ਐੱਸਪੀਐੱਨ ਕਾਲਜ ਨੇ ਰੁਜ਼ਗਾਰ ਮਾਰਗ ਦਰਸ਼ਨ ਸੈਸ਼ਨ ਕਰਵਾਇਆ
ਐੱਸਪੀਐੱਨ ਕਾਲਜ਼ ਨੇ ਰੁਜ਼ਗਾਰ ਮਾਰਗ ਦਰਸ਼ਨ ਸੈਸ਼ਨ ਕਰਵਾਇਆ
Publish Date: Tue, 10 Feb 2026 04:42 PM (IST)
Updated Date: Wed, 11 Feb 2026 04:00 AM (IST)

ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ: ਐੱਸਪੀਐੱਨ ਕਾਲਜ ਮੁਕੇਰੀਆਂ ਵਿੱਚ ਕਰੀਅਰ ਕਾਊਂਸਲਿੰਗ ਅਤੇ ਪਲੇਸਮੈਂਟ ਸੈੱਲ ਵੱਲੋਂ ਪੋਸਟ ਗ੍ਰੈਜੂਏਟ ਡਿਪਾਰਟਮੈਂਟ ਆਫ਼ ਕੰਪਿਊਟਰ ਸਾਇੰਸ ਦੇ ਸਹਿਯੋਗ ਨਾਲ ਡਿਜਿਟਲ ਮਾਰਕੀਟਿੰਗ ਅਤੇ ਔਰੇਕਲ ਖੇਤਰ ਵਿੱਚ ਕਰੀਅਰ ਮੌਕਿਆਂ ਬਾਰੇ ਇੱਕ ਵਿਸ਼ੇਸ਼ ਰੁਜ਼ਗਾਰ ਮਾਰਗ ਦਰਸ਼ਨ ਸੈਸ਼ਨ ਕਰਵਾਇਆ ਗਿਆ। ਇਹ ਸੈਸ਼ਨ ਕੇਪੀ ਆਈਟੀ ਐਕਸਪਰਟਸ ਮੋਹਾਲੀ ਦੀ ਟੀਮ ਵੱਲੋਂ ਕਰਵਾਇਆ ਗਿਆ। ਸੈਸ਼ਨ ਦੀ ਸ਼ੁਰੂਆਤ ਪੋਸਟ ਗ੍ਰੈਜੂਏਟ ਡਿਪਾਰਟਮੈਂਟ ਆਫ਼ ਕੰਪਿਊਟਰ ਸਾਇੰਸ ਦੀ ਪ੍ਰੋ. ਪੂਜਾ ਸ਼ਰਮਾ ਵੱਲੋਂ ਕੀਤੀ ਗਈ। ਉਨ੍ਹਾਂ ਵਿਸ਼ਾ ਮਾਹਰਾਂ ਅਮਨ ਸੈਣੀ ਅਤੇ ਰਮਾ ਸ਼ਰਮਾ ਦਾ ਸਵਾਗਤ ਕਰਦਿਆਂ ਕੇਪੀ ਆਈਟੀ ਐਕਸਪਰਟਸ ਦੀਆਂ ਗਤਿਵਿਧੀਆਂ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਕਰੀਅਰ ਕਾਊਂਸਲਿੰਗ ਅਤੇ ਪਲੇਸਮੈਂਟ ਸੈੱਲ ਦੇ ਇੰਚਾਰਜ ਪ੍ਰੋ. ਪੰਕਜ ਸਰੀਨ ਨੇ ਆਈਟੀ ਸੈਕਟਰ ਦੀ ਵਧਦੀ ਮਹੱਤਤਾ ‘ਤੇ ਚਾਨਣ ਪਾਉਂਦਿਆਂ ਕਿਹਾ ਕਿ ਡਿਜਿਟਲ ਹੁਨਰ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ। ਪ੍ਰਿੰਸੀਪਲ ਡਾ. ਸਮੀਰ ਸ਼ਰਮਾ ਨੇ ਕਿਹਾ ਕਿ ਆਈਟੀ ਸੈਕਟਰ ਨੌਜਵਾਨਾਂ ਲਈ ਵਿਸ਼ਾਲ ਰੁਜ਼ਗਾਰ ਮੌਕੇ ਪ੍ਰਦਾਨ ਕਰਦਾ ਹੈ ਅਤੇ ਅਜਿਹੇ ਸੈਸ਼ਨ ਵਿਦਿਆਰਥੀਆਂ ਨੂੰ ਸਹੀ ਦਿਸ਼ਾ ਦਿੰਦੇ ਹਨ। ਵਿਸ਼ਾ ਮਾਹਰਾਂ ਨੇ ਡਿਜਿਟਲ ਮਾਰਕੀਟਿੰਗ, ਔਰੇਕਲ ਟ੍ਰੇਨਿੰਗ, ਕਰੀਅਰ ਚੋਣ ਅਤੇ ਪਲੇਸਮੈਂਟ ਮੌਕਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਅੰਤ ਵਿੱਚ ਪ੍ਰਸ਼ਨ-ਉੱਤਰ ਸੈਸ਼ਨ ਕਰਵਾਇਆ ਗਿਆ, ਜਿਸ ਵਿੱਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ਪ੍ਰੋ. ਪਰਵੀਨ, ਪ੍ਰੋ. ਪੂਜਾ, ਪ੍ਰੋ. ਗਰਿਮਾ, ਪ੍ਰੋ. ਸ਼ਾਲੂ ਮਹਿਰਾ ਅਤੇ ਪ੍ਰੋ. ਨਵਪ੍ਰੀਤ ਸਮੇਤ 50 ਤੋਂ ਵੱਧ ਵਿਦਿਆਰਥੀਆਂ ਨੇ ਇਸ ਲਾਭਦਾਇਕ ਸੈਸ਼ਨ ’ਚ ਹਿੱਸਾ ਲਿਆ।