ਆਲ-ਇੰਡੀਆ ਆਦਿ ਧਰਮ ਮਿਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਬਣੇ ਦਲਬੀਰ ਰਾਜੂ
ਆਲ-ਇੰਡੀਆ ਆਦਿ ਧਰਮ ਮਿਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਬਣੇ ਦਲਬੀਰ ਰਾਜੂ
Publish Date: Sun, 08 Feb 2026 03:42 PM (IST)
Updated Date: Sun, 08 Feb 2026 03:44 PM (IST)

ਦਲਵਿੰਦਰ ਸਿੰਘ ਮਨੋਚਾ, ਪੰਜਾਬੀ ਜਾਗਰਣ, ਗੜਸ਼ੰਕਰ: ਆਲ-ਇੰਡੀਆ ਆਦਿ ਧਰਮ ਮਿਸ਼ਨ ਰਜਿ: ਐੱਸ-4698 ਭਾਰਤ ਦੀ ਸਾਲਾਨਾ ਮੀਟਿੰਗ ਚ ਦਲਬੀਰ ਸਿੰਘ ਰਾਜੂ ਗੜਸ਼ੰਕਰ ਸਰਬਸੰਮਤੀ ਨਾਲ ਸੀਨੀਅਰ ਮੀਤ ਪ੍ਰਧਾਨ ਚੁਣੇ ਗਏ। ਰਾਜੂ ਨੇ ਦੱਸਿਆ ਕਿ ਅਬਜਰਵਰ ਅੰਤੂ ਗੌਤਮ, ਡਾਕਟਰ ਬਹਾਦਰ ਸਿੰਘ ਅਤੇ ਵਨੀਤ ਬੱਧਣ ਦੀ ਦੇਖ-ਰੇਖ ਹੇਠ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਸਥਾਨ ਕਾਂਸ਼ੀ ਵਿੱਚ ਹੋਈ ਚੋਣ ਦੌਰਾਨ ਕੌਮੀ ਚੇਅਰਪਰਸਨ ਬੀਬੀ ਕਮਲੇਸ਼ ਕੌਰ ਘੇੜਾ ਅਤੇ ਐਲ ਆਰ ਵਿਰਦੀ ਨੂੰ ਆਲ ਇੰਡੀਆ ਆਦਿ ਧਰਮ ਮਿਸ਼ਨ ਦਾ ਕੌਮੀ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਮੀਤ ਪ੍ਰਧਾਨ ਵਨੀਤ ਬੱਧਣ, ਸੈਕਟਰੀ ਤਾਰਾ ਚੰਦ ਹੁਸ਼ਿਆਰਪੁਰ, ਜਨਰਲ ਸੈਕਟਰੀ ਸੰਤ ਅਸ਼ੋਕਾ ਨੰਦ ਹਰਿਆਣਾ, ਸੈਕਟਰੀ ਸੰਤ ਦਿਆਲ ਚੰੰਦ ਬੰਗਾ, ਸਕੱਤਰ ਪਰਮਿੰਦਰ ਕੁਮਾਰ ਵਿਰਦੀ ਜਲੰਧਰ, ਸੈਕਟਰੀ ਸੁਖਦੇਵ ਜਲੰਧਰ, ਸੈਕਟਰੀ ਮੇਜਰ ਸਿੰਘ ਘਟਾਰੋਂ, ਦਿੱਲੀ ਪ੍ਰਧਾਨ ਅਮਰ ਪਾਲ, ਕੈਸ਼ੀਅਰ ਅਮਰੀਕ ਸਿੰਘ ਘੁਲਾਲ, ਸਹਾਇਕ ਕੈਸ਼ੀਅਰ ਬਹਾਦਰ ਸਿੰਘ ਲੁਧਿਆਣਾ, ਕਾਨੂੰਨੀ ਸਲਾਹਕਾਰ ਭਾਨੂੰ ਪ੍ਰਤਾਮ ਹਾਈਕੋਰਟ ਚੰਡੀਗੜ੍ਹ, ਮੀਡੀਆ ਇੰਚਾਰਜ ਅਤੇ ਸੈਕਟਰੀ ਗੁਰਬਖਸ਼ ਮਹੇ, ਉੱਤਰ ਪ੍ਰਦੇਸ਼ ਪ੍ਰਧਾਨ ਪ੍ਰੇਮ ਲਾਲ ਅਤੇ ਮੈਂਬਰਾਂ ਚ ਬੀਰਬਲ ਘੇੜਾ, ਵਿੱਕੀ ਜਲੋਟਾ ਹੁਸ਼ਿਆਰਪੁਰ, ਰਮੇਸ਼ ਸਾਸਾ ਰਾਮ ਪ੍ਰਧਾਨ ਬਿਹਾਰ, ਦਰਸ਼ਨ ਸਿੰਘ ਬੰਗਾ ਲੁਧਿਆਣਾ, ਸੁਰਜੀਤ ਸਿੰਘ ਖਾਨਪੁਰੀ, ਰਾਮ ਲਾਲ ਹਿਮਾਚਲ, ਮਨੀਸ਼ ਕੁਮਾਰ ਹਿਮਾਚਲ, ਸੰਤ ਸਮਾਜ ਦੇ ਪ੍ਰਧਾਨ ਸੁਰਿੰਦਰ ਦਾਸ ਬਿਹਾਰ, ਸੰਤ ਮਾਂਗਨ ਦਾਸ ਅਮਰ ਕੰਟਕ, ਸੀਤਾ ਰਾਮ ਛੱਤੀਸ਼ਗੜ੍ਹ, ਸੰਤ ਰਾਜ ਕੁਮਾਰ ਰੁੜਕੀ ਉੱਤਰਾਖੰਡ, ਪ੍ਰੇਮ ਕੁਮਾਰ ਲਲਿਤਪੁਰ ਯੂਪੀ, ਮਿੱਤਰ ਸੈਨ ਯੂਪੀ, ਜਰਨੈਲ ਸਿੰਘ ਬਲਾਚੌਰ, ਸੁਰਿੰਦਰ ਰਾਜਸਥਾਨੀ, ਰਾਜੇਸ਼ ਕਾਂਸ਼ੀ, ਸੰਤ ਨੰਦ ਲਾਲ ਮੰਡੀ ਹਿਮਾਚਲ, ਸੋਮ ਪ੍ਰਕਾਸ਼ ਯਮੁਨਾ ਨਗਰ ਹਰਿਆਣਾ, ਸੁਖਚੈਨ ਕਾਲਾ ਪੰਜਾਬ ਪ੍ਰਧਾਨ, ਪਰਿੱਥੀ ਰਾਜ ਮਸਤਾਨਾ ਹਰਿਆਣਾ ਪ੍ਰਧਾਨ, ਬਲੇਸ਼ਰ ਪ੍ਰਧਾਨ ਦੇਵਗੜ੍ਹ ਝਾਰਖੰਡ, ਰਵੀ ਨੰਗਲ ਸਾਬਕਾ ਕੌਂਸਲਰ, ਨਰੇਸ਼ ਕੁਮਾਰ ਸੰਤੋਖਗੜ੍ਹ ਹਿਮਾਚਲ, ਸੇਵਾ ਦਲ ਪ੍ਰਧਾਨ ਰਜਿੰਦਰ ਭੋਲਾ ਕਰਨਾਲ, ਸੁਰੇਸ਼ ਕੁਮਾਰ ਸੋਨੂੰ, ਕੀਮਤੀ ਲਾਲ ਲੁਧਿਆਣਾ, ਕੁਲਦੀਪ ਸਿੰਘ ਹਰਿਆਊ, ਕ੍ਰਿਸ਼ਨ ਸਿੰਘ ਜਥੇਦਾਰ ਸੰਗਰੂਰ, ਸੋਮ ਪ੍ਰਕਾਸ਼ ਸਰਪੰਚ ਯਮੁਨਾ ਨਗਰ ਹਰਿਆਣਾ, ਗੁਰਦੇਵ ਸਿੰਘ ਅੰਬਾਲਾ, ਦਿਨੇਸ਼ ਕੁਮਾਰ ਜਲੰਧਰ ਕੈਂਟ, ਨੀਰਜ ਕੁਮਾਰ ਜਲੰਧਰ, ਪਿ੍ੰਸੀਪਲ ਪ੍ਰਦੀਪ ਕੁਮਾਰ ਅੰਬਾਲਾ, ਗੁਰਪਾਲ ਸਿੰਘ ਸਮਰਾਲਾ ਗਰਖਨਾ ਨਿਯੁਕਤ ਕੀਤੇ ਗਏ |