ਵਿਸ਼ਵ ਕੁਸ਼ਟ ਰੋਗ ਮੁਕਤ ਜਾਗਰੂਕਤਾ ਦਿਵਸ ਮਨਾਇਆ
ਵਿਸ਼ਵ ਕੁਸ਼ਟ ਰੋਗ ਮੁਕਤ ਜਾਗਰੂਕਤਾ ਦਿਵਸ ਮਨਾਇਆ
Publish Date: Fri, 06 Feb 2026 03:31 PM (IST)
Updated Date: Fri, 06 Feb 2026 03:35 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗੜਦੀਵਾਲਾ : ਪੰਜਾਬ ਸਰਕਾਰ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ.ਬਲਵੀਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ. ਸੁਦੇਸ਼ ਰਾਜਨ ਮੈਡੀਕਲ ਸਪੈਸ਼ਲਿਸਟ ਦੀ ਪ੍ਰਧਾਨਗੀ ਹੇਠ ਸੀ.ਐਚ.ਸੀ. ਭੂੰਗਾ ਵਿਖੇ ਵਿਸ਼ਵ ਕੁਸ਼ਟ ਰੋਗ ਮੁਕਤ ਜਾਗਰੂਕਤਾ ਦਿਵਸ ਮਨਾਇਆ ਗਿਆ। ਇਸ ਮੌਕੇ ਡਾ. ਸੁਦੇਸ਼ ਰਾਜਨ ਨੇ ਦੱਸਿਆ ਕਿ ਕੁਸ਼ਟ ਰੋਗ ਇਕ ਲੰਬੀ ਬਿਮਾਰੀ ਹੈ ਜੋ ਕਿ ਮਾਈਕੋ ਬੈਕਟਿਰੀਅਮ ਲੈਪ੍ਰੀ ਨਾਮਕ ਜਿਵਾਣੂ ਕਾਰਣ ਹੁੁੰਦੀ ਹੈ। ਇਹ ਬਿਮਾਰੀ ਦਾ ਅਸਰ ਮੁਖ ਤੌਰ ਤੇ ਮਨੁਖ ਦੇ ਹੱਥ-ਪੈਰ, ਚਮੜੀ, ਨੱਕ ਅਤੇ ਅਖਾਂ ਤੇ ਹੁੰਦਾ ਹੈ। ਇਸ ਦੇ ਕਾਰਨ ਮਾਸਪੇਸ਼ਿਆਂ ਦਾ ਕਮਜੋਰ ਪੈਣਾ, ਚਮੜੀ ਤੇ ਦਾਣੇਦਾਰ ਉਭਾਰ, ਪੈਰਾਂ ਦੀਆਂ ਉਗਲੀਆਂ ਦਾ ਸੁਨ ਹੋਣਾ ਅਤੇ ਚਮੜੀ ਤੇ ਜਖਮ ਹੋਣਾ ਮੁਖ ਨਿਸ਼ਾਨੀਆਂ ਹਨ। ਇਸ ਰੋਗ ਦੇ ਹੋਣ ਨਾਲ ਵਿਅਕਤੀ ਦੇ ਜਖਮ ਅਸਾਨੀ ਨਾਲ ਠੀਕ ਨਹੀ ਹੁੰਦੇ ਹਨ। ਜੇਕਰ ਕਿਸੇ ਵਿਅਕਤੀ ਦੇ ਚਮੜੀ ਤੇ ਹਲਕੇ ਤਾਬੇ ਅਤੇ ਪੀਲੇ ਰੰਗ ਦੇ ਦਾਂਗ ਹੋਣ ਅਤੇ ਇਨ੍ਹਾ ਤੇ ਤੱਤਾ ਜਾ ਠੰਢਾ ਮਹਿਸੂਸ ਨਾ ਹੋਣ ਤੇ ਅਜਿਹਾ ਵਿਅਕਤੀ ਨਜਦੀਕੀ ਸਿਹਤ ਕੇਂਦਰ ਤੇ ਸੰਪਰਕ ਕਰੇ ।ਇਸ ਬਿਮਾਰੀ ਦੀ ਦਵਾਈ ਐਮ.ਡੀ.ਟੀ. ਸਰਕਾਰੀ ਸਿਹਤ ਸੰਸਥਾਵਾ ਵਿਚ ਮੁਫਤ ਉਪਲਬਧ ਹੈ। ਇਸ ਮੌਕੇ ਜਸਤਿੰਦਰ ਸਿੰਘ ਬੀ.ਈ.ਈ.ਨੇ ਕਿਹਾ ਕਿ ਕੂਸ਼ਟ ਰੋਗ ਨਾ ਤਾਂ ਛੂਤ ਨਾਲ ਫੈਲਦਾ ਹੈ ਅਤੇ ਨਾ ਹੀ ਇਹ ਖਾਨਦਾਨੀ ਹੈ। ਕੂਸਟ ਰੋਗ ਬਾਰੇ ਲੋਕਾਂ ਵਿੱਚ ਬਹੁਤ ਸਾਰੀਆਂ ਗਲਤ ਤਾਰਨਾਵਾਂ ਹਨ ਜਿਹਨਾਂ ਨੂੰ ਦੂਰ ਕਰਨਾ ਵਿਸ਼ਵ ਕੂਸਟ ਰੋਗ ਦਿਵਸ ਮਨਾਉਣ ਦਾ ਮੁਖ ਉਦੇਸ਼ ਹੈ। ਉਨ੍ਹਾ ਸਮੂਹ ਪੈਰਾ ਮੈਡੀਕਲ ਸਟਾਫ ਨੂੰ ਅਪੀਲ ਕੀਤੀ ਕਿ ਇਹ ਸੁਨੇਹਾ ਘਰ-ਘਰ ਤੱਕ ਪਹੁਚਾਇਆ ਜਾਵੇ ਤਾਂ ਜੋ ਲੋੜਵੰਦ ਲੌਕਾਂ ਨੂੰ ਇਸ ਦਾ ਲਾਭ ਮਿਲ ਸਕੇ ਅਤੇ ਇਸ ਰੋਗ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਇਸ ਮੌਕੇ ਅਮਿਤ ਸ਼ਰਮਾ, ਉਮੇਸ਼ ਕੁਮਾਰ, ਗੁਰਿੰਦਰਜੀਤ ਸਿੰਘ, ਸਮੂਹ ਪੈਰਾਮੈਡੀਕਲ ਸਟਾਫ ੳਤੇ ਆਮ ਲੋਕ ਹਾਜ਼ਰ ਸਨ।