12 ਦੀ ਰਾਸ਼ਟਰ ਵਿਆਪੀ ਹੜਤਾਲ ਸਬੰਧੀ ਜੇਪੀਐੱਮਓ ਨੇ ਮੀਟਿੰਗ ਕੀਤੀ
12 ਫਰਵਰੀ ਦੀ ਰਾਸ਼ਟਰ ਵਿਆਪੀ ਹੜਤਾਲ : ਜੇਪੀਐਮਓ ਨੇ ਮੀਟਿੰਗ ਕੀਤੀ
Publish Date: Mon, 09 Feb 2026 03:34 PM (IST)
Updated Date: Mon, 09 Feb 2026 03:35 PM (IST)
ਜਗਮੋਹਨ ਸ਼ਰਮਾ, ਪੰਜਾਬੀ ਜਾਗਰਣ, ਤਲਵਾੜਾ: ਇੱਥੇ ਜਨਤਕ ਜਥੇਬੰਦੀਆਂ ਦਾ ਸਾਂਝਾ ਮੋਰਚਾ (ਜੇਪੀਐਮਓ) ਦੀ ਮੀਟਿੰਗ ਰਾਜੀਵ ਸ਼ਰਮਾ ਦੀ ਅਗਵਾਈ ਹੇਠ ਕੀਤੀ ਗਈ। ਮੀਟਿੰਗ ’ਚ ਕੇਂਦਰੀ ਟ੍ਰੇਡ ਯੂਨੀਅਨਾਂ ਅਤੇ ਸੰਯੁਕਤ ਕਿਸਾਨ ਮੋਰਚਾ ਵੱਲੋਂ 12 ਤਾਰੀਕ ਨੂੰ ਰਾਸ਼ਟਰ ਵਿਆਪੀ ਆਮ ਹਡ਼ਤਾਲ ਦੇ ਦਿੱਤੇ ਸੱਦੇ ’ਤੇ ਵਿਚਾਰ ਚਰਚਾ ਕੀਤੀ ਗਈ। ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਤੋਂ ਜਸਵੀਰ ਤਲਵਾੜਾ ਅਤੇ ਪਸਸਫ਼ ਤੋਂ ਵਰਿੰਦਰ ਵਿੱਕੀ ਨੇ ਦਸਿਆ ਕਿ ਹੜਤਾਲ ਦਾ ਸੱਦਾ ਕਿਸਾਨ, ਮਜ਼ਦੂਰ, ਮੁਲਾਜ਼ਮ ਅਤੇ ਛੋਟੇ ਕਾਰੋਬਾਰੀ ਨੂੰ ਦਰਪੇਸ਼ ਸਮਸਿਆਵਾਂ ਨੂੰ ਲੰਮੇ ਸਮੇਂ ਤੋਂ ਕੇਂਦਰ ਸਰਕਾਰ ਵੱਲੋਂ ਅਣਗੋਲਿਆਂ ਕੀਤੇ ਜਾਣ ਖ਼ਿਲਾਫ਼ ਦਿੱਤਾ ਗਿਆ ਹੈ। ਹੜਤਾਲ ’ਚ ਦੇਸ਼ ਭਰ ਦੇ ਮੁਲਾਜ਼ਮ, ਮਜ਼ਦੂਰ, ਕਿਸਾਨਾਂ ਆਦਿ ਦੇ ਸੰਗਠਨ ਸ਼ਾਮਲ ਹੋ ਰਹੇ ਹਨ। ਹਾਜ਼ਰ ਆਗੂਆਂ ਨੇ ਹੜਤਾਲ ਦੇ ਸਮਰਥਨ ’ਚ ਆਉਂਦੇ ਵੀਰਵਾਰ ਨੂੰ ਮਹਾਰਾਣਾ ਪ੍ਰਤਾਪ ਚੌਂਕ ’ਤੇ ਸ਼ਾਮ 3 ਵਜੇ ਮੁਜ਼ਾਹਰਾ ਕਰਨ ਦਾ ਫੈਸਲਾ ਕੀਤਾ। ਜਿਸ ਵਿੱਚ ਬਲਾਕ ਤਲਵਾੜਾ ਦੇ ਵੱਖ ਵੱਖ ਮੁਲਾਜ਼ਮ, ਮਜ਼ਦੂਰ ਤੇ ਕਿਸਾਨ ਜਥੇਬੰਦੀਆਂ ਤੋਂ ਇਲਾਵਾ ਵੱਡੀ ਗਿਣਤੀ ਮਗਨਰੇਗਾ ਕਾਮੇ ਸ਼ਿਰਕਤ ਕਰਨਗੇ। ਹੋਰਨਾਂ ਤੋਂ ਇਲਾਵਾ ਇਸ ਮੌਕੇ ਜੀਟੀਯੂ ਬਲਾਕ ਪ੍ਰਧਾਨ ਨਰੇਸ਼ ਮਿੱਡਾ, ਪੈਨਸ਼ਨਰ ਆਗੂ ਕੁੰਦਨ ਲਾਲ ਆਦਿ ਨੇ ਵੀ ਸੰਬੋਧਨ ਕੀਤਾ।