ਬਿਜਲੀ ਸਪਲਾਈ ਬੰਦ ਰਹੇਗੀ
ਬਿਜਲੀ ਸਪਲਾਈ ਬੰਦ ਰਹੇਗੀ
Publish Date: Fri, 06 Feb 2026 03:17 PM (IST)
Updated Date: Fri, 06 Feb 2026 03:20 PM (IST)
ਦੇਸ ਰਾਜ, ਪੰਜਾਬੀ ਜਾਰਗਣ, ਦਾਤਾਰਪੁਰ: ਲਾਈਨਾਂ ਦੀ ਜ਼ਰੂਰੀ ਮੁਰੰਮਤ ਲਈ ਪੌਂਗ ਡੈਮ ਤੋਂ ਸਪਲਾਈ ਬੰਦ ਹੋਣ ਕਰਕੇ 66 ਕੇ ਵੀ ਸਬ ਸਟੇਸ਼ਨ ਤਲਵਾੜਾ ਅਤੇ 66 ਕੇ ਵੀ ਸਬ ਸਟੇਸ਼ਨ ਅਮਰੋਹ ਤੋਂ ਚੱਲਦੇ ਫੀਡਰਾਂ ਦੀ ਬਿਜਲੀ ਸਪਲਾਈ 7 ਫਰਵਰੀ ਨੂੰ ਬੰਦ ਰਹੇਗੀ। ਉੱਪ ਮੰਡਲ ਅਫਸਰ ਇੰਜੀਨੀਅਰ ਚਤਰ ਸਿੰਘ ਨੇ ਦੱਸਿਆ ਕਿ ਲਾਈਨਾਂ ਦੀ ਜ਼ਰੂਰੀ ਮੁਰੰਮਤ ਲਈ 7 ਫਰਵਰੀ ਨੂੰ ਪੌਂਗ ਡੈਮ ਤੋਂ ਸਪਲਾਈ ਬੰਦ ਰਹੇਗੀ। ਇਸ ਲਈ ਪੌਂਗ ਡੈਮ ਤੋਂ ਚੱਲਦੇ ਸਬ ਸਟੇਸ਼ਨਾਂ ਅਧੀਨ ਪੈਂਦੇ 11 ਕੇ ਵੀ ਫੀਡਰ ਦਾਤਾਰਪੁਰ, ਕਮਾਹੀ ਦੇਵੀ ਅਤੇ ਅਮਰੋਹ ਆਦਿ ਦੀ ਸਪਲਾਈ ਬੰਦ ਰਹੇਗੀ। ਜਿਸ ਕਾਰਨ ਪਿੰਡ ਦਾਤਾਰਪੁਰ, ਦੇਪੁਰ, ਰੇਪੁਰ, ਦਲਵਾਲੀ, ਪੱਸੀ ਕਰੋੜਾਂ, ਬਡਾਲਾ, ਰੱਕੜੀ, ਨਮੋਲੀ, ਭਡਿਆਰਾਂ, ਨੱਥੂਵਾਲ, ਨੌ਼ਸ਼ਿਹਰਾ, ਬਹਿਲੱਖਣ, ਬਹਿਫੱਤੋ, ਹੀਰ ਬਹਿ, ਬਾੜੀ, ਬਹਿਰੰਗਾ, ਕਾਮਹੀ ਦੇਵੀ, ਲੱਬਰ ਪੋਹਾਰੀ, ਬਹਿਨੰਗਲ, ਬਹਿ ਖੁਸ਼ਹਾਲਾ, ਬਹਿਚੂਹੜ, ਕੋਠੀ, ਨਾਰੰਗਪੁਰ, ਚਮੂਹੀ, ਬੇੜਿੰਗ ਅਤੇ ਸੁਖਚੈਨਪੁਰ ਆਦਿ ਪਿੰਡਾਂ ਦੀ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਠੱਪ ਰਹੇਗੀ। ਉਨ੍ਹਾਂ ਲੋਕਾਂ ਨੂੰ ਸਹਿਯੋਗ ਦੀ ਅਪੀਲ ਕੀਤੀ।