ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਮਹਾਨ ਕੀਰਤਨ ਦਰਬਾਰ ਭਲਕੇ
ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਮਹਾਨ ਕੀਰਤਨ ਦਰਬਾਰ 8 ਫਰਵਰੀ ਨੂੰ
Publish Date: Fri, 06 Feb 2026 03:27 PM (IST)
Updated Date: Fri, 06 Feb 2026 03:29 PM (IST)

ਜਗਤਾਰ ਸਿੰਘ ਬ੍ਰਹਮੀ, ਪੰਜਾਬੀ ਜਾਗਰਣ, ਹੁਸ਼ਿਆਰਪੁਰ: ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਾਲਾਨਾ ਕੀਰਤਨ ਦਰਬਾਰ ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ ਸੇਵਾ ਸੁਸਾਇਟੀ ਸਰਿਆਲਾ ਮੁੰਡੀਆਂ ਵੱਲੋਂ ਹਰ ਸਾਲ ਕਰਵਾਏ ਜਾਣ ਵਾਲੇ ਕੀਰਤਨ ਦਰਬਾਰ ਜੋ ਇਸ ਸਾਲ 8 ਫਰਵਰੀ ਦਿਨ ਐਤਵਾਰ ਨੂੰ ਬਹੁਤ ਹੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾਂਦਾ ਹੈ। ਇਸ ਦੀ ਸ਼ੁਰੂਆਤ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਆਰੰਭਤਾ ਨਾਲ ਹੋਈ ਅਤੇ ਪਾਠੀ ਸਿੰਘਾਂ ਵੱਲੋਂ ਅਤੇ ਸੁਸਾਇਟੀ ਦੇ ਅਹੁਦੇਦਾਰਾਂ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਇਹ ਮਹਾਨ ਕੀਰਤਨ ਦਰਬਾਰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਅੱਠ ਫਰਵਰੀ ਦਿਨ ਐਤਵਾਰ ਨੂੰ ਬਹੁਤ ਹੀ ਸ਼ਰਧਾ ਤੇ ਸਤਿਕਾਰ ਨਾਲ ਸ਼ੁਰੂ ਹੋਵੇਗਾ। ਇਸ ਸਬੰਧੀ ਸੁਸਾਇਟੀ ਦੇ ਮੁੱਖ ਸੇਵਾਦਾਰ ਗੁਰਜੀਤ ਸਿੰਘ ਸ਼ਾਹੀ ਅਤੇ ਪ੍ਰਬੰਧਕ ਸੇਵਾਦਾਰ ਸਰਦਾਰ ਪਰਮਜੀਤ ਸਿੰਘ ਪੰਮਾ ਬੂਰੇ ਜੱਟਾਂ ਨੇ ਦੱਸਿਆ ਕਿ ਇਸ ਸਾਲ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਇਸ ਮਹਾਨ ਕੀਰਤਨ ਦਰਬਾਰ ਵਿੱਚ ਬਹੁਤ ਹੀ ਦੂਰੋਂ, ਨੇੜਿਓਂ ਅਤੇ ਵਿਦੇਸ਼ਾਂ ਵਿੱਚੋਂ ਸੰਗਤਾਂ ਪਹੁੰਚ ਕੇ ਹਾਜ਼ਰੀ ਲਗਾਉਣਗੀਆਂ। ਪਰਮਜੀਤ ਸਿੰਘ ਬੂਰੇ ਜੱਟਾਂ ਨੇ ਦੱਸਿਆ ਕਿ ਇਸ ਮਹਾਨ ਕੀਰਤਨ ਦਰਬਾਰ ਵਿੱਚ ਪੰਥ ਦੇ ਮਹਾਨ ਰਾਗੀ ਜਥੇ, ਢਾਡੀ ਜਥੇ, ਕਥਾ ਵਾਚਕ ਅਤੇ ਹੋਰ ਸੰਤ ਮਹਾਂਪੁਰਸ਼ ਪਹੁੰਚ ਕੇ ਸੰਗਤਾਂ ਨੂੰ ਬਾਬਾ ਦੀਪ ਸਿੰਘ ਜੀ ਦੇ ਜੀਵਨ ਨਾਲ ਜੋੜਨਗੇ। ਉਹਨਾਂ ਸੰਗਤਾਂ ਨੂੰ ਇਸ ਮਹਾਨ ਕੀਰਤਨ ਦਰਬਾਰ ਵਿਚ ਵੱਧ ਤੋਂ ਵੱਧ ਪਹੁੰਚ ਕੇ ਲਾਹਾ ਖੱਟਣ ਦੀ ਬੇਨਤੀ ਕੀਤੀ ਅਤੇ ਕਿਹਾ ਕਿ ਇਸ ਸਲਾਨਾ ਮਹਾਨ ਕੀਰਤਨ ਦਰਬਾਰ ਵਿੱਚ ਕੋਈ ਵੀ ਨਸ਼ੇ ਦਾ ਸੇਵਨ ਕਰਕੇ ਨਾ ਆਵੇ ਤਾਂ ਜੋ ਅਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਵੱਧ ਤੋਂ ਵੱਧ ਕਰ ਸਕੀਏ। ਇਸ ਕੀਰਤਨ ਦਰਬਾਰ ਵਿੱਚ ਵੱਖ ਵੱਖ ਸ਼ਖਸੀਅਤਾਂ ਨੂੰ ਸਨਮਾਨਿਤ ਕਰਨ ਤੋਂ ਇਲਾਵਾ ਪਤਿਤ ਪੁਣੇ ਵਲੋਂ ਮੁੱਖ ਮੋੜ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਵਾਲੇ ਸਿੰਘਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਇਸ ਸਮੇਂ ਹੋਰਨਾਂ ਤੋਂ ਇਲਾਵਾ ਅਜਮੇਰ ਸਿੰਘ ਸ਼ਾਹੀ, ਅਮਰਜੀਤ ਸਿੰਘ, ਕੁਲਵੀਰ ਸਿੰਘ ਪੱਪਾ, ਤਰਨਦੀਪ ਸਿੰਘ, ਰਣਧੀਰ ਸਿੰਘ ਲੰਬੜਦਾਰ, ਕਰਨਪ੍ਰੀਤ ਸਿੰਘ, ਚਰਨਦੀਪ ਸਿੰਘ ਸਹਿਜਪਾਲ ਸਿੰਘ ਅਤੇ ਹੋਰ ਸੇਵਾਦਾਰ ਹਾਜ਼ਰ ਸਨ।