ਕਤਲ ਦੀ ਉੱਚ ਪੱਧਰੀ ਜਾਂਚ ਹੋਵੇ : ਜਸਵੀਰ ਸਿੰਘ ਪੁਰਖੋਵਾਲ
ਕਾਂਗਰਸ ਆਗੂ ਜਸਵੀਰ ਸਿੰਘ ਪੁਰਖੋਵਾਲ ਦਾ ਤਿੱਖਾ ਹਮਲਾ
Publish Date: Fri, 06 Feb 2026 04:08 PM (IST)
Updated Date: Fri, 06 Feb 2026 04:11 PM (IST)
ਅਸ਼ਵਨੀ ਸ਼ਰਮਾ, ਪੰਜਾਬੀ ਜਾਗਰਣ, ਬੀਣੇਵਾਲ ਬੀਤ: ਸਾਡੇ ਪੱਤਰਕਾਰ ਨਾਲ ਗੱਲਬਾਤ ਦੌਰਾਨ ਕਾਂਗਰਸ ਆਗੂ ਜਸਵੀਰ ਸਿੰਘ ਪੁਰਖੋਵਾਲ ਨੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ “ਜਦੋਂ ਦਿਨ ਦਿਹਾੜੇ ਇਕ ਸੱਤਾਧਾਰੀ ਪਾਰਟੀ ਦੇ ਆਗੂ ਨੂੰ ਗੁਰਦੁਆਰੇ ਸਾਹਮਣੇ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਹਨ ਤਾਂ ਇਹ ਸਿਰਫ਼ ਇਕ ਵਿਅਕਤੀ ਦਾ ਕਤਲ ਨਹੀਂ, ਇਹ ਪੰਜਾਬ ਦੀ ਕਾਨੂੰਨ-ਵਿਵਸਥਾ ਦਾ ਕਤਲ ਹੈ। ਜੇ ਸਰਕਾਰ ਆਪਣੇ ਆਗੂਆਂ ਨੂੰ ਸੁਰੱਖਿਆ ਨਹੀਂ ਦੇ ਸਕਦੀ, ਤਾਂ ਆਮ ਲੋਕਾਂ ਦੀ ਸੁਰੱਖਿਆ ਦੀ ਗਾਰੰਟੀ ਕੌਣ ਦੇਵੇਗਾ?” ਉਨ੍ਹਾਂ ਅੱਗੇ ਕਿਹਾ “ਪੰਜਾਬ ਵਿੱਚ ਅਪਰਾਧਿਕਤਾ ਬੇਕਾਬੂ ਹੋ ਚੁੱਕੀ ਹੈ। ਗੈਂਗਸਟਰ ਰਾਜ ਅਤੇ ਡਰ ਦਾ ਮਾਹੌਲ ਬਣ ਗਿਆ ਹੈ। ਮਾਨ ਸਰਕਾਰ ਸਿਰਫ਼ ਵਿਗਿਆਪਨਬਾਜ਼ੀ ਤੱਕ ਸੀਮਿਤ ਰਹਿ ਗਈ ਹੈ, ਜ਼ਮੀਨੀ ਹਕੀਕਤ ਬਿਲਕੁਲ ਵੱਖਰੀ ਹੈ। ਟਿਕਾਊ ਨੀਤੀ ਅਤੇ ਸਖ਼ਤ ਕਾਰਵਾਈ ਦੀ ਕਮੀ ਕਾਰਨ ਅਪਰਾਧੀ ਨਿਡਰ ਹੋ ਚੁੱਕੇ ਹਨ। ਪੁਰਖੋਵਾਲ ਨੇ ਮੰਗ ਕੀਤੀ ਕਿ ਇਸ ਕਤਲ ਦੀ ਉੱਚ ਪੱਧਰੀ ਜਾਂਚ ਹੋਵੇ ਅਤੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਕੇ ਸਖ਼ਤ ਸਜ਼ਾ ਦਿੱਤੀ ਜਾਵੇ।