13 ਫਰਵਰੀ ਨੂੰ ਸ਼ਿਵਰਾਤਰੀ ਮੌਕੇ ਭੰਡਾਰਾ ਲਾਇਆ ਜਾਵੇਗਾ
13 ਫਰਵਰੀ ਨੂੰ ਸ਼ਿਵਰਾਤਰੀ ਮੌਕੇ ਭੰਡਾਰਾ ਲਗਾਇਆ ਜਾਵੇਗਾ
Publish Date: Tue, 10 Feb 2026 04:47 PM (IST)
Updated Date: Wed, 11 Feb 2026 04:00 AM (IST)
ਦੇਸ ਰਾਜ, ਪੰਜਾਬੀ ਜਾਗਰਣ, ਦਾਤਾਰਪੁਰ : ਕਮਾਹੀ ਦੇਵੀ ਦੇ ਮਹਿਤਾ ਡੈਂਟਲ ਕਲੀਨਿਕ ਕੋਲ ਬੈਂਕ ਮਾਰਕੀਟ ਵਿੱਚ ਹਰ ਸਾਲ ਸ਼ਿਵਰਾਤਰੀ ਦੇ ਮੌਕੇ ਤੇ ਇੱਕ ਵੱਡਾ ਭੰਡਾਰਾ ਆਯੋਜਿਤ ਕੀਤਾ ਜਾਂਦਾ ਹੈ। ਦੁਕਾਨਦਾਰਾਂ ਨੇ ਇਹ ਭੰਡਾਰਾ ਸ਼ਿਵਰਾਤਰੀ ਤੋਂ ਪਹਿਲਾਂ 13 ਫਰਵਰੀ ਨੂੰ ਬਾਜ਼ਾਰ ਵਿੱਚ ਕਰਨ ਦਾ ਫੈਸਲਾ ਕੀਤਾ। ਇਹ ਭੰਡਾਰਾ ਸਵੇਰੇ 10 ਵਜੇ ਤੋਂ ਸ਼ਾਮ ਤੱਕ ਚੱਲੇਗਾ ਅਤੇ ਇਸ ਵਿੱਚ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋਣਗੇ। ਸ਼ਿਵਰਾਤਰੀ ਦੇ ਮੌਕੇ ਤੇ ਆਯੋਜਿਤ ਕੀਤੇ ਜਾ ਰਹੇ ਭੰਡਾਰੇ ਤੋਂ ਭੇਟਾ ਮਾਂ ਕਾਮਾਕਸ਼ੀ ਦਰਬਾਰ ਵਿੱਚ ਚੜ੍ਹਾਈ ਜਾਵੇਗੀ। ਇਸ ਤੋਂ ਬਾਅਦ ਭੰਡਾਰਾ ਸ਼ੁਰੂ ਹੋਵੇਗਾ। ਇਸ ਮੌਕੇ ਸਾਬਕਾ ਸਰਪੰਚ ਸਤਪਾਲ ਬਿੱਟੂ, ਮਦਨ ਲਾਲ, ਸੁਖਵਿੰਦਰ ਬਿਦਾਨ, ਨਸੀਬ ਸਿੰਘ, ਅਮਰਜੀਤ, ਰੌਨੀ, ਸਮਰ, ਸੋਨੂੰ, ਨਿਰੰਜਨ, ਮਹਿੰਦਰ, ਫੌਜੀ ਅਤੇ ਹੋਰ ਮੌਜੂਦ ਸਨ।