ਸੰਤ ਕੁੰਦਨ ਸਿੰਘ ਜੀ ਦੀ ਬਰਸੀ ਸ਼ਰਧਪੂਰਵਕ ਮਨਾਈ
ਸੰਤ ਕੁੰਦਨ ਸਿੰਘ ਜੀ ਦੀ ਸਲਾਨਾ ਬਰਸੀ ਸ਼ਰਧਪੂਰਵਕ ਮਨਾਈ
Publish Date: Fri, 06 Feb 2026 03:34 PM (IST)
Updated Date: Fri, 06 Feb 2026 03:35 PM (IST)
ਸਤਨਾਮ ਲੋਈ, ਪੰਜਾਬੀ ਜਾਗਰਣ, ਮਾਹਿਲਪੁਰ: ਗੁਰਦੁਆਰਾ ਬਾਬਾ ਜੋੜਬੜਾ ਸਾਹਿਬ ਬਾਬਾ ਅੰਮ੍ਰਤੀਆ ਜੀ ਪਿੰਡ ਭੂਨੋ ਵਿਖੇ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸੰਤ ਬਾਬਾ ਕੁੰਦਨ ਸਿੰਘ ਦੀ ਸਲਾਨਾ ਬਰਸੀ ਸ਼ਰਧਾਪੂਰਵਕ ਮਨਾਈ ਗਈ। ਇਸ ਮੌਕੇ 11 ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸਜਾਏ ਦੀਵਾਨ ਮੌਕੇ ਸੰਤ ਜਗਤਾਰ ਸਿੰਘ ਡੇਰਾ ਬਣਾ ਸਾਹਿਬ ਬਾਹੋਵਾਲ, ਸੰਤ ਸਤਨਾਮ ਦਾਸ ਡੇਰਾ ਨਿਰਮਲ ਕੁਟੀਆ ਬੰਬੇਲੀ ਨੇ ਆਪਣੇ ਪ੍ਰਵਚਨਾਂ ਦੁਆਰਾ ਸੰਗਤਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਬਾਣੀ ਦੁਆਰਾ ਦਰਸਾਏ ਮਾਰਗ ’ਤੇ ਚੱਲਣ ਲਈ ਪ੍ਰੇਰਿਆ। ਇਸ ਮੌਕੇ ਭਾਈ ਗੁਰਵਿੰਦਰ ਸਿੰਘ ਸਹੋਤਾ, ਭਾਈ ਸਤਨਾਮ ਸਿੰਘ, ਬੂਟਾ ਹੁਸ਼ਿਆਰਪੁਰ ਪਾਖਰ ਸਿੰਘ ਦੇ ਕਵੀਸ਼ਰੀ ਜਥੇ ਨੇ ਸੰਗਤ ਨੂੰ ਗੁਰੂ ਇਤਿਹਾਸ ਤੋਂ ਜਾਣੂ ਕਰਵਾਇਆ। ਇਸ ਮੌਕੇ ਕੈਪਟਨ ਰੇਸ਼ਮ ਚੰਦ, ਨੰਬਰਦਾਰ ਕਰਨੈਲ ਸਿੰਘ, ਦਰਸ਼ਨ ਸਿੰਘ ਸਾਬਕਾ ਸਰਪੰਚ, ਸਰਪੰਚ ਦਲਜੀਤ ਸਿੰਘ, ਬਲਵੀਰ ਸਿੰਘ ਸਹੋਤਾ, ਕਾਕਾ ਸਹੋਤਾ, ਰਵਿੰਦਰ ਸਿੰਘ ਨੋਨਾ, ਮਨਜੀਤ ਸਿੰਘ ਸਹੋਤਾ, ਮੇਜਰ ਸਿੰਘ, ਭੋਲਾ ਸਿੰਘ, ਦਵਿੰਦਰ ਸਿੰਘ, ਸੋਨੂੰ ਪੁਆਰ, ਜੋਰਾਵਰ ਸਿੰਘ, ਗਿਆਨ ਸਿੰਘ, ਸੂਬੇਦਾਰ ਹਰਮਿੰਦਰ ਸਿੰਘ, ਸਤਨਾਮ ਸਿੰਘ ਸਹੋਤਾ ਬਾੜੀਆਂ, ਬਲਵਿੰਦਰ ਕੌਰ ਪੰਚ, ਨੀਤੂ ਬਾਲਾ ਪੰਚ, ਮਹਿੰਦਰ ਸਿੰਘ ਪੰਚ, ਹਰਜਿੰਦਰ ਸਿੰਘ ਪੰਚ ਆਦਿ ਸਮੇਤ ਭਾਰੀ ਗਿਣਤੀ ਵਿਚ ਸੰਗਤ ਮੌਜੂਦ ਸੀ।