14 ਨੂੰ ਸ਼੍ਰੀ ਸ਼ਿਵ ਮੰਦਰ ਬੰਸੀ ਨਗਰ ਤੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ: ਡਾ. ਰਮਨ ਘਈ
14 ਫਰਵਰੀ ਨੂੰ ਸ਼੍ਰੀ ਸ਼ਿਵ ਮੰਦਰ ਬੰਸੀ ਨਗਰ ਤੋਂ ਵਿਸ਼ਾਲ ਸ਼ੋਭਾਯਾਤਰਾ ਕੱਢੀ ਜਾਵੇਗੀ: ਡਾ. ਰਮਨ ਘਈ
Publish Date: Sun, 08 Feb 2026 03:58 PM (IST)
Updated Date: Sun, 08 Feb 2026 03:59 PM (IST)

ਸਟਾਫ ਰਿਪੋਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਮਹਾਂਸ਼ਿਵਰਾਤਰੀ ਦੇ ਪਾਵਨ ਤਿਉਹਾਰ ਮੌਕੇ 14 ਫਰਵਰੀ ਨੂੰ ਸ਼੍ਰੀ ਸ਼ਿਵ ਮੰਦਰ ਬੰਸੀ ਨਗਰ ਤੋਂ ਇੱਕ ਵਿਸ਼ਾਲ ਸ਼ੋਭਾਯਾਤਰਾ ਕੱਢੀ ਜਾਵੇਗੀ। ਇਸ ਸਬੰਧੀ ਤਿਆਰੀਆਂ ਦੀ ਸਮੀਖਿਆ ਲਈ ਬੰਸੀ ਨਗਰ ਵੈਲਫੇਅਰ ਸੋਸਾਇਟੀ ਦੀ ਇੱਕ ਮੀਟਿੰਗ ਸ਼ਿਵ ਮੰਦਰ ਬੰਸੀ ਨਗਰ ਵਿਖੇ ਡਾ. ਰਮਨ ਘਈ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਸ਼ਾਮਲ ਹੋਏ। ਮੀਟਿੰਗ ਦੌਰਾਨ ਸ਼ੋਭਾਯਾਤਰਾ ਦੀਆਂ ਤਿਆਰੀਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਵਲੰਟੀਅਰਾਂ ਨੂੰ ਵੱਖ-ਵੱਖ ਡਿਊਟੀਆਂ ਸੌਂਪੀਆਂ ਗਈਆਂ। ਡਾ. ਰਮਨ ਘਈ ਨੇ ਦੱਸਿਆ ਕਿ ਇਸ ਸਾਲ ਸ਼੍ਰੀ ਸ਼ਿਵਰਾਤਰੀ ਅਤੇ ਉਤਸਵ ਕਮੇਟੀ ਵੱਲੋਂ ਸ਼ਿਵ ਮੰਦਰ ਬੰਸੀ ਨਗਰ ਤੋਂ ਇੱਕ ਸ਼ਾਨਦਾਰ ਅਤੇ ਵਿਸ਼ਾਲ ਸ਼ੋਭਾਯਾਤਰਾ ਕੱਢੀ ਜਾ ਰਹੀ ਹੈ, ਜਿਸ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸ਼ੋਭਾਯਾਤਰਾ ਮੰਦਰ ਤੋਂ ਸ਼ੁਰੂ ਹੋ ਕੇ ਭਰਵਾਈ ਅੱਡਾ, ਸੈਸ਼ਨ ਚੌਕ, ਸਰਕਾਰੀ ਕਾਲਜ ਚੌਕ, ਫਗਵਾੜਾ ਚੌਕ (ਸ਼੍ਰੀ ਰਾਮ ਚੌਕ) ਅਤੇ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿੱਚੋਂ ਲੰਘੇਗੀ। ਇਸ ਤੋਂ ਬਾਅਦ ਰੇਲਵੇ ਰੋਡ ਰਾਹੀਂ ਦੁਬਾਰਾ ਸੈਸ਼ਨ ਚੌਕ ਪਹੁੰਚ ਕੇ ਸ਼ੋਭਾਯਾਤਰਾ ਮੁੜ ਸ਼ਿਵ ਮੰਦਰ ਬੰਸੀ ਨਗਰ ਵਿਖੇ ਸਮਾਪਤ ਹੋਵੇਗੀ। ਡਾ. ਘਈ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਚੜ੍ਹ ਕੇ ਸ਼ੋਭਾਯਾਤਰਾ ਵਿੱਚ ਸ਼ਾਮਲ ਹੋਣ ਅਤੇ ਮਹਾਂਸ਼ਿਵਰਾਤਰੀ ਦੇ ਤਿਉਹਾਰ ਨੂੰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਉਣ। ਮੀਟਿੰਗ ਵਿੱਚ ਜਗਦੀਸ਼ ਮਿਨਹਾਸ, ਅਸ਼ੋਕ ਗੋਲਡੀ ਬਿੱਲਾ, ਦੇਸ ਰਾਜ ਠਾਕੁਰ, ਹਰੀਸ਼ ਬੇਦੀ, ਮੋਹਿਤ ਸੰਧੂ, ਰਾਜ ਕੁਮਾਰ, ਪ੍ਰਿੰਸ ਕੁਮਾਰ, ਵਿਨੀਤ ਪਟਿਆਲ, ਅਮਿਤ ਪਟਿਆਲ, ਵਿਕਰਾਂਤ ਸ਼ਰਮਾ, ਪ੍ਰਦੀਪ ਸ਼ਾਹ, ਲੱਕੀ ਢੀਂਗਰਾ, ਸਮੇਤ ਕਈ ਹੋਰ ਸਦੱਸ ਅਤੇ ਮਹਿਲਾਵਾਂ ਹਾਜ਼ਰ ਸਨ।