ਸਿਲਵਰ ਓਕ ਸਕੂਲ ’ਚ ਕਰਵਾਇਆ ਫੈਂਸੀ ਡਰੈੱਸ ਮੁਕਾਬਲਾ
ਸਿਲਵਰ ਓਕ ਸਕੂਲ ’ਚ ਕਰਵਾਇਆ ਫੈਂਸੀ ਡਰੈਸ ਮੁਕਾਬਲੇ
Publish Date: Fri, 06 Feb 2026 03:32 PM (IST)
Updated Date: Fri, 06 Feb 2026 03:35 PM (IST)

ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ, ਟਾਂਡਾ ਉੜਮੁੜ: ਇਲਾਕੇ ਦੀ ਪ੍ਰਮੁੱਖ ਸਿੱਖਿਆ ਸੰਸਥਾ ਸਿਲਵਰ ਓਕ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਸ਼ਹਿਬਾਜ਼ਪੁਰ ਵਿਖੇ ਐਲਕੇਜੀ ਕਲਾਸ ਦੇ ਬੱਚਿਆਂ ਦਾ ਫੈਂਸੀ ਡਰੈਸ ਮੁਕਾਬਲੇ ਕਰਵਾਏ ਗਏ। ਇਸ ਮੁਕਾਬਲੇ ਵਿੱਚ ਬੱਚਿਆਂ ਨੇ ਬੜੇ ਜੋਸ਼ ਦੇ ਨਾਲ ਹਿੱਸਾ ਲਿਆ। ਸੰਸਥਾ ਦੇ ਚੇਅਰਮੈਨ ਤਰਲੋਚਨ ਸਿੰਘ ਤੇ ਦਿਸ਼ਾ ਨਿਰਦੇਸ਼ਾਂ ਹੇਠ ਪ੍ਰਿੰਸੀਪਲ ਮਨੀਸ਼ਾ ਸੰਗਰ ਦੀ ਅਗਵਾਈ ਵਿੱਚ ਐਲਕੇਜੀ ਕਲਾਸ ਦੇ ਅਧਿਆਪਕ ਰਜਿੰਦਰ, ਅਮਨ, ਸਿਮਰ, ਪੁਸ਼ਪਾ ਵੱਲੋਂ ਮਾਪਿਆਂ ਦੇ ਸਹਿਯੋਗ ਦੇ ਨਾਲ ਬੱਚਿਆਂ ਨੂੰ ਅਲੱਗ ਅਲੱਗ ਥੀਮ ਤੇ ਅਧਾਰਿਤ ਡਰੈਸ ਵਿੱਚ ਸਟੇਜ ਤੇ ਲਿਆਂਦਾ ਗਿਆ ਅਤੇ ਬੱਚਿਆਂ ਨੇ ਬੜੇ ਹੀ ਸ਼ਾਨਦਾਰ ਤਰੀਕੇ ਦੇ ਨਾਲ ਪੇਸ਼ਕਾਰੀ ਕੀਤੀ। ਇਸ ਮੌਕੇ ਪ੍ਰਿੰਸੀਪਲ ਮਨੀਸ਼ਾ ਸੰਗਰ ਨੇ ਦੱਸਿਆ ਕਿ ਸਿਲਵਰ ਓਕ ਸਕੂਲ ਮੈਨੇਜਮੈਂਟ ਦੀ ਕੋਸ਼ਿਸ਼ ਹਮੇਸ਼ਾ ਰਹਿੰਦੀ ਹੈ ਕਿ ਬੱਚੇ ਸਾਰੇ ਸੈਸ਼ਨ ਦੇ ਵਿੱਚ ਕੇਵਲ ਕਿਤਾਬੀ ਗਿਆਨ ਹੀ ਨਾ ਹਾਸਿਲ ਕਰਨ ਸਗੋਂ ਅਲੱਗ-ਅਲੱਗ ਗਤੀਵਿਧੀਆਂ ਦੇ ਵਿੱਚ ਹਿੱਸਾ ਲੈ ਕੇ ਵੱਖ-ਵੱਖ ਤਰੀਕੇ ਦੇ ਤਜਰਬੇ ਵੀ ਹਾਸਿਲ ਕਰਨ। ਇਸ ਮੰਤਵ ਨਾਲ ਬੱਚਿਆਂ ਦੀ ਮਨ ਦੇ ਭਾਵਾਂ ਨੂੰ ਵਿਚਾਰਾਂ ਰਾਹੀਂ ਪ੍ਰਗਟ ਕਰਨ ਦੇ ਲਈ ਭਾਸ਼ਣ ਪ੍ਰਤੀਯੋਗਤਾ ਦੇ ਰੂਪ ਵਿੱਚ ਕੀਤਾ ਗਿਆ ਜਿਸ ਨੂੰ ਕਿ ਅਧਿਆਪਕਾਂ, ਮਾਪਿਆਂ ਅਤੇ ਬੱਚਿਆਂ ਦੀ ਕਰੜੀ ਮਿਹਨਤ ਨਾਲ ਸਫਲਤਾ ਪੂਰਵਕ ਨੇਪਰੇ ਚਾੜਿਆ ਗਿਆ। ਇਸ ਗਤੀਵਿਧੀ ਦੌਰਾਨ ਐਲਕੇਜੀ ਏ ਦੇ ਪ੍ਰਬਲੀਨ, ਪ੍ਰਸ਼ਾਂਤ, ਅੰਮ੍ਰਿਤਪਾਲ, ਏਕਮਪ੍ਰੀਤ, ਯਥਾਰਥ ਅਤੇ ਬਾਣੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਪੁਜੀਸ਼ਨ ਹਾਸਿਲ ਕੀਤੀਆਂ। ਉੱਥੇ ਹੀ ਐਲਕੇਜੀ ਬੀ ਦੀ ਅਲੀਨਾ, ਏਕਨੂਰ, ਨਵਰੀਨ, ਹਰਸੀਰਤ, ਜਪਮਨਸਰਭ, ਕਰਮਨਦੀਪ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸੇ ਤਰ੍ਹਾਂ ਸੈਕਸ਼ਨ ਸੀ ਦੇ ਅਵਨੂਰ,ਅਭਿਜੋਤ, ਹਿੰਮਤਵੀਰ, ਬਨਰੀਤ, ਜੰਨਤ, ਰਾਜਦੀਪ ਅਤੇ ਸੈਕਸ਼ਨ ਡੀ ਦੇ ਨਾਇਰਾ, ਅਮਾਇਰਾ, ਅਰਨਵ, ਲਵਕੀਰਤ, ਅਵਨੀਤ, ਅਮਰੀਨ ਨੇ ਵਧੀਆ ਪ੍ਰਦਰਸ਼ਨ ਕਰਦੇ ਹੋਏ ਪੁਜੀਸ਼ਨਾਂ ਹਾਸਿਲ ਕੀਤੀਆਂ। ਇਸ ਮੌਕੇ ਚੇਅਰਮੈਨ ਤਰਲੋਚਨ ਸਿੰਘ ਨੇ ਦੱਸਿਆ ਕਿ ਅਜਿਹੀਆਂ ਗਤੀਵਿਧੀਆਂ ਨਾਲ ਹੀ ਬੱਚਿਆਂ ਨੂੰ ਅਜੋਕੇ ਸਮੇਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਰਨ ਵਿੱਚ ਸਮਰੱਥ ਕਰ ਸਕਦੇ ਹਾਂ। ਉਨ੍ਹਾਂ ਦੱਸਿਆ ਕਿ ਸਿਲਵਰ ਓਕ ਸਕੂਲ ਕਿਤਾਬਾਂ ਅਤੇ ਖੇਡਾਂ ਦੇ ਨਾਲ ਨਾਲ ਅਲੱਗ ਅਲੱਗ ਤਰੀਕੇ ਦੀਆਂ ਬੇਸ਼ੁਮਾਰ ਗਤੀਵਿਧੀਆਂ ਦੇ ਜ਼ਰੀਏ ਬੱਚਿਆਂ ਦਾ ਸਰਬ ਪੱਕੀ ਵਿਕਾਸ ਕਰਨ ਲਈ ਵਚਨ ਵੱਧ ਹੈ। ਇਸ ਮੌਕੇ ਤੇ ਬੱਚਿਆਂ ਨੂੰ ਸਰਟੀਫਿਕੇਟ ਅਤੇ ਪ੍ਰਾਈਜ਼ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੈਨੇਜਰ ਗਜਿੰਦਰ ਪਾਲ ਸਿੰਘ, ਤਰਨ ਸੈਣੀ, ਰਮਨ, ਤਰਨ, ਪ੍ਰੀਆ, ਮਨਦੀਪ, ਸੁਮਿੰਦਰ, ਅਮਨ, ਪ੍ਰੀਤੀ, ਤਰਨਜੀਤ, ਮਮਤਾ, ਗੁਰਿੰਦਰ, ਆਸ਼ਾ, ਮਨਪ੍ਰੀਤ ਹਰਜਿੰਦਰ ਆਰਤੀ ਅਤੇ ਹੋਰ ਸਟਾਫ ਮੈਂਬਰ ਮੌਜੂਦ ਸਨ।