ਦੌਰਾਨ ਕਾਲਜ ਦੇ ਪ੍ਰਿੰਸੀਪਲ ਡਾ. ਜਤਿੰਦਰ ਕੁਮਾਰ ਅਤੇ ਕੈਂਪਸ ਡਾਇਰੈਕਟਰ ਡਾ. ਵਿਜੇਤਾ ਸ਼ਰਮਾ ਨੇ ਹਾਜ਼ਰੀ ਭਰਦੇ ਹੋਏ ਇਸ ਤਰ੍ਹਾਂ ਦੇ ਵਿਦਿਅਕ-ਜਾਗਰੂਕਤਾ ਪ੍ਰੋਗਰਾਮਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਿੱਖਿਆ ਨੂੰ ਵਿਹਾਰਕ ਜੀਵਨ ਨਾਲ ਜੋੜਨਾ ਵਿਦਿਆਰਥੀਆਂ ਦੇ ਸੰਪੂਰਨ ਵਿਕਾਸ ਲਈ ਅਤਿ-ਜ਼ਰੂਰੀ ਹੈ। ਇਸ ਮੌਕੇ ਡੀਨ ਅਕਾਦਮਿਕ ਪ੍ਰੋ. ਸੁਖਜਿੰਦਰ ਸਿੰਘ, ਡਾਇਰੈਕਟਰ ਐਡਮਿਸ਼ਨ ਪ੍ਰੋ. ਪਰਵਿੰਦਰ ਸਿੰਘ ਅਤੇ ਵਿਭਾਗੀ ਫੈਕਲਟੀ ਮੈਂਬਰਾਂ ਨੇ ਵੀ ਗੈਸਟ ਲੈਕਚਰਾਂ ਵਿੱਚ ਸ਼ਿਰਕਤ ਕੀਤੀ।