ਡੀਏਵੀ ਕਾਲਜ ਹੁਸ਼ਿਆਰਪੁਰ ’ਚ ਜਸ਼ਨਮਈ ਮਾਹੌਲ ’ਚ ‘ਫੇਟ 2026’ ਸੰਪੰਨ
ਡੀ.ਏ.ਵੀ. ਕਾਲਜ, ਹੁਸ਼ਿਆਰਪੁਰ ਵਿੱਚ ਜਸ਼ਨਮਈ ਮਾਹੌਲ ਵਿੱਚ “ਫੇਟ 2026” ਸੰਪੰਨ
Publish Date: Sun, 08 Feb 2026 03:49 PM (IST)
Updated Date: Sun, 08 Feb 2026 03:50 PM (IST)

ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਡੀਏਵੀ ਕਾਲਜ, ਹੁਸ਼ਿਆਰਪੁਰ ਵਿਚ ਸਾਲਾਨਾ “ਫੇਟ 2026” ਬੜੇ ਹੀ ਰੰਗ, ਖੁਸ਼ੀ ਅਤੇ ਜੋਸ਼ ਭਰੇ ਮਾਹੌਲ ਵਿਚ ਸੰਪੰਨ ਹੋਇਆ। ਇਸ ਫੇਟ ਵਿਚ ਵਿਦਿਆਰਥੀਆਂ, ਅਧਿਆਪਕਾਂ, ਮਾਪਿਆਂ ਅਤੇ ਸ਼ਹਿਰ ਵਾਸੀਆਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ। ਫੇਟ ਦਾ ਵਿਧਿਵਤ ਉਦਘਾਟਨ ਸਾਬਕਾ ਸੰਸਦ ਮੈਂਬਰ ਅਤੇ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਵਿਜੈ ਸਾਪਲਾ ਨੇ ਮੁੱਖ ਮਹਿਮਾਨ ਵਜੋਂ ਕੀਤਾ। ਕਾਲਜ ਪਹੁੰਚਣ ’ਤੇ ਉਨ੍ਹਾਂ ਦਾ ਭਵਿਆ ਸਵਾਗਤ ਕੀਤਾ ਗਿਆ। ਉਨ੍ਹਾਂ ਨੇ 1926 ਤੋਂ ਸਥਾਪਿਤ ਇਸ ਸੰਸਥਾ ਨੂੰ ਆਪਣੇ 100 ਸਾਲਾਂ ਦੇ ਸਫ਼ਰ ਲਈ ਵਧਾਈ ਦਿੱਤੀ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਅਨੂਪ ਕੁਮਾਰ ਅਤੇ ਸਕੱਤਰ ਸ਼੍ਰੀ ਆਰ.ਐਮ. ਭੱਲਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਪ੍ਰਿੰਸੀਪਲ ਪ੍ਰੋ. ਡਾ. ਵਿਨੈ ਕੁਮਾਰ ਦੀ ਅਗਵਾਈ ਹੇਠ ਇਹ ਸਮਾਗਮ ਆਯੋਜਿਤ ਕੀਤਾ ਗਿਆ। ਫੇਟ ਦੌਰਾਨ ਵਿਦਿਆਰਥੀਆਂ ਲਈ ਖਾਣ-ਪੀਣ ਦੇ ਸਟਾਲਾਂ ਦੇ ਨਾਲ-ਨਾਲ ਤੰਬੋਲਾ, ਵ੍ਹੀਲ ਆਫ ਫਾਰਚੂਨ, ਰਿੰਗ ਗੇਮ, ਡਾਰਟ ਗੇਮ, ਗਲਾਸ ਪਿਰਾਮਿਡ ਆਦਿ ਖੇਡਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਇਸ ਮੌਕੇ ਪੰਜਾਬੀ ਲੋਕ ਗਾਇਕ ਹਰਪ੍ਰੀਤ ਸਿੰਘ ‘ਬਾਬਾ ਬੇਲੀ’ ਨੇ ਆਪਣੇ ਮਸ਼ਹੂਰ ਗੀਤਾਂ “ਤੇਰੀ ਤਸਵੀਰ ਮੈਂ ਅੱਜ ਵੀ ਸਿਰਾਣੇ ਕੋਲ ਰੱਖੀ ਹੈ…” ਅਤੇ “ਜਿਨ੍ਹਾਂ ਨੂੰ ਤੂੰ ਦਿਖਦਾ ਐ, ਓ ਹੋਰ ਅੱਖਾਂ ਨੇ…” ਨਾਲ ਦਰਸ਼ਕਾਂ ਨੂੰ ਮੋਹ ਲਿਆ। ਸ਼ਾਮ ਦੇ ਸਮੇਂ ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਲੱਕੀ ਡਰਾਅ ਦੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ। ਲੱਕੀ ਡਰਾਅ ਵਿੱਚ ਐਲ.ਈ.ਡੀ ਟੀਵੀ, ਮੋਬਾਈਲ ਫੋਨ, ਵਾਸ਼ਿੰਗ ਮਸ਼ੀਨ, ਟੈਬਲੈਟ, ਫ੍ਰਿਜ਼ ਆਦਿ ਆਕਰਸ਼ਕ ਇਨਾਮ ਰੱਖੇ ਗਏ। ਕਨਵੀਨਰ ਡਾ. ਕੁਲਵੰਤ ਰਾਣਾ ਅਤੇ ਸਹਿ-ਕਨਵੀਨਰ ਐਸੋਸੀਏਟ ਪ੍ਰੋਫੈਸਰ ਮੰਜੀਲ ਕੁਮਾਰ ਨੇ ਸਮਾਗਮ ਨੂੰ ਸਫਲ ਬਣਾਉਣ ਲਈ ਸਾਰੇ ਮਹਿਮਾਨਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ।