ਔਰਤ ਦੇ ਕਤਲ ਮਾਮਲੇ ’ਚ ਅਣਪਛਾਤਾ ਨਾਮਜ਼ਦ
ਔਰਤ ਦੇ ਕਤਲ ਮਾਮਲੇ ਵਿੱਚ ਅਣਪਛਾਤੇ ਵਿਅਕਤੀ ਖਿਲਾਫ਼ ਮਾਮਲਾ ਦਰਜ਼
Publish Date: Sun, 08 Feb 2026 03:35 PM (IST)
Updated Date: Sun, 08 Feb 2026 03:38 PM (IST)
ਦਲਵਿੰਦਰ ਸਿੰਘ ਮਨੋਚਾ, ਪੰਜਾਬੀ ਜਾਗਰਣ, ਗੜ੍ਹਸ਼ੰਕਰ: ਗੜ੍ਹਸ਼ੰਕਰ ਪੁਲਿਸ ਵੱਲੋਂ ਸ਼ਨਿੱਚਰਵਾਰ ਸਵੇਰ ਪਿੰਡ ਮਹਿੰਦਵਾਣੀ ਗੁਜਰਾਂ ਵਿੱਚ ਹੋਏ ਇਕ ਔਰਤ ਦੇ ਕਤਲ ਮਾਮਲੇ ਵਿਚ ਅਣਪਛਾਤੇ ਵਿਅਕਤੀ ਨੂੰ ਨਾਮਜ਼ਦ ਕੀਤਾ ਗਿਆ ਹੈ। ਮ੍ਰਿਤਕਾ ਦੇ ਪਤੀ ਸ਼ਾਮ ਲਾਲ ਪੁੱਤਰ ਰੇਲੂ ਰਾਮ ਵਾਸੀ ਮਹਿੰਦਵਾਣੀ ਗੁਜਰਾਂ ਥਾਣਾ ਗੜਸ਼ੰਕਰ ਨੇ ਦੱਸਿਆ ਕਿ ਉਹ ਪੁਲਿਸ ਵਿਭਾਗ ਵਿੱਚੋਂ ਏਐੱਸਆਈ ਦੇ ਤੌਰ 'ਤੇ ਸੇਵਾਮੁਕਤ ਹੋਇਆ ਹੈ। ਉਸਦੇ ਘਰ ਵਿਚ ਉਸ ਦੀ ਪਤਨੀ, ਪੁੱਤਰ ਅਤੇ ਨੂੰਹ ਰਹਿੰਦੇ ਹਨ। ਉਸ ਦੀ ਪਤਨੀ ਰਚਨਾ ਦੇਵੀ (60) ਸ਼ਨਿੱਚਰਵਾਰ ਸਵੇਰੇ ਕਰੀਬ 5 ਵਜੇ ਘਰ ਤੋਂ ਰੋਜ਼ਾਨਾ ਦੀ ਤਰ੍ਹਾਂ ਸੰਤਾਂ ਦੀ ਕੁਟੀਆ ਮੱਥਾ ਟੇਕਣ ਗਈ। ਥੋੜੇ ਸਮੇਂ ਬਾਅਦ ਉਸ ਦੇ ਲੜਕੇ ਦੇ ਫੋਨ 'ਤੇ ਫੋਨ ਆਇਆ ਕਿ ਕੁਟੀਆ ਦੇ ਨਜ਼ਦੀਕ ਰਚਨਾ ਦੇਵੀ ਡਿੱਗੀ ਹੋਈ ਹੈ ਅਤੇ ਫੋਨ ਕਰਨ ਵਾਲੇ ਨੇ ਦੱਸਿਆ ਕਿ ਉਸਨੇ ਫਾਇਰਿੰਗ ਦੀ ਆਵਾਜ਼ ਸੁਣੀ ਹੈ। ਉਨ੍ਹਾਂ ਮੌਕੇ 'ਤੇ ਜਾ ਕੇ ਵੇਖਿਆ ਤਾਂ ਰਚਨਾ ਦੇਵੀ ਖੂਨ ਨਾਲ ਲੱਥਪੱਥ ਸੀ ਜਿਸ ਨੂੰ ਸਰਕਾਰੀ ਹਸਪਤਾਲ ਗੜ੍ਹਸ਼ੰਕਰ ਲਿਆਂਦਾ ਗਿਆ ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਵੱਲੋਂ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਗਿਆ।