ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਪਹੁੰਚਣ ਲਈ ਸੰਗਤਾਂ ਹੋਈਆਂ ਖੱਜਲ ਖੁਆਰ
ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਪਹੁੰਚਣ ਲਈ ਸੰਗਤਾਂ ਹੋਈਆਂ ਖੱਜਲ ਖੁਆਰ
Publish Date: Fri, 06 Feb 2026 04:24 PM (IST)
Updated Date: Fri, 06 Feb 2026 04:26 PM (IST)
ਅਸ਼ਵਨੀ ਸ਼ਰਮਾ, ਪੰਜਾਬੀ ਜਾਗਰਣ, ਬੀਣੇਵਾਲ ਬੀਤ: ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 649ਵਾਂ ਪ੍ਰਕਾਸ਼ ਦਿਵਸ ਮੀਨਾਰੇ ਬੇਗਮਪੁਰਾ ਸ੍ਰੀ ਖੁਰਾਲਗੜ੍ਹ ਸਾਹਿਬ ਦੀ ਧਰਤੀ ’ਤੇ ਪੰਜਾਬ ਸਰਕਾਰ ਵੱਲੋਂ ਸੂਬਾ ਪੱਧਰੀ ਮਨਾਇਆ ਗਿਆ। ਇਸ ਸਮਾਗਮ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੇ ਮੰਤਰੀਆਂ ਦੇ ਲਾਮ ਲਸ਼ਕਰ ਨਾਲ ਪਹੁੰਚੇ। ਸਮਾਗਮ ’ਚ ਪੰਜਾਬ ਦੇ ਕੋਨੇ ਕੋਨੇ ਤੋਂ ਸੰਗਤਾਂ ਨੂੰ ਲਿਆਉਣ ਲਈ ਸਰਕਾਰ ਵੱਲੋਂ ਪੰਜਾਬ ਰੋਡਵੇਜ਼, ਪੀਆਰਟੀਸੀ ਦੀਆਂ ਬੱਸਾਂ ਲਗਾਈਆਂ ਗਈਆਂ। ਬੀਤ ਇਲਾਕੇ ਦੀਆਂ ਸੜਕਾਂ ਤੇ ਸਰਕਾਰੀ ਬੱਸਾਂ ਦੀ ਚਹਿਲ ਪਹਿਲ ਰਹੀ। ਬੱਸਾਂ ਦੀਆਂ ਸ੍ਰੀ ਖੁਰਾਲਗੜ੍ਹ ਸਾਹਿਬ ਤੋਂ ਪਿੱਛੇ 10 ਕਿਲੋਮੀਟਰ ਤੱਕ ਲੰਮੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਭਾਵੇਂ ਕਿ ਟ੍ਰੈਫਿਕ ਕੰਟਰੋਲ ਕਰਨ ਲਈ ਪੁਲਿਸ ਵੱਲੋਂ ਵੱਡੀ ਗਿਣਤੀ ’ਚ ਮੁਲਾਜ਼ਮ ਲਗਾਏ ਗਏ ਪਰ ਫਿਰ ਵੀ ਸੰਗਤਾਂ ਨੂੰ ਸ੍ਰੀ ਖੁਰਾਲਗੜ੍ਹ ਸਾਹਿਬ ਪਹੁੰਚਣ ਲਈ 8-10 ਕਿਲੋਮੀਟਰ ਤੱਕ ਪੈਦਲ ਹੀ ਚੱਲਣਾ ਪਿਆ। ਜਿਨ੍ਹਾਂ ’ਚ ਬਜ਼ੁਰਗਾਂ ਨੂੰ ਜ਼ਿਆਦਾ ਪ੍ਰੇਸ਼ਾਨੀ ਝੱਲਣੀ ਪਈ ਜੋਂ ਕਿ ਪੈਦਲ ਚੱਲਣ ’ਚ ਔਖੇ ਸਨ।