ਸੁਸ਼ਾਸਨ ਦੀ ਮਹੱਤਤਾ ਬਾਰੇ ਦੱਸਿਆ
ਆਈ.ਟੀ.ਆਈ ਲੜਕੀਆਂ ਵਿਖੇ ਸੁਸ਼ਾਸਨ ਦਿਵਸ ਪ੍ਰੋਗਰਾਮ
Publish Date: Sat, 07 Feb 2026 03:46 PM (IST)
Updated Date: Sat, 07 Feb 2026 03:47 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਮਾਈ ਭਾਰਤ ਹੁਸ਼ਿਆਰਪੁਰ ਦੇ ਜ਼ਿਲ੍ਹਾ ਯੁਥ ਅਧਿਕਾਰੀ ਸੰਦੀਪ ਕੌਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸੁਸ਼ਾਸਨ ਦਿਵਸ ਨੂੰ ਸਮਰਪਿਤ ਇੱਕ ਵਿਸ਼ੇਸ਼ ਪ੍ਰੋਗਰਾਮ ਬਹੁ-ਰੰਗ ਕਲਾ ਮੰਚ ਹੁਸ਼ਿਆਰਪੁਰ ਵੱਲੋਂ ਸਥਾਨਕ ਆਈ.ਟੀ.ਆਈ ਲੜਕੀਆਂ (ਕੱਚਾ ਟੋਬਾ) ਵਿਖੇ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਸਿੱਖਿਆ ਵਿਭਾਗ ਦੇ ਰਿਟਾਇਰਡ ਡਿਪਟੀ ਡਾਇਰੈਕਟਰ ਸ਼੍ਰੀ ਅਸ਼ਵਨੀ ਦੱਤਾ, ਸੁਪਰਡੈਂਟ ਰਿਸ਼ੀਪਾਲ ਸ਼ਰਮਾ, ਡਾ. ਅਸ਼ੋਕ ਪੁਰੀ ਅਤੇ ਰਿਟਾਇਰਡ ਇੰਸਪੈਕਟਰ ਰਮੇਸ਼ ਕੁਮਾਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਪ੍ਰੋਗਰਾਮ ਦਾ ਸੰਚਾਲਨ ਆਈ.ਟੀ.ਆਈ ਦੀਆਂ ਵਿਦਿਆਰਥਣਾਂ ਯਸਮੀਨ ਵਿਰਦੀ, ਮਹਿਕ, ਹਰਮਨ ਭੱਟੀ, ਜੈਸਮੀਨ ਅਤੇ ਅੰਮ੍ਰਿਤਾ ਨੇ ਕੀਤਾ। ਮੁੱਖ ਮਹਿਮਾਨ ਅਸ਼ਵਨੀ ਦੱਤਾ ਨੇ ਵਿਦਿਆਰਥੀਆਂ ਨੂੰ ਸੈਲਫ ਡਿਸੀਪਲਨ ਅਤੇ ਪ੍ਰਸ਼ਾਸਨਿਕ, ਪਰਿਵਾਰਿਕ, ਸਮਾਜਿਕ ਅਤੇ ਰਾਜਨੀਤਿਕ ਜੀਵਨ ਵਿੱਚ ਸੁਸ਼ਾਸਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਚੰਗਾ ਮਨੁੱਖ ਬਣਨ ਦਾ ਸੁਨੇਹਾ ਦਿੱਤਾ। ਡਾ. ਅਸ਼ੋਕ ਪੁਰੀ ਨੇ ਕਿਹਾ ਕਿ ਸਮਾਜ ਵਿੱਚ ਨੈਗੇਟਿਵ ਤਾਕਤਾਂ ਦਾ ਉਭਾਰ ਇੱਕ ਵੱਡੀ ਸਮੱਸਿਆ ਹੈ, ਜਿਸ ਨੂੰ ਦੂਰ ਕਰਨ ਵਿੱਚ ਵਿਦਿਆਰਥੀ ਸਕਾਰਾਤਮਕ ਭੂਮਿਕਾ ਨਿਭਾ ਸਕਦੇ ਹਨ। ਇਸ ਮੌਕੇ ਅਦਾਰੇ ਦੇ ਅਧਿਆਪਕ ਕੁਲਵਿੰਦਰ ਕੌਰ, ਹਰਦੀਪ ਕੌਰ, ਨੀਲਮ ਰਾਣੀ ਅਤੇ ਸੁਪਰਡੈਂਟ ਰਿਸ਼ੀਪਾਲ ਸ਼ਰਮਾ ਦਾ ਵਿਸ਼ੇਸ਼ ਯੋਗਦਾਨ ਰਿਹਾ। ਪ੍ਰੋਗਰਾਮ ਦੇ ਅੰਤ ਵਿੱਚ ਸੰਚਾਲਨ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਗੋਲਡ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਰਿਟਾਇਰਡ ਇੰਸਪੈਕਟਰ ਰਮੇਸ਼ ਕੁਮਾਰ ਵੱਲੋਂ ਰਿਟਾਇਰਡ ਡਿਪਟੀ ਡਾਇਰੈਕਟਰ ਅਸ਼ਵਨੀ ਦੱਤਾ, ਸੁਪਰਡੈਂਟ ਰਿਸ਼ੀਪਾਲ ਸ਼ਰਮਾ, ਡਾ. ਅਸ਼ੋਕ ਪੁਰੀ ਅਤੇ ਕੁਲਵਿੰਦਰ ਕੌਰ ਨੂੰ ਦੁਸ਼ਾਲਾ ਭੇਟ ਕਰਕੇ ਸਨਮਾਨਿਤ ਕੀਤਾ ਗਿਆ।