ਪੁਰੀਕਾ ਵਿਖੇ ਤੀਜਾ ਮੁਫ਼ਤ ਅੱਖਾਂ ਦੀ ਜਾਂਚ ਤੇ ਜਨਰਲ ਮੈਡੀਸਨ ਕੈਂਪ ਲਾਇਆ
ਪੁਰੀਕਾ ਵਿਖੇ ਤੀਜਾ ਮੁਫ਼ਤ ਅੱਖਾਂ ਦੀ ਜਾਂਚ ਅਤੇ ਜਨਰਲ ਮੈਡੀਸਨ ਕੈਂਪ ਲਾਇਆ
Publish Date: Mon, 09 Feb 2026 03:58 PM (IST)
Updated Date: Mon, 09 Feb 2026 03:59 PM (IST)

ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ: ਨੇੜਲੇ ਪਿੰਡ ਪੁਰੀਕਾ ਵਿੱਚ ਰਘੂਨਾਥ ਸੇਵਾ ਸੁਸਾਇਟੀ ਪੁਰੀਕਾ ਅਤੇ ਐੱਨਆਰਆਈ ਵੀਰਾਂ ਦੇ ਸਹਿਯੋਗ ਨਾਲ ਤੀਜਾ ਮੁੱਫ਼ਤ ਅੱਖਾਂ ਦੀ ਜਾਂਚ ਅਤੇ ਜਨਰਲ ਮੈਡੀਸਨ ਕੈਂਪ ਸਫ਼ਲਤਾਪੂਰਵਕ ਲਾਇਆ ਗਿਆ। ਇਸ ਸਿਹਤ ਕੈਂਪ ਦਾ ਮੁੱਖ ਉਦੇਸ਼ ਪਿੰਡ ਵਾਸੀਆਂ ਨੂੰ ਮੁੱਫ਼ਤ ਅਤੇ ਉੱਚ-ਪੱਧਰੀ ਸਿਹਤ ਸਹੂਲਤਾਂ ਪ੍ਰਦਾਨ ਕਰਨਾ ਸੀ, ਜਿਸਦਾ ਪਿੰਡ ਪੁਰੀਕਾ ਅਤੇ ਆਸ-ਪਾਸ ਦੇ ਪਿੰਡਾਂ ਦੇ ਵਸਨੀਕਾਂ ਨੇ ਲਾਭ ਲਿਆ। ਕੈਂਪ ਦੌਰਾਨ ਸਵਾਮੀ ਪ੍ਰੇਮਾਨੰਦ ਹਸਪਤਾਲ (ਮੱਕੜ ਹਸਪਤਾਲ) ਮੁਕੇਰੀਆਂ ਦੇ ਪ੍ਰਸਿੱਧ ਅੱਖਾਂ ਦੇ ਮਾਹਰ ਡਾ. ਅਖਿਲ ਬੱਤਰਾ, ਜਨਰਲ ਸਰਜਨ ਡਾ. ਦਵਿੰਦਰ, ਈਐੱਨਟੀ ਮਾਹਰ ਡਾ. ਵਿਪੇਸ਼ ਬਾਂਬਾ ਅਤੇ ਸਿਵਲ ਹਸਪਤਾਲ ਮੁਕੇਰੀਆਂ ਦੇ ਮੈਡੀਕਲ ਅਫ਼ਸਰ ਡਾ. ਨਵੀਨ ਵੱਲੋਂ ਮਰੀਜ਼ਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਲੋੜੀਂਦੀ ਸਲਾਹ ਅਤੇ ਦਵਾਈਆਂ ਮੁੱਫ਼ਤ ਦਿੱਤੀਆਂ ਗਈਆਂ। ਕੈਂਪ ਦੌਰਾਨ 300 ਦੇ ਕਰੀਬ ਲੋਕਾਂ ਨੇ ਅੱਖਾਂ, ਨੱਕ-ਕੰਨ-ਗਲੇ ਅਤੇ ਆਮ ਬਿਮਾਰੀਆਂ ਸੰਬੰਧੀ ਸਿਹਤ ਸਹੂਲਤਾਂ ਦਾ ਲਾਭ ਉਠਾਇਆ। ਇਸ ਮੌਕੇ ਹਲਕਾ ਵਿਧਾਇਕ ਜੰਗੀ ਲਾਲ ਮਹਾਜਨ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਕੈਂਪ ਦਾ ਉਦਘਾਟਨ ਕਰਦੇ ਹੋਏ ਉਨ੍ਹਾਂ ਰਘੂਨਾਥ ਸੇਵਾ ਸੁਸਾਇਟੀ, ਐਨਆਰਆਈ ਵੀਰਾਂ ਅਤੇ ਡਾਕਟਰਾਂ ਦੀ ਪੂਰੀ ਟੀਮ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਮੁੱਫ਼ਤ ਸਿਹਤ ਕੈਂਪ ਪਿੰਡਾਂ ਦੇ ਗਰੀਬ ਅਤੇ ਲੋੜਵੰਦ ਲੋਕਾਂ ਲਈ ਵੱਡੀ ਰਹਿਮਤ ਸਾਬਤ ਹੁੰਦੇ ਹਨ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਰਘੂਨਾਥ ਸੇਵਾ ਸੁਸਾਇਟੀ ਦਾ ਯੋਗਦਾਨ ਸ਼ਲਾਘਾਯੋਗ ਹੈ। ਕੈਂਪ ਦੇ ਅੰਤ ਵਿੱਚ ਸੁਸਾਇਟੀ ਦੇ ਅਹੁੱਦੇਦਾਰਾਂ ਅਤੇ ਮੈਂਬਰਾਂ ਵੱਲੋਂ ਪੂਰੀ ਮੈਡੀਕਲ ਟੀਮ ਅਤੇ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ ਗਿਆ ਅਤੇ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰਘੂਨਾਥ ਸੇਵਾ ਸੁਸਾਇਟੀ ਦੇ ਮੈਂਬਰ ਜੀਵਨ ਗਾਂਧੀ, ਸਰਪੰਚ ਰਵੀ ਮਨਹਾਸ, ਮੋਨੂੰ ਬਹਰੀਨ, ਬੱਬਲੂ, ਰਾਹੁਲ ਗਾਂਧੀ, ਚਮੇਲ, ਅਸ਼ਵਨੀ, ਪੰਕਜ ਮਨਹਾਸ, ਪਵਨ ਮਨਹਾਸ, ਮਨੀ ਚਿੱਬ, ਵਿਸ਼ਾਲ ਚਿੱਬ, ਕ੍ਰਿਸ਼ਨ ਮਾਧਵ, ਗੁਲਸ਼ਨ, ਬਿੱਲਾ, ਦੀਪੂ ਅਮਰੀਕਾ, ਹਰਸ਼ ਅਮਰੀਕਾ, ਦੀਪੂ ਇੰਗਲੈਂਡ, ਕਸ਼ਮੀਰ ਸਿੰਘ, ਧੀਰਜ, ਰੋਹਿਤ ਅਤੇ ਮੇਸ਼ੀ ਪੁਰਤਗਾਲ ਸਮੇਤ ਹੋਰ ਪਤਵੰਤੇ ਹਾਜ਼ਰ ਸਨ।