ਪੈਨਸ਼ਨਰ ਐਸੋਸੀਏਸ਼ਨ 12 ਦੀ ਦੇਸ਼ ਵਿਆਪਕ ਹੜਤਾਲ ਦੀ ਕਰੇਗੀ ਹਮਾਇਤ
ਪੈਨਸ਼ਨਰ ਐਸੋਸੀਏਸ਼ਨ 12 ਦੀ ਦੇਸ਼ ਵਿਆਪਕ ਹੜਤਾਲ ਦੀ ਕਰੇਗੀ ਹਮਾਇਤ
Publish Date: Tue, 10 Feb 2026 04:36 PM (IST)
Updated Date: Wed, 11 Feb 2026 04:00 AM (IST)

ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ, ਟਾਂਡਾ ਉੜਮੜ : ਪੰਜਾਬ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਦੀ ਟਾਂਡਾ ਵਿਖੇ ਇੱਕ ਵਿਸ਼ੇਸ਼ ਮੀਟਿੰਗ ਪ੍ਰਧਾਨ ਅਜੀਤ ਸਿੰਘ ਗੁਰਾਇਆ ਤੇ ਵਿੱਤ ਸਕੱਤਰ ਸੁਖਬੀਰ ਸਿੰਘ ਦੀ ਅਗਵਾਈ ਵਿਚ ਪ੍ਰੋਫੈਸਰ ਕੇ ਕਲੋਟੀ ਲਾਇਬ੍ਰੇਰੀ ਹਾਲ ’ਚ ਹੋਈ, ਜਿਸ ’ਚ ਵੱਡੀ ਗਿਣਤੀ ’ਚ ਐਸੋਸੀਏਸ਼ਨ ਮੈਂਬਰ ਸ਼ਾਮਲ ਹੋਏ। ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਜਥੇਬੰਦੀ ਵੱਲੋਂ ਮੁਲਾਜ਼ਮਾਂ ਤੇ ਪੈਨਸ਼ਨਰਾ ਦੀਆਂ ਮੰਗਾਂ ਨੂੰ ਲੈ ਕੇ 12 ਫਰਵਰੀ ਨੂੰ ਕੀਤੀ ਜਾ ਰਹੀ ਦੇਸ਼ ਵਿਆਪਕ ਹੜਤਾਲ ਦੀ ਐਸੋਸੀਏਸ਼ਨ ਵਲੋਂ ਹਮਾਇਤ ਕਰਨ ਦਾ ਫੈਸਲਾ ਕੀਤਾ ਗਿਆ। ਸਰਕਾਰ ਵੱਲੋਂ ਨਵੀਆਂ ਪੈਨਸ਼ਨਾਂ ਤਾਂ ਲਾਗੂ ਕਰ ਦਿੱਤੀਆਂ ਗਈਆਂ ਹਨ ਪਰ 1 ਜਨਵਰੀ 2016 ਤੋਂ ਪਹਿਲਾਂ ਰਿਟਾਇਰ ਹੋਏ ਕਰਮਚਾਰੀਆਂ ਨਾਲ ਅਜੇ ਵੀ ਅਨਿਆਇ ਹੋ ਰਿਹਾ ਹੈ। ਮਹਿੰਗਾਈ ਦੇ ਵਧਦੇ ਬੋਝ ਕਾਰਨ ਪੈਨਸ਼ਨਰਾਂ ਲਈ ਗੁਜ਼ਾਰਾ ਕਰਨਾ ਮੁਸ਼ਕਲ ਹੁੰਦਾ ਜਾ ਰਿਹਾ ਹੈ। ਇਸ ਲਈ ਉਨ੍ਹਾਂ ਨੂੰ ਉਹੀ ਹੱਕ ਮਿਲਣਾ ਚਾਹੀਦਾ ਹੈ ਜੋ ਛੇਵੇਂ ਤਨਖਾਹ ਕਮਿਸ਼ਨ ’ਚ ਨਿਰਧਾਰਤ ਹਨ। ਪੰਜਾਬ ਸਰਕਾਰ ਪੈਨਸ਼ਨਰਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਮਨਜ਼ੂਰ ਕਰੇ ਨਹੀਂ ਤਾਂ ਪੈਨਸ਼ਨਰ ਐਸੋਸੀਏਸ਼ਨ ਸੰਘਰਸ਼ ਦਾ ਰਾਹ ਅਪਣਾਉਣ ਲਈ ਮਜਬੂਰ ਹੋਵੇਗੀ। ਇਸ ਮੌਕੇ ਹੈੱਡ ਮਾਸਟਰ ਸੰਤੋਖ ਸਿੰਘ, ਪ੍ਰਿੰਸੀਪਲ ਤੀਰਥ ਸਿੰਘ, ਪਰਸਰਾਮ, ਗੁਰਮਿੰਦਰ ਸਿੰਘ, ਅਮਰੀਕ ਸਿੰਘ ਹਰਸੀ ਪਿੰਡ, ਗੁਰਮੀਤ ਸਿੰਘ, ਮੋਹਨ ਸਿੰਘ, ਮਦਨ ਸਿੰਘ, ਕਸ਼ਮੀਰਾ ਸਿੰਘ, ਅਮਰੀਕ ਸਿੰਘ ਲਿੱਤਰਾ, ਵਿਨੋਦ ਸੈਣੀ, ਹਰਭਜਨ ਸਿੰਘ, ਗੁਰਮੀਤ ਸਿੰਘ, ਮਲਕੀਤ ਸਿੰਘ, ਉੱਤਮ ਸਿੰਘ, ਚਰਨਜੀਤ ਸਿੰਘ, ਬਲਵੀਰ ਸਿੰਘ, ਤਿਲਕਰਾਜ ਤੇ ਹੋਰ ਵੀ ਮੈਂਬਰ ਮੌਜੂਦ ਸਨ।