ਸਤਨਾਮ ਲੋਈ, ਪੰਜਾਬੀ ਜਾਗਰਣ, ਮਾਹਿਲਪੁਰ: ਪਿੰਡ ਲੰਗੇਰੀ ਦੇ ਸਪੋਰਟਸ ਕਲੱਬ ਵਲੋਂ ਸਵ.ਮਨਜੀਤ ਸਿੰਘ ਲਾਲੀ ਦੀ ਯਾਦ ਫੁੱਟਬਾਲ ਟੂਰਨਾਮੈਂਟ ਪਿੰਡ ਵਾਸੀਆਂ ਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਪ੍ਰਵਾਸੀ ਭਾਰਤੀ ਮਨਪ੍ਰੀਤ ਸਿੰਘ ਮੰਨਾ ਇੰਗਲੈਡ ਦੀ ਅਗਵਾਈ ’ਚ ਸ਼ੁਰੂ ਕਰਵਾਇਆ ਗਿਆ। ਜਿਸ ’ਚ ਗੁਰਦੇਵ ਸਿੰਘ ਗਿੱਲ ਅਰਜਨਾ ਅਵਾਰਡੀ ਨੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋ ਕੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ। ਉਦਘਾਟਨੀ ਮੈਚਾਂ ’ਚ ਪਿੰਡ ਖੇੜਾ ਦੀ ਟੀਮ ਨੇ ਪਿੰਡ ਕੈਂਡੋਵਾਲ ਦੀ ਟੀਮ ਨੂੰ ਪਨਾਲਟੀ ਕਿੱਕ ਰਾਹੀ 8-7 ਨਾਲ, ਪਿੰਡ ਗੋਹਗੜੋਂ ਦੀ ਟੀਮ ਨੇ ਮਜਾਰਾ ਡਿਗਰੀਆਂ ਨੂੰ 3-1 ਨਾਲ, ਮਾਹਿਲਪੁਰ ਦੀ ਟੀਮ ਨੇ ਪਿੰਡ ਭਾਮ ਦੀ ਟੀਮ ਨੂੰ 5-4 ਨਾਲ ਹਰਾ ਕੇ ਅਗਲੇ ਦੌਰ ’ਚ ਪ੍ਰਵੇਸ਼ ਕੀਤਾ। ਇਸ ਮੌਕੇ ਅਥਲੀਟ ਅਮਨਦੀਪ ਸਿੰਘ ਬੈਂਸ, ਗੁਰਭਜਨ ਸਿੰਘ ਬੈਲਜੀਅਮ, ਬ੍ਰਹਮਜੋਤ ਸਿੰਘ ਸੰਘਾ, ਕਿਸਾਨ ਆਗੂ ਤਲਵਿੰਦਰ ਸਿੰਘ ਹੀਰ, ਹਰਬਲਰਾਜ ਸਿੰਘ ਰਾਜਾ ਸੰਘਾ, ਗੁਰਮਿੰਦਰ ਸਿੰਘ ਕੈਡੋਵਾਲ, ਸੁਖਦੇਵ ਸਿੰਘ ਸੰਘਾ, ਕੋਚ ਬੰਧਨਾ ਸਿੰਘ, ਡਾ.ਓ.ਪੀ. ਸਿੰਘ ,ਇੰਸ. ਸੁਖਦੇਵ ਸਿੰਘ ਸੰਘਾ, ਪਰਮਜੀਤ ਸਿੰਘ ਪੰਮਾ, ਇੰਸ. ਅੰਮ੍ਰਿਤਪਾਲ ਸਿੰਘ ਸੰਘਾ, ਹਰਭਜਨ ਸਿੰਘ ਸੰਘਾ, ਹਰਬੰਸ ਸਿੰਘ ਹੀਰ, ਸੂਬੇਦਾਰ ਤੀਰਥ ਸਿੰਘ, ਨਵਨੀਤ ਸਿੰਘ ਭਾਰਦਵਾਜ, ਮਨਪ੍ਰੀਤ ਸਿੰਘ ਬੈਂਸ, ਦਲਜੀਤ ਸਿੰਘ ਬਿੱਟੂ, ਸੁਖਜੀਤ ਸਿੰਘ ਬੰਟੀ, ਗਿਆਨੀ ਕੁਲਦੀਪ ਸਿੰਘ, ਹਰਮਨ ਸੰਘਾ, ਕਰਨੈਲ ਸਿੰਘ ਗੋਨਾ, ਅਮਨਪ੍ਰੀਤ ਸਿੰਘ, ਕਰਮਜੀਤ ਸਿੰਘ ਕੈਨੇਡਾ, ਅਮਰਜੀਤ ਸਿੰਘ ਸੰਘਾ, ਹਰਜੋਤ ਸਿੰਘ, ਕੁਲਵਿੰਦਰ ਸਿੰਘ ਬਿੱਟੂ , ਦਲਜੀਤ ਸਿੰਘ ਗੋਗੀ, ਮਦਨ ਲਾਲ, ਸੰਦੀਪ ਸਿੰਘ ਸੈਣੀ, ਦਰਸ਼ਨ ਸਿੰਘ ਬਿਜਲੀ ਬੋਰਡ, ਦਵਿੰਦਰ ਸਿੰਘ ਚੰਬਲਾ, ਤਕਦੀਰ ਸਿੰਘ ਭਾਰਟਾ, ਗੁਰਮੇਲ ਸਿੰਘ ਭਾਰਟਾ, ਭੁਪਿੰਦਰ ਸਿੰਘ ਰਿੰਕੂ, ਸੁਖਦੇਵ ਸਿੰਘ ਸੰਘਾ, ਗੁਰਜੀਤ ਸਿੰਘ, ਕੁੰਵਰ ਸਿੰਘ, ਮਨਮੀਤ ਸੰਘਾ ਇੰਗਲੈਡ, ਬਲਜੀਤ ਸਿੰਘ ਕੈਨੇਡਾ, ਹਰਦੀਪ ਸਿੰਘ ਇਟਲੀ, ਗੁਰਬਖਸ਼ ਸਿੰਘ, ਜਗਜੀਤ ਸਿੰਘ, ਖੁਸ਼ਵਿੰਦਰ ਸਿੰਘ, ਮਨਮੀਰ ਸਿੰਘ ਮੀਰਾ, ਜਸਪਾਲ ਸਿੰਘ ਸ਼ੀਰੀ, ਜੋਗਿੰਦਰ ਸਿੰਘ ਫੌਜੀ, ਗੁਰਵਿੰਦਰ ਸਿੰਘ ਰਾਜਾ, ਕੇਵਲ ਸਿੰਘ ਫੌਜੀ, ਸਤਿੰਦਰ ਸਿੰਘ ਮੈਂਟਾ, ਹਰਦੀਪ ਸਿੰਘ, ਗੁਰਮੇਲ ਸਿੰਘ, ਭੁਪਿੰਦਰ ਸਿੰਘ ਰਿੰਕੂ, ਪਰਮਜੀਤ ਸਿੰਘ ਬੰਟੀ ਅਤੇ ਹੋਰ ਖੇਡ ਪ੍ਰੇਮੀ ਹਾਜ਼ਰ ਸਨ।