ਪਿੰਡ ਪਨਾਮ ਵਿਖੇ ਰੇੜਾ-ਘੋੜਾ ਦੌੜ ਮੇਲਾ ਕਰਵਾਇਆ
ਪਿੰਡ ਪਨਾਮ ਵਿਖੇ ਰੇੜਾ-ਘੋੜਾ ਦੌੜ ਮੇਲਾ ਕਰਵਾਇਆ
Publish Date: Sun, 08 Feb 2026 03:59 PM (IST)
Updated Date: Sun, 08 Feb 2026 04:02 PM (IST)

ਦਲਵਿੰਦਰ ਸਿੰਘ ਮਨੋਚਾ, ਪੰਜਾਬੀ ਜਾਗਰਣ, ਗੜਸ਼ੰਕਰ : ਗੜਸ਼ੰਕਰ ਦੇ ਪਿੰਡ ਪਨਾਮ ਵਿਖੇ ਹਰ ਸਾਲ ਦੀ ਤਰ੍ਹਾਂ 17ਵੇਂ ਰੇੜਾ ਘੋੜਾ ਦੌੜਾਂ ਦੇ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਵੱਖ ਵੱਖ ਪਿੰਡਾਂ ਤੋਂ ਆਈਆਂ 45 ਟੀਮਾਂ ਨੇ ਭਾਗ ਲਿਆ। ਕਮੇਟੀ ਪ੍ਰਧਾਨ ਸੋਹਨ ਲਾਲ ਬੈਂਸ ਬਿੱਟੂ, ਸਕੱਤਰ ਜੋਗਰਾਜ ਬੈਂਸ, ਮੀਤ ਪ੍ਰਧਾਨ ਸੀਤਾ ਰਾਮ ਸਹੋਤਾ, ਖਜਾਨਚੀ ਸਾਧੂ ਰਾਮ ਬੈਂਸ ਦੀ ਅਗਵਾਈ ਹੇਠ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਵਿੱਚ ਪਹਿਲੇ ਦੋ ਇਨਾਮ ਜਿਨਾਂ ਵਿੱਚ ਪਹਿਲਾ ਇਨਾਮ ਦੋ ਟੀਨ ਦੇਸੀ ਘਿਓ ਅਤੇ 11000 ਰੁਪਏ ਜੋਗਾ ਸਿੰਘ ਇਬਰਾਹੀਮਪੁਰ ਸਾਬਕਾ ਸਰਪੰਚ ਅਤੇ ਦੂਸਰਾ ਇਨਾਮ 11000 ਰੁਪਏ ਹਰਪ੍ਰੀਤ ਸਿੰਘ ਬੈਂਸ ਬੀਹੜਾਂ ਵਾਲਿਆਂ ਵੱਲੋਂ ਦਿੱਤੇ ਗਏ। ਦੂਜੀ ਸ਼੍ਰੇਣੀ ਦੇ ਮੁਕਾਬਲਿਆਂ ਵਿੱਚ ਪਹਿਲੇ ਸਥਾਨ ਤੇ ਰਹਿਣ ਵਾਲੇ ਪੰਜ ਇਨਾਮ ਦੇਸੀ ਘੋੜੇ ਘੋੜੀਆਂ, ਪੰਜ ਇਨਾਮ ਖੱਚਰ ਦੌੜਾਂ ਨੂੰ ਪ੍ਰਬੰਧਕ ਕਮੇਟੀ ਵੱਲੋਂ ਦਿੱਤੇ ਗਏ। ਘੋੜਾ ਦੌੜ ਮੁਕਾਬਲੇ ਵਿੱਚ ਪਹਿਲਾ ਇਨਾਮ ਬੂਟਾ ਰਾਮ ਜਗਤਪੁਰ, ਦੂਜਾ ਇਨਾਮ ਨਿੱਕੂ ਬਹਿਰਾਮ, ਤੀਜਾ ਇਨਾਮ ਸਨੀ ਸੋਨੂੰ ਪੰਡਿਤ ਰਾਹੋਂ , ਚੌਥਾ ਇਨਾਮ ਤਰਨਜੀਤ ਬੈਂਸ ਮਾਹਿਲਪੁਰ ਅਤੇ ਪੰਜਵਾਂ ਇਨਾਮ ਡਾ.ਮਹਾਜਨ ਜਲੰਧਰ ਨੇ ਹਾਸਿਲ ਕੀਤਾ। ਖੱਚਰ ਦੌੜਾਂ ਮੁਕਾਬਲੇ ਵਿਚ ਪਹਿਲਾ ਇਨਾਮ ਗੁਰਮੀਤ ਰਾਮ ਪੱਖੋਵਾਲ, ਦੂਜਾ ਇਨਾਮ ਮਹਿੰਦਰ ਰਾਮ ਗੜ੍ਹਸ਼ੰਕਰ, ਤੀਜਾ ਇਨਾਮ ਕੂਲਾ ਸ਼ਹਿਬਾਜ਼ਪੁਰ, ਚੌਥਾ ਇਨਾਮ ਸ਼ਿੰਦਰਪਾਲ ਗੜ੍ਹਸ਼ੰਕਰ ਅਤੇ ਪੰਜਵਾਂ ਇਨਾਮ ਮੰਗਾ ਫ਼ੌਜੀ ਮਾਹਿਲ ਗਹਿਲਾਂ ਨੇ ਹਾਸਿਲ ਕੀਤਾ। ਇਸ ਮੌਕੇ ਇਨਾਮਾਂ ਦੀ ਵੰਡ ਲੁਭਾਇਆ ਰਾਮ ਬੈਂਸ ਸੇਵਾਮੁਕਤ ਪ੍ਰਿੰਸੀਪਲ ਅਤੇ ਬੁੱਧ ਰਾਮ ਸਾਬਕਾ ਸਰਪੰਚ ਪਨਾਮ ਨੇ ਕੀਤੀ ।ਮੇਲੇ ਦੌਰਾਨ ਕਮੈਂਟਰੀ ਐਮਡੀ ਸਹੋਤਾ ਸਲੀਮ ਸੰਗਰੂਰ ਵਾਲੇ ਨੇ ਕੀਤੀ।