ਆਲ-ਇੰਡੀਆ ਆਦਿ ਧਰਮ ਮਿਸ਼ਨ ਭਾਰਤ ਦੀ ਸਾਲਾਨਾ ਮੀਟਿੰਗ ’ਚ ਐਲ. ਆਰ. ਵਿਰਦੀ ਬਣੇ ਦੂਸਰੀ ਬਾਰ ਪ੍ਰਧਾਨ
ਬਨਾਰਸ ਕਾਂਸ਼ੀ ਵਿਖੇ ਹੋਈ ਸੰਵਿਧਾਨਕ ਚੋਣ ’ਚ ਬੀਬੀ ਕਮਲੇਸ਼ ਕੌਰ ਘੇੜਾ ਸਣੇ ਸਰਬਸੰਮਤੀ ਨਾਲ 33 ਮੈਂਬਰੀ ਕਮੇਟੀ ਗਠਿਤ ਕਮੇਟੀ ਨੇ ਕੇਂਦਰੀ ਚੇਅਰਮੈਨ ਬੀਬੀ ਕਮਲੇਸ਼ ਕੌਰ ਘੇੜਾ ਅਤੇ ਰਾਸ਼ਟਰੀ ਪ੍ਰਧਾਨ ਐੱਲਆਰ ਵਿਰਦੀ ਨੂੰ ਸੌਂਪੇ ਸਾਰੇ ਅਧਿਕਾਰ ਅਸ਼ਵਨੀ ਸ਼ਰਮਾ, ਪੰਜਾਬੀ ਜਾਗਰਣ, ਬੀਣੇਵਾਲ ਬੀਤ: ਆਲ ਇੰਡੀਆ ਆਦਿ ਧਰਮ ਮਿਸ਼ਨ ਭਾਰਤ ਰਜਿ: ਐਸ 4698 ਦੀ ਸਾਲਾਨਾ ਮੀਟਿੰਗ ਪਿਛਲੇ ਸਾਲਾਂ ਦੀ ਤਰਾਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਸਥਾਨ ਵਿਖੇ ਕੀਤੀ ਗਈ। ਇਸ ਤੋਂ ਪਹਿਲਾਂ ਕਮੇਟੀ ਦੇ ਸੰਵਿਧਾਨ ਮੁਤਾਬਿਕ ਨਿਯੁਕਤ ਕੀਤੇ ਗਏ ਆਬਜ਼ਰਬਰ ਸਰਵ ਅੰਤੂ ਗੌਤਮ, ਡਾ. ਬਹਾਦਰ ਸਿੰਘ ਅਤੇ ਵਨੀਤ ਬੱਧਣ ਵਲੋਂ ਪਿਛਲੇ ਸਾਲ ਦਾ ਮੁਕੰਮਲ ਲੇਖਾ ਜੋਖਾ ਕੀਤਾ ਗਿਆ ਜਿਸ ਦੇ ਸਵਾਲਾਂ ਦੇ ਜਵਾਬ ਸ੍ਰੀ ਚਰਨ ਛੋਹ ਗੰਗਾ ਸ੍ਰੀ ਖੁਰਾਲਗੜ੍ਹ ਸਾਹਿਬ ਕਮੇਟੀ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਵਲੋਂ ਵਿਸਥਾਰ ਪੂਰਵਕ ਦਿੱਤੇ ਗਏ। ਇਸ ਉਪਰੰਤ ਆਲ ਇੰਡੀਆ ਆਦਿ ਧਰਮ ਮਿਸ਼ਨ ਰਜਿ: ਭਾਰਤ ਐੱਸ-4698 ਪ੍ਰਬੰਧਕ ਕਮੇਟੀ ਦੇ ਸੰਵਿਧਾਨ ਮੁਤਾਬਿਕ ਕਮੇਟੀ ਦੀ ਇੱਕ ਸਾਲ ਦੀ ਚੋਣ ਕੀਤੀ ਗਈ, ਜਿਸ ਵਿਚ ਰਾਸ਼ਟਰੀ ਚੇਅਰਪਰਸਨ ਬੀਬੀ ਕਮਲੇਸ਼ ਕੌਰ ਘੇੜਾ ਅਤੇ ਐਲ. ਆਰ. ਵਿਰਦੀ ਨੂੰ ਆਲ ਇੰਡੀਆ ਆਦਿ ਧਰਮ ਮਿਸ਼ਨ ਦਾ ਰਾਸ਼ਟਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਬਾਕੀ ਮੈਂਬਰਾਂ ਦੀ ਨਿਯੁਕਤੀ ਦੇ ਅਧਿਕਾਰ ਉਪਰੋਕਤ ਆਗੂਆਂ ਨੂੰ ਸਰਬਸੰਮਤੀ ਨਾਲ ਦਿੱਤੇ ਗਏ। ਇਸ ਮੌਕੇ ’ਤੇ ਚੇਅਰਪਰਸਨ ਬੀਬੀ ਕਮਲੇਸ਼ ਕੌਰ ਘੇੜਾ ਨੇ ਆਖਿਆ ਕਿ ਸਾਡੀ ਜਥੇਬੰਦੀ ਆਲ ਇੰਡੀਆ ਆਦਿ ਧਰਮ ਮਿਸ਼ਨ ਰਜਿ: ਭਾਰਤ ਦੇ ਰਾਸ਼ਟਰੀ ਪ੍ਰਧਾਨ ਐਲਆਰ ਵਿਰਦੀ ਹੀ ਹਨ। ਇਨ੍ਹਾਂ ਤੋਂ ਇਲਾਵਾ ਹੋਰ ਕੋਈ ਵੀ ਰਾਸ਼ਟਰੀ ਪ੍ਰਧਾਨ ਨਹੀਂ ਹੈ, ਜੇਕਰ ਕੋਈ ਆਪਣੇ ਆਪ ਨੂੰ ਰਾਸ਼ਟਰੀ ਪ੍ਰਧਾਨ ਲਿਖਦਾ ਤਾਂ ਉਸ ਨੂੰ ਅਖੌਤੀ ਹੀ ਸਮਝਿਆ ਜਾਵੇ। ਰਾਸ਼ਟਰੀ ਪ੍ਰਧਾਨ ਐਲ. ਆਰ. ਵਿਰਦੀ ਅਤੇ ਰਾਸ਼ਟਰੀ ਚੇਅਰਪਰਸਨ ਬੀਬੀ ਕਮਲੇਸ਼ ਕੌਰ ਘੇੜਾ ਨੇ ਦੱਸਿਆ ਕਿ ਨਿਯਮਾਂ ਮੁਤਾਬਿਕ ਕੀਤੀ ਗਈ ਕਮੇਟੀ ਦੀ ਚੋਣ ’ਚ ਸੀਨੀਅਰ ਵਾਈਸ ਪ੍ਰਧਾਨ ਦਲਵੀਰ ਸਿੰਘ ਰਾਜੂ ਗੜ੍ਹਸ਼ੰਕਰ, ਵਾਈਸ ਪ੍ਰਧਾਨ ਵਨੀਤ ਬੱਧਣ, ਸੈਕਟਰੀ ਤਾਰਾ ਚੰਦ ਹੁਸ਼ਿਆਰਪੁਰ, ਜਨਰਲ ਸੈਕਟਰੀ ਸੰਤ ਅਸ਼ੋਕਾ ਨੰਦ ਹਰਿਆਣਾ, ਸੈਕਟਰੀ ਬਾਬਾ ਦਿਆਲ ਚੰਦ ਬੰਗਾ, ਸਕੱਤਰ ਪਰਮਿੰਦਰ ਕੁਮਾਰ ਵਿਰਦੀ ਜਲੰਧਰ, ਸੈਕਟਰੀ ਸੁਖਦੇਵ ਜਲੰਧਰ, ਸੈਕਟਰੀ ਮੇਜਰ ਸਿੰਘ ਘਟਾਰੋਂ, ਦਿੱਲੀ ਪ੍ਰਧਾਨ ਅਮਰ ਪਾਲ, ਕੈਸ਼ੀਅਰ ਅਮਰੀਕ ਸਿੰਘ ਘੁਲਾਲ, ਸਹਾਇਕ ਕੈਸ਼ੀਅਰ ਬਹਾਦਰ ਸਿੰਘ ਲੁਧਿਆਣਾ, ਕਾਨੂੰਨੀ ਸਲਾਹਕਾਰ ਭਾਨੂੰ ਪ੍ਰਤਾਮ ਹਾਈਕੋਰਟ ਚੰਡੀਗੜ੍ਹ, ਮੀਡੀਆ ਇੰਚਾਰਜ ਅਤੇ ਸੈਕਟਰੀ ਗੁਰਬਖਸ਼ ਮਹੇ, ਉੱਤਰ ਪ੍ਰਦੇਸ਼ ਪ੍ਰਧਾਨ ਪ੍ਰੇਮ ਲਾਲ ਅਤੇ ਮੈਂਬਰਾਂ ’ਚ ਬੀਰਬਲ ਘੇੜਾ, ਵਿੱਕੀ ਜਲੋਟਾ ਹੁਸ਼ਿਆਰਪੁਰ, ਰਮੇਸ਼ ਸਾਸਾ ਰਾਮ ਪ੍ਰਧਾਨ ਬਿਹਾਰ, ਦਰਸ਼ਨ ਸਿੰਘ ਬੰਗਾ ਲੁਧਿਆਣਾ, ਸੁਰਜੀਤ ਸਿੰਘ ਖਾਨਪੁਰੀ, ਰਾਮ ਲਾਲ ਹਿਮਾਚਲ, ਮਨੀਸ਼ ਕੁਮਾਰ ਹਿਮਾਚਲ, ਸੰਤ ਸਮਾਜ ਦੇ ਪ੍ਰਧਾਨ ਸੁਰਿੰਦਰ ਦਾਸ ਬਿਹਾਰ, ਸੰਤ ਮਾਂਗਨ ਦਾਸ ਅਮਰ ਕੰਟਕ, ਸੀਤਾ ਰਾਮ ਛੱਤੀਸ਼ਗੜ੍ਹ, ਸੰਤ ਰਾਜ ਕੁਮਾਰ ਰੁੜਕੀ ਉੱਤਰਾਖੰਡ, ਪ੍ਰੇਮ ਕੁਮਾਰ ਲਲਿਤਪੁਰ ਯੂਪੀ, ਮਿੱਤਰ ਸੈਨ ਯੂਪੀ, ਜਰਨੈਲ ਸਿੰਘ ਬਲਾਚੌਰ, ਸੁਰਿੰਦਰ ਰਾਜਸਥਾਨੀ, ਰਾਜੇਸ਼ ਕਾਂਸ਼ੀ, ਸੰਤ ਨੰਦ ਲਾਲ ਮੰਡੀ ਹਿਮਾਚਲ, ਸੋਮ ਪ੍ਰਕਾਸ਼ ਯਮੁਨਾ ਨਗਰ ਹਰਿਆਣਾ, ਸੁਖਚੈਨ ਕਾਲਾ ਪੰਜਾਬ ਪ੍ਰਧਾਨ, ਪਰਿੱਥੀ ਰਾਜ ਮਸਤਾਨਾ ਹਰਿਆਣਾ ਪ੍ਰਧਾਨ, ਬਲੇਸ਼ਰ ਪ੍ਰਧਾਨ ਦੇਵਗੜ੍ਹ ਝਾਰਖੰਡ, ਰਵੀ ਨੰਗਲ ਸਾਬਕਾ ਕੌਂਸਲਰ, ਨਰੇਸ਼ ਕੁਮਾਰ ਸੰਤੋਖਗੜ੍ਹ ਹਿਮਾਚਲ, ਸੇਵਾ ਦਲ ਪ੍ਰਧਾਨ ਰਜਿੰਦਰ ਭੋਲਾ ਕਰਨਾਲ, ਸੁਰੇਸ਼ ਕੁਮਾਰ ਸੋਨੂੰ, ਕੀਮਤੀ ਲਾਲ ਲੁਧਿਆਣਾ, ਕੁਲਦੀਪ ਸਿੰਘ ਹਰਿਆਊ, ਕ੍ਰਿਸ਼ਨ ਸਿੰਘ ਜਥੇਦਾਰ ਸੰਗਰੂਰ, ਸੋਮ ਪ੍ਰਕਾਸ਼ ਸਰਪੰਚ ਯਮੁਨਾ ਨਗਰ ਹਰਿਆਣਾ, ਗੁਰਦੇਵ ਸਿੰਘ ਅੰਬਾਲਾ, ਦਿਨੇਸ਼ ਕੁਮਾਰ ਜਲੰਧਰ ਕੈਂਟ, ਨੀਰਜ ਕੁਮਾਰ, ਜਲੰਧਰ, ਪਿ੍ਰੰਸੀਪਲ ਪ੍ਰਦੀਪ ਕੁਮਾਰ ਅੰਬਾਲਾ, ਗੁਰਪਾਲ ਸਿੰਘ ਸਮਰਾਲਾ ਗਰਖਨਾ ਨਿਯੁਕਤ ਕੀਤੇ ਗਏ। ਇਸੇ ਤਰ੍ਹਾਂ ਸ੍ਰੀ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਦੇ ਚੇਅਰਮੈਨ ਨਾਜਰ ਰਾਮ ਮਾਨ, ਉਪ-ਚੇਅਰਮੈਨ ਸੰਤ ਨਰੰਜਨ ਦਾਸ, ਪ੍ਰਧਾਨ ਸੰਤ ਸੁਰਿੰਦਰ ਦਾਸ, ਉਪ-ਪ੍ਰਧਾਨ ਪਿ੍ਰੰਸੀਪਲ ਸਰੂਪ ਚੰਦ, ਪੀ.ਐਲ. ਸੂਦ ਸਲਾਹਕਾਰ, ਰਾਜ ਕੁਮਾਰ ਜਨ. ਸਕੱਤਰ ਅਤੇ ਪ੍ਰਚੇਜ਼ ਕਮੇਟੀ, ਬਾਬਾ ਦਿਆਲ ਚੰਦ ਬੰਗਾ ਸਕੱਤਰ ਪ੍ਰਚੇਜ਼, ਸੰਤ ਹਰਬੰਸ ਸਿੰਘ ਪ੍ਰਚਾਰਕ ਅਤੇ ਪ੍ਰਚੇਜ਼ ਕਮੇਟੀ, ਰਮੇਸ਼ ਚੰਦ ਸਹੋਤਾ ਸਲਾਹਕਾਰ, ਸੰਤ ਗਿਰਧਾਰੀ ਲਾਲ ਹੈੱਡ ਗ੍ਰੰਥੀ, ਸੰਤ ਕਰਮ ਚੰਦ ਮੁੱਖ ਕੈਸ਼ੀਅਰ, ਮਨਜੀਤ ਮੁੱਗੋਵਾਲ ਸਹਾਇਕ ਕੈਸ਼ੀਅਰ, ਬਲਵਿੰਦਰ ਕੁਮਾਰ ਨਾਨੋਵਾਲ ਮੀਡੀਆ ਇੰਚਾਰਜ, ਸੋਮ ਨਾਥ ਗੰਗੜ੍ਹ (ਮੈਂਬਰ), ਡਾ. ਸਤਪਾਲ ਸੇਖੋਵਾਲ ਬੀਤ (ਮੈਂਬਰ), ਸੰਜੀਵ ਕੁਮਾਰ ਸਰਪੰਚ (ਮੈਂਬਰ), ਮਹਿੰਦਰ ਸਿੰਘ ਬੱਸੀ ਖੁਰਾਲਗੜ ਸਾਹਿਬ (ਮੈਂਬਰ), ਡਾ. ਬਹਾਦੁਰ ਸਿੰਘ (ਮੈਂਬਰ), ਜਰਨੈਲ ਸਿੰਘ ਕੁੱਲੇਵਾਲ (ਮੈਂਬਰ), ਜਗਦੀਸ਼ ਕੁਮਾਰ (ਮੈਂਬਰ), ਭਜਨ ਲਾਲ (ਮੈਂਬਰ), ਮਾਸਟਰ ਰਾਮ ਦਾਸ (ਮੈਂਬਰ), ਬਾਬਾ ਸੁਰਿੰਦਰ ਰਾਜਸਥਾਨੀ (ਮੈਂਬਰ) ਆਦਿ ਸ਼ਾਮਿਲ ਹਨ।