ਭਾਜਪਾ ਨੇ ਰਾਹੁਲ ਗਾਂਧੀ ਦਾ ਪੁਤਲਾ ਫੂਕਿਆ
ਭਾਜਪਾ ਨੇ ਰਾਹੁਲ ਗਾਂਧੀ ਦਾ ਪੁਤਲਾ ਫੂਕ ਕੀਤੀ ਨਾਅਰੇਬਾਜ਼ੀ
Publish Date: Fri, 06 Feb 2026 04:06 PM (IST)
Updated Date: Fri, 06 Feb 2026 04:08 PM (IST)

ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ, ਟਾਂਡਾ ਉੜਮੁੜ: ਭਾਰਤੀ ਜਨਤਾ ਪਾਰਟੀ ਦੀ ਹਲਕਾ ਉੜਮੁੜ ਟਾਂਡਾ ਇਕਾਈ ਵੱਲੋਂ ਕਾਂਗਰਸ ਪਾਰਟੀ ਦੇ ਜਨਰਲ ਸੈਕਟਰੀ ਤੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦਾ ਪੁਤਲਾ ਫੂਕਿਆ ਤੇ ਉਨ੍ਹਾਂ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਭਾਜਪਾ ਦੇ ਸੂਬਾ ਕਾਰਜਕਾਰੀ ਮੈਂਬਰ ਸੁਰਿੰਦਰ ਜਾਜਾ ਦੀ ਅਗਵਾਈ ਵਿੱਚ ਟਾਂਡਾ ਸ਼ਹਿਰ ਦੇ ਹਸਪਤਾਲ ਚੌਕ ਵਿਖੇ ਰਾਹੁਲ ਗਾਂਧੀ ਇਕ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਸੁਰਿੰਦਰ ਜਾਜਾ ਨੇ ਕਿਹਾ ਕਿ ਰਾਹੁਲ ਗਾਂਧੀ ਵਲੋਂ ਕੇਂਦਰੀ ਰੇਲ ਮੰਤਰੀ ਰਵਨੀਤ ਸਿੰਘ ਬਿੱਟੂ ਖ਼ਿਲਾਫ਼ ਅਪਸ਼ਬਦ ਬੋਲਦਿਆਂ ਗ਼ਦਾਰ ਕਹਿਣਾ ਬਹੁਤ ਹੀ ਮੰਦਭਾਗਾ ਹੈ ਜਿਸਨੂੰ ਭਾਰਤੀਆਂ ਜਨਤਾ ਪਾਰਟੀ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। ਸੁਰਿੰਦਰ ਜਾਜਾ ਨੇ ਕਿਹਾ ਕਿ ਭਾਜਪਾ ਦੇ ਬਹੁਤ ਹੀ ਸਨਮਾਨਯੋਗ ਨੇਤਾ ਅਤੇ ਕੇਂਦਰੀ ਰੇਲ ਮੰਤਰੀ ਰਵਨੀਤ ਬਿੱਟੂ ਦੇ ਖਿਲਾਫ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੱਲੋਂ ਵਰਤੀ ਭੈੜੀ ਭਾਸ਼ਾ ਕਾਰਨ ਭਾਜਪਾ ਆਗੂਆਂ ਤੇ ਵਰਕਰਾਂ ਵਿੱਚ ਭਾਰੀ ਰੋਸ ਹੈ। ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਜੋ ਇਕ ਸਰਦਾਰ ਹੈ ਨੂੰ ਗੱਦਾਰ ਕਹਿਣਾ ਬਹੁਤ ਹੀ ਮੰਦਭਾਗਾ ਹੈ ਜੋ ਇਕ ਨੈਸ਼ਨਲ ਪਾਰਟੀ ਦੇ ਸੀਨੀਅਰ ਨੇਤਾ ਨੂੰ ਸ਼ੋਭਾ ਨਹੀਂ ਦਿੰਦਾ। ਰਵਨੀਤ ਬਿੱਟੂ ਰਾਜਨੀਤੀ ਵਿਚ ਇਕ ਸਨਮਾਨਯੋਗ ਚੇਹਰਾ ਹੈ ਪਰੰਤੂ ਕਾਂਗਰਸ ਦੇ ਵਿਰੋਧੀ ਧਿਰ ਦੇ ਨੇਤਾ ਵੱਲੋਂ ਵਰਤੀ ਗਈ ਮਾੜੀ ਸ਼ਬਦਾਵਲੀ ਨਿੰਦਣਯੋਗ ਹੈ। ਜੇਕਰ ਰਾਹੁਲ ਗਾਂਧੀ ਨੇ ਰਵਨੀਤ ਬਿੱਟੂ ਕੋਲੋਂ ਮੁਆਫ਼ੀ ਨਾ ਮੰਗੀ ਤਾਂ ਰਾਹੁਲ ਗਾਂਧੀ ਖ਼ਿਲਾਫ਼ ਵੱਡੇ ਪੱਧਰ ਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਬੌਬੀ ਰਾਜਪੁਰ, ਵੀਨੂੰ ਪੰਡਿਤ,ਸੰਜੀਵ ਸਿਆਲ, ਸੁਰਜੀਤ ਰਾਜਾ, ਵਿਨੈ ਵਰਮਾ,ਸੁਨੀਲ ਜਾਜਾ, ਸੰਨੀ ਮੱਟੂ, ਜਸਵੀਰ ਛੋਟੂ, ਅਸ਼ਵਨੀ ਜੈਨ, ਅਜੈ ਮੱਟੂ, ਜਤਿੰਦਰ ਸ਼ਰਮਾ, ਬਲਵੀਰ ਸੋਢੀ, ਅਵੇਕ ਨੰਗਲ ਖੁੰਗਾ, ਪਵਨ ਕੰਧਾਲਾ ਸ਼ੇਖਾਂ, ਅਮਨਦੀਪ, ਅਮਰੀਕ ਸਿੰਘ ਮੀਕਾ, ਸ਼ਿਵਾ ਨਿਖਿਲ, ਗਗਨਦੀਪ, ਰਾਜ ਕੁਮਾਰ, ਅਸ਼ੋਕ ਕੁਮਾਰ ਬੰਟੀ ਆਦਿ ਵੀ ਹਾਜ਼ਰ ਸਨ।