ਰੋਟਰੀ ਕਲੱਬ ਹੁਸ਼ਿਆਰਪੁਰ ਵੱਲੋਂ ਸਾਇਕਲਿਸਟ ਬਲਰਾਜ ਸਿੰਘ ਚੌਹਾਨ ਵੋਕੇਸ਼ਨਲ ਐਵਾਰਡ ਨਾਲ ਸਨਮਾਨਿਤ
ਰੋਟਰੀ ਕਲੱਬ ਹੁਸ਼ਿਆਰਪੁਰ ਵੱਲੋਂ ਸਾਇਕਲਿਸਟ ਬਲਰਾਜ ਸਿੰਘ ਚੌਹਾਨ ਵੋਕੇਸ਼ਨਲ ਅਵਾਰਡ ਨਾਲ ਸਨਮਾਨਿਤ
Publish Date: Sat, 07 Feb 2026 03:47 PM (IST)
Updated Date: Sat, 07 Feb 2026 03:50 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਰੋਟਰੀ ਕਲੱਬ ਹੁਸ਼ਿਆਰਪੁਰ ਵੱਲੋਂ ਮਿਊਂਸੀਪਲ ਕਾਰਪੋਰੇਸ਼ਨ ਹੁਸ਼ਿਆਰਪੁਰ ਦੇ ਸਵੱਛ ਭਾਰਤ ਮਿਸ਼ਨ ਬਰਾਂਡ ਅੰਬੈਸਡਰ ਅਤੇ ਸਟੇਟ ਅਵਾਰਡੀ ਸਾਇਕਲਿਸਟ ਬਲਰਾਜ ਸਿੰਘ ਚੌਹਾਨ ਨੂੰ ਸਾਇਕਲਿੰਗ ਦੇ ਖੇਤਰ ਵਿੱਚ ਕੀਤੀਆਂ ਵਿਸ਼ੇਸ਼ ਪ੍ਰਾਪਤੀਆਂ ਦੇ ਮੱਦੇਨਜ਼ਰ ਵੋਕੇਸ਼ਨਲ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰੋਟਰੀ ਕਲੱਬ ਦੇ ਜੋਨਲ ਚੇਅਰਮੈਨ ਯੋਗੇਸ਼ ਚੰਦਰ ਨੇ ਕਿਹਾ ਕਿ ਬਲਰਾਜ ਸਿੰਘ ਚੌਹਾਨ ਹੁਣ ਤੱਕ 2 ਲੱਖ ਕਿਲੋਮੀਟਰ ਤੋਂ ਵੱਧ ਸਾਇਕਲਿੰਗ ਕਰ ਚੁੱਕੇ ਹਨ ਅਤੇ ਦੇਸ਼-ਵਿਦੇਸ਼ ਵਿੱਚ ਹੋਏ ਕਈ ਇਵੈਂਟਾਂ ਵਿੱਚ ਭਾਗ ਲੈ ਕੇ ਹੁਸ਼ਿਆਰਪੁਰ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਚੌਹਾਨ ਨੌਜਵਾਨਾਂ ਲਈ ਪ੍ਰੇਰਣਾ ਸਰੋਤ ਹਨ ਅਤੇ ਉਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਕਈ ਨੌਜਵਾਨ ਸਾਇਕਲਿੰਗ ਵੱਲ ਰੁਝਾਨ ਕਰ ਰਹੇ ਹਨ। ਸਨਮਾਨ ਪ੍ਰਾਪਤ ਕਰਨ ਉਪਰੰਤ ਬਲਰਾਜ ਸਿੰਘ ਚੌਹਾਨ ਨੇ ਰੋਟਰੀ ਕਲੱਬ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਅਵਾਰਡ ਮਿਲਣਾ ਉਨ੍ਹਾਂ ਲਈ ਮਾਣ ਦੀ ਗੱਲ ਹੈ ਅਤੇ ਇਸ ਤਰ੍ਹਾਂ ਦੇ ਸਨਮਾਨ ਨਾਲ ਹੋਰ ਚੰਗਾ ਕਰਨ ਦਾ ਹੌਸਲਾ ਮਿਲਦਾ ਹੈ। ਇਸ ਸਮੇਂ ਡਿਸਟ੍ਰਿਕਟ ਗਵਰਨਰ ਰੋਟਰੀ ਕਲੱਬ 3070 ਰੋਹਿਤ ਉਬਰਾਏ, ਰੋਟਰੀ ਕਲੱਬ ਹੁਸ਼ਿਆਰਪੁਰ ਦੀ ਪ੍ਰਧਾਨ ਟਿਮਾਂਨਟੀ ਆਹਲੂਵਾਲੀਆ, ਅਸਿਸਟੈਂਟ ਗਵਰਨਰ ਸਨੇਹ ਲਤਾ ਜੈਨ, ਸਾਬਕਾ ਪ੍ਰਧਾਨ ਅਸ਼ੋਕ ਜੈਨ, ਸਕੱਤਰ ਸੰਜੀਵ ਕੁਮਾਰ ਸਮੇਤ ਹੋਰ ਮੈਂਬਰ ਹਾਜ਼ਰ ਸਨ।