ਸਾਂਭਰ ਦੇ ਮੀਟ ਸਮੇਤ ਇਕ ਵਿਅਕਤੀ ਕਾਬੂ
ਸਾਂਭਰ ਦੇ ਮੀਟ ਸਮੇਤ ਇਕ ਵਿਅਕਤੀ ਕਾਬੂ
Publish Date: Sun, 08 Feb 2026 03:27 PM (IST)
Updated Date: Sun, 08 Feb 2026 03:29 PM (IST)
ਦਲਵਿੰਦਰ ਸਿੰਘ ਮਨੋਚਾ, ਪੰਜਾਬੀ ਜਾਗਰਣ, ਗੜ੍ਹਸ਼ੰਕਰ: ਜੰਗਲੀ ਜੀਵ ਵਿਭਾਗ ਗੜ੍ਹਸ਼ੰਕਰ ਦੇ ਰੇਂਜ ਅਫਸਰ ਚਰਨਜੀਤ ਸਿੰਘ ਦੀ ਅਗਵਾਈ ਹੇਠ ਇਕ ਵਿਅਕਤੀ ਨੂੰ ਦੋ ਢਾਈ ਕਿਲੋ ਸਾਂਭਰ ਦੇ ਮੀਟ ਸਮੇਤ ਕਾਬੂ ਕੀਤਾ ਗਿਆ। ਰੇਂਜ ਅਫਸਰ ਚਰਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਬੀਣੇਵਾਲ ਵਿਖੇ ਇਕ ਵਿਅਕਤੀ ਸ਼ਿਕਾਰ ਦਾ ਮੀਟ ਵੇਚਣ ਅਤੇ ਖਰੀਦਣ ਦਾ ਕੰਮ ਕਰਦਾ ਹੈ। ਉਨ੍ਹਾਂ ਵੱਲੋਂ ਸ਼ਨਿਚਰਵਾਰ ਸ਼ਾਮ ਕਰਨੈਲ ਸਿੰਘ ਕੈਲੂ ਦੀ ਬੀਣੇਵਾਲ ਸਥਿਤ ਦੁਕਾਨ ਤੇ ਰੇਡ ਕੀਤੀ ਗਈ ਜਿੱਥੋਂ ਦੋ ਤੋਂ ਢਾਈ ਕਿਲੋ ਸਾਂਭਰ ਦਾ ਮੀਟ ਬਰਾਮਦ ਕੀਤਾ ਗਿਆ ਜਿਸ ਉਪਰੰਤ ਕਰਨੈਲ ਸਿੰਘ ਕੈਲੂ ਨੂੰ ਜੰਗਲੀ ਜੀਵ ਸੁਰੱਖਿਆ ਐਕਟ ਤਹਿਤ ਨਾਮਜ਼ਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਨ ਉਪਰੰਤ 20 ਫਰਵਰੀ ਤੱਕ ਲਈ ਜੁਡੀਸ਼ੀਅਲ ਰਿਮਾਂਡ ਤੇ ਭੇਜ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇਗੀ।